ਪੀਲ ਪੁਲਿਸ ਦਾ ਕਹਿਣਾ ਹੈ ਕਿ ਬਰੈਂਪਟਨ ਵਿੱਚ ਵਾਹਨ ਨਾਲ ਟੱਕਰ ਤੋਂ ਬਾਅਦ ਲੜਕੀ ਨੂੰ ਐਮਰਜੈਂਸੀ ਰਨ ਰਾਂਹੀ ਹਸਪਤਾਲ ਲਿਜਾਇਆ ਗਿਆ ਹੈ।
ਇਹ ਟੱਕਰ ਥੋਰਨਡੇਲ ਰੋਡ ਅਤੇ ਰੂਜ ਸਟਰੀਟ ਦੇ ਨੇੜੇ ਸਵੇਰੇ ਕਰੀਬ 8:28 ਵਜੇ ਹੋਈ, ਜੋ ਕਈ ਸਕੂਲਾਂ ਦੇ ਨੇੜੇ ਰਿਹਾਇਸ਼ੀ ਖੇਤਰ ਹੈ।
ਪੁਲਿਸ ਨੇ ਦੱਸਿਆ ਕਿ ਲੜਕੀ 16 ਸਾਲ ਤੋਂ ਘੱਟ ਉਮਰ ਦੀ ਜੋ ਕਿ ਪੈਦਲ ਚਲ ਰਹੀ ਸੀ।
ਘਟਨਾ ਸਥਾਨ ਤੋਂ ਪ੍ਰਾਪਤ ਤਸਵੀਰਾਂ ਵਿੱਚ ਪੁਲਿਸ ਟੇਪ ਦੇ ਪਿੱਛੇ ਇੱਕ ਟੋਯੋਟਾ ਐਸਯੂਵੀ ਦਿਖਾਈ ਦੇ ਰਹੀ ਹੈ। ਵਾਹਨ ਦੀ ਅਗਲੀ ਖੱਬੀ ਹੈੱਡਲਾਈਟ ਟੁੱਟੀ ਹੋਈ ਜਾਪਦੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਵਾਹਨ ਦਾ ਡਰਾਈਵਰ ਘਟਨਾ ਸਥਾਨ ‘ਤੇ ਹੀ ਰਿਹਾ, ਅਤੇ ਜਦੋਂ ਅਧਿਕਾਰੀ ਜਾਂਚ ਕਰ ਰਹੇ ਹਨ ਤਾਂ ਰਸਤਾ ਬੰਦ ਕਰ ਦਿੱਤਾ ਗਿਆ ਹੈ।