GTA News Media

Top Info Bar
22.1°C Toronto Loading date...
Toronto/GTA

ਪੰਜਾਬੀ ਟਰੱਕ ਡਰਾਈਵਰ ਨੂੰ ਨਸ਼ਾ ਤਸਕਰੀ ਹੇਠ 11 ਸਾਲ ਦੀ ਸਜ਼ਾ

ਪੰਜਾਬੀ ਟਰੱਕ ਡਰਾਈਵਰ ਨੂੰ ਨਸ਼ਾ ਤਸਕਰੀ ਹੇਠ 11 ਸਾਲ ਦੀ ਸਜ਼ਾ
Share this post via:

ਬਰੈਂਪਟਨ ਦੇ ਟਰੱਕ ਡਰਾਈਵਰ ਹਰਵਿੰਦਰ ਨੂੰ 11 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਹਰਵਿੰਦਰ ਨੂੰ 35 ਲੱਖ ਡਾਲਰ ਮੁੱਲ ਦੀ 62 ਕਿੱਲੋ ਕੋਕੀਨ ਅਮਰੀਕਾ ਤੋਂ ਕੈਨੇਡਾ ਲਿਆਉਣ ਦੇ ਦੋਸ਼ ਹੇਠ ਸਜ਼ਾ ਸੁਣਾਈ ਗਈ ਹੈ। ਜੱਜ ਨੇ ਸਜ਼ਾ ਦਾ ਐਲਾਨ ਕਰਦਿਆਂ ਕਿ ਇਹ ਬਹੁਤ ਹੀ ਗਲਤ ਹਰਕਤ ਸੀ ਤੇ ਇਸ ਲਈ ਕੀਮਤ ਵੀ ਚੁਕਾਉਣੀ ਪਵੇਗੀ, ਕਿਉਂਕਿ ਇਹ ਬਹੁਤ ਗੰਭੀਰ ਅਪਰਾਧ ਹੈ। ਜੱਜ ਨੇ ਕਿਹਾ ਕਿ ਹਰ ਚੀਜ਼ ਯੋਜਨਾਬੱਧ ਤਰੀਕੇ ਨਾਲ ਕੀਤੀ ਗਈ ਅਤੇ ਨਸ਼ਾ ਲਿਆਉਣ ਦਾ ਮਕਸਦ ਡਾਲਰ ਕਮਾਉਣਾ ਸੀ।

ਦੱਸਣਯੋਗ ਹੈ ਕਿ ਹਰਵਿੰਦਰ ਸਿੰਘ ਨੂੰ 31 ਮਾਰਚ 2021 ਨੂੰ ਬਲੂ ਵਾਟਰ ਬ੍ਰਿਜ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਅਫ਼ਸਰਾਂ ਨੂੰ ਹਰਵਿੰਦਰ ਸਿੰਘ ਦੇ ਟਰੱਕ ਦੀ ਤਲਾਸ਼ੀ ਦੌਰਾਨ ਦੋ ਸੂਟਕੇਸ ਮਿਲੇ, ਜਿਨ੍ਹਾਂ ਵਿਚੋਂ 62 ਕਿਲੋ ਕੋਕੀਨ ਨਿੱਕਲੀ। ਅਮਰੀਕਾ ਤੋਂ ਕੈਨੇਡਾ ਪਰਤ ਰਹੇ ਹਰਵਿੰਦਰ ਸਿੰਘ ਦੇ ਟਰੱਕ ਦੀ ਦੂਜੀ ਵਾਰ ਤਲਾਸ਼ੀ ਲੈਣ ‘ਤੇ ਨਸ਼ੀਲਾ ਪਦਾਰਥ ਬਰਾਮਦ ਹੋਇਆ।

ਸਰਕਾਰੀ ਵਕੀਲ ਨੇ ਦੋਸ਼ ਲਾਇਆ ਕਿ ਰਾਤੋ-ਰਾਤ ਅਮੀਰ ਬਣਨ ਲਈ ਬਰੈਂਪਟਨ ਦੇ ਹਰਵਿੰਦਰ ਸਿੰਘ ਨੇ ਕਈ ਆਨਲਾਈਨ ਲੇਖ ਪੜ੍ਹੇ ਜਿਨ੍ਹਾਂ ਵਿਚ ਨਸ਼ਿਆਂ ਦੀ ਖੇਪ ਬਾਰਡਰ ਪਾਰ ਲਿਜਾਣ ‘ਤੇ ਹੋਣ ਵਾਲੀ ਕਮਾਈ ਦਾ ਖਾਸ ਤੌਰ ‘ਤੇ ਜ਼ਿਕਰ ਕੀਤਾ ਗਿਆ ਸੀ। ਹਰਵਿੰਦਰ ਸਿੰਘ ਦੇ ਵਕੀਲ ਗੁਰਪ੍ਰੀਤ ਧਾਲੀਵਾਲ ਨੇ ਦਲੀਲ ਦਿਤੀ ਕਿ ਉਸ ਦੇ ਮੁਵੱਕਲ ਨੂੰ ਸੂਟਕੇਸ ਵਿਚ ਮੌਜੂਦ ਚੀਜ਼ ਬਾਰੇ ਕੋਈ ਜਾਣਕਾਰੀ ਨਹੀਂ ਸੀ।