ਸੁਲਤਾਨਪੁਰ ਲੋਧੀ: ਪੰਜਾਬ ਦੇ CM Bhagwant Mann ਨੇ ਸੁਲਤਾਨਪੁਰ ਲੋਧੀ ’ਚ ਪੁਲਿਸ ਅਤੇ ਨਿਹੰਗਾਂ ਦਰਮਿਆਨ ਗੋਲੀਬਾਰੀ ’ਚ ਮਾਰੇ ਗਏ ਹੋਮਗਾਰਡ ਜਸਪਾਲ ਸਿੰਘ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਹੋਮਗਾਰਡ ਜਸਪਾਲ ਸਿੰਘ ਦੀ ਬਹਾਦਰੀ ਨੂੰ ਸਲਾਮ ਕਰਦੇ ਹਨ।
ਇਸ ਸਬੰਧੀ ਇੱਕ ਟਵੀਟ ਸਾਂਝਾ ਕਰਦਿਆਂ ਸੀ.ਐਮ. ਮਾਨ ਨੇ ਲਿਖਿਆ, ‘ਪੰਜਾਬ ਪੁਲਿਸ ਹੋਮ ਗਾਰਡ ਜਸਪਾਲ ਸਿੰਘ ਜੀ ਦੀ ਸੁਲਤਾਨਪੁਰ ਲੋਧੀ ‘ਚ ਵਾਪਰੀ ਘਟਨਾ ਦੌਰਾਨ ਮੌਤ ਹੋ ਗਈ… ਦੁੱਖ ਦੀ ਇਸ ਘੜੀ ‘ਚ ਪਰਿਵਾਰ ਨਾਲ ਹਮਦਰਦੀ… ਪੁਲਿਸ ਸਿਪਾਹੀ ਨੇ ਆਪਣੀ ਡਿਊਟੀ ਨਿਭਾਈ…ਸਰਕਾਰ ਪਰਿਵਾਰ ਨੂੰ ਵਿੱਤੀ ਸਹਾਇਤਾ ਵਜੋਂ 1 ਕਰੋੜ ਰੁਪਏ ਦੇਵੇਗੀ…ਬਾਕੀ 1 ਕਰੋੜ ਰੁਪਏ HDFC ਵੱਲੋਂ ਬੀਮੇ ਤਹਿਤ ਦਿੱਤੇ ਜਾਣਗੇ…ਸਰਕਾਰ ਭਵਿੱਖ ਵਿੱਚ ਪਰਿਵਾਰ ਦੀ ਹਰ ਤਰ੍ਹਾਂ ਨਾਲ ਮਦਦ ਕਰਨ ਲਈ ਵਚਨਬੱਧ ਹੈ…ਜਸਪਾਲ ਸਿੰਘ ਦੀ ਬਹਾਦਰੀ ਨੂੰ ਸਲਾਮ…’