GTA News Media

Top Info Bar
22.1°C Toronto Loading date...
Health

ਦਿਲ ਦੀ ਬਿਮਾਰੀਆਂ ਤੋਂ ਬਚਣ ਲਈ ਕੁਝ ਨੁਕਤੇ

ਦਿਲ ਦੀ ਬਿਮਾਰੀਆਂ ਤੋਂ ਬਚਣ ਲਈ ਕੁਝ ਨੁਕਤੇ
Share this post via:

ਦਿਲ ਦੇ ਰੋਗੀਆਂ ਨੂੰ ਬਹੁਤ ਸਾਰੀ ਚੀਜ਼ਾਂ ਦਾ ਖ਼ਤਰਾ ਹੁੰਦਾ ਹੈ ਜਿੰਨਾਂ ਵਿੱਚੋਂ ਇੱਕ ਹੈ ਸਾਡੀਆਂ ਨਾੜੀਆਂ ਵਿੱਚ ਜਮ੍ਹਾ ਖ਼ਰਾਬ ਕੋਲੈਸਟ੍ਰੋਲ ਦਾ ਖਤਰਾ। ਜੇਕਰ ਸਰੀਰ ਦੀ ਨਾੜੀਆਂ ‘ਚ ਕੋਲੈਸਟ੍ਰੋਲ ਦੀ ਮਾਤਰਾ ਵਧ ਜਾਵੇ ਤਾਂ ਇਹ ਸਾਡੀ ਜਾਨ ਲਈ ਖਤਰਾ ਬਣ ਸਕਦਾ ਹੈ। ਇਸ ਨੂੰ ਘੱਟ ਕਰਨ ਲਈ ਘਰ ‘ਚ ਮੌਜੂਦ ਕੁਝ ਆਯੁਰਵੈਦਿਕ ਚੀਜ਼ਾਂ ਦਾ ਸੇਵਨ ਕਰਨ ਦੀ ਆਦਤ ਬਣਾਓ, ਜਿੰਨਾਂ ਦੀ ਮਦਦ ਨਾਲ ਨਾੜੀਆਂ ‘ਚ ਜਮ੍ਹਾਂ ਖਰਾਬ ਕੋਲੈਸਟ੍ਰੋਲ ਨੂੰ ਘੱਟ ਕੀਤਾ ਜਾ ਸਕਦਾ ਹੈ।

*ਜੇਕਰ ਸਰੀਰ ‘ਚ ਖਰਾਬ ਕੋਲੈਸਟ੍ਰਾਲ ਦੀ ਮਾਤਰਾ ਹੱਦ ਤੋਂ ਜ਼ਿਆਦਾ ਵਧ ਜਾਵੇ ਤਾਂ ਤੁਸੀਂ ਆਂਵਲੇ ਦਾ ਸੇਵਨ ਕਰ ਸਕਦੇ ਹੋ। ਇਸ ਦੇ ਲਈ ਤੁਸੀਂ ਆਂਵਲੇ ਨੂੰ ਸਿੱਧਾ ਖਾ ਸਕਦੇ ਹੋ, ਜਾਂ ਇਸ ਦਾ ਜੂਸ, ਪਾਊਡਰ ਅਤੇ ਗੋਲੀ ਦੇ ਰੂਪ ਵਿੱਚ ਵਰਤ ਸਕਦੇ ਹੋ।

*ਅਰਜੁਨ ਦਾ ਫਲ ਤੁਸੀਂ ਕਈ ਵਾਰ ਖਾਧਾ ਹੋਵੇਗਾ, ਅਰਜੁਨ ਦੀ ਸੱਕ ਨੂੰ ਇੱਕ ਵਾਰ ਅਜ਼ਮਾਓ। ਇਸ ਨੂੰ ਰੋਜ਼ਾਨਾ ਦੁੱਧ ‘ਚ ਮਿਲਾ ਕੇ ਪੀਣ ਨਾਲ ਕੋਲੈਸਟ੍ਰੋਲ ਘੱਟ ਹੁੰਦਾ ਹੈ। ਦਿਲ ਦੇ ਰੋਗੀਆਂ ਨੂੰ ਅਕਸਰ ਇਸ ਦਾ ਸੇਵਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

*ਲਸਣ ਇਕ ਅਜਿਹਾ ਮਸਾਲਾ ਹੈ ਜਿਸ ਦੀ ਵਰਤੋਂ ਅਸੀਂ ਕਈ ਪਕਵਾਨਾਂ ਵਿਚ ਸਵਾਦ ਵਧਾਉਣ ਲਈ ਕੀਤੀ ਜਾਂਦੀ ਹੈ, ਜੇਕਰ ਤੁਸੀਂ ਰੋਜ਼ਾਨਾ ਇਸ ਦੀਆਂ 2 ਤੋਂ 3 ਕਲੀਆਂ ਖਾਂਦੇ ਹੋ ਤਾਂ ਹਾਈ ਬਲੱਡ ਪ੍ਰੈਸ਼ਰ ਅਤੇ ਹਾਈ ਕੋਲੈਸਟ੍ਰੋਲ ਦੀ ਸਮੱਸਿਆ ਦੂਰ ਹੋ ਜਾਵੇਗੀ।

*ਅਦਰਕ ਦਾ ਸਵਾਦ ਕੌੜਾ ਹੋਣ ਦੇ ਬਾਵਜੂਦ ਜੇਕਰ ਇਸ ਨੂੰ ਰੋਜ਼ਾਨਾ ਕੱਚਾ ਚਬਾ ਲਿਆ ਜਾਵੇ ਤਾਂ ਇਹ ਖਰਾਬ ਕੋਲੈਸਟ੍ਰੋਲ ਨੂੰ ਘੱਟ ਕਰਨ ‘ਚ ਮਦਦ ਕਰ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਤੁਸੀਂ ਅਦਰਕ ਤੋਂ ਬਣੀ ਹਰਬਲ ਚਾਹ ਪੀਂਦੇ ਹੋ ਤਾਂ ਇਹ ਵੀ ਤੁਹਾਡੇ ਲਈ ਬਹੁਤ ਫਾਇਦੇਮੰਦ ਹੋਵੇਗੀ।

*ਨਿੰਬੂ ‘ਚ ਵਿਟਾਮਿਨ C ਸਮੇਤ ਕਈ ਅਜਿਹੇ ਪੋਸ਼ਕ ਤੱਤ ਪਾਏ ਜਾਂਦੇ ਹਨ, ਜਿਨ੍ਹਾਂ ਦੇ ਨਾਲ ਚਰਬੀ ਨੂੰ ਘੱਟ ਕੀਤਾ ਜਾ ਸਕਦਾ ਹੈ, ਇਸਦੇ ਸੇਵਨ ਨਾਲ ਪੇਟ ਅਤੇ ਕਮਰ ਦੀ ਚਰਬੀ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ ਅਤੇ ਨਾਲ ਹੀ ਨਾੜੀਆਂ ‘ਚੋਂ ਕੋਲੈਸਟ੍ਰੋਲ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ।