GTA News Media

Top Info Bar
22.1°C Toronto Loading date...
World

ਕਰਾਚੀ: ਮਾਲ ‘ਚ ਅੱਗ ਲੱਗਣ ਕਾਰਨ 11 ਲੋਕਾਂ ਦੀ ਮੌਤ

ਕਰਾਚੀ: ਮਾਲ ‘ਚ ਅੱਗ ਲੱਗਣ ਕਾਰਨ 11 ਲੋਕਾਂ ਦੀ ਮੌਤ
Share this post via:

ਪਾਕਿਸਤਾਨ ਦੇ ਕਰਾਚੀ ਸ਼ਹਿਰ ਦੇ ਇੱਕ ਮਾਲ ਵਿੱਚ ਅੱਜ ਸ਼ਨੀਵਾਰ ਨੂੰ ਅੱਗ ਲੱਗ ਗਈ। ਇਸ ਹਾਦਸੇ ‘ਚ 11 ਲੋਕਾਂ ਦੀ ਮੌਤ ਹੋ ਗਈ, 22 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਕਰਾਚੀ ਦੇ ਮੇਅਰ ਬੈਰਿਸਟਰ ਮੁਰਤਜ਼ਾ ਵਹਾਬ ਨੇ ਪਾਕਿਸਤਾਨੀ ਮੀਡੀਆ ‘ਜੀਓ ਨਿਊਜ਼’ ਨੂੰ ਦੱਸਿਆ ਕਿ ਰਾਸ਼ਿਦ ਮਿਨਹਾਸ ਰੋਡ ‘ਤੇ ਆਰਜੇ ਮਾਲ ‘ਚ ਅੱਗ ਲੱਗ ਗਈ।

ਮਾਲ ਦੀ ਇਮਾਰਤ ਵਿੱਚ ਕਈ ਲੋਕ ਫਸ ਗਏ। ਫਾਇਰ ਬ੍ਰਿਗੇਡ ਨੇ ਕਰੀਬ 50 ਲੋਕਾਂ ਨੂੰ ਬਚਾਇਆ ਹੈ। ਫਿਲਹਾਲ ਅੱਗ ਲੱਗਣ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ ਹੈ।’ਜੀਓ ਨਿਊਜ਼’ ਮੁਤਾਬਕ ਕਰਾਚੀ ਵਿੱਚ ਬਣੀਆਂ 90% ਇਮਾਰਤਾਂ ਵਿੱਚ ਅੱਗ ਬੁਝਾਊ ਸਿਸਟਮ ਨਹੀਂ ਹਨ। ਇਸ ਘਟਨਾ ਤੋਂ ਬਾਅਦ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਸਰਕਾਰ ‘ਤੇ ਸਵਾਲ ਉੱਠ ਰਹੇ ਹਨ।