ਵਿਨੀਪੈਗ, ਮੈਨੀਟੋਬਾ ਵਿੱਚ ਐਤਵਾਰ ਗੋਲੀਬਾਰੀ ਦੌਰਾਨ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ, ਅਧਿਕਾਰੀਆਂ ਵੱਲੋਂ ਇੱਕ ਪ੍ਰੈੱਸ ਰਿਲੀਜ ਵਿੱਚ ਇਹ ਦੱਸਿਆ ਗਿਆ ਹੈ। ਵਿਨੀਪੈਗ ਪੁਲਿਸ ਸਰਵਿਸ ਨੇ ਕਿਹਾ ਕਿ ਗੋਲੀਬਾਰੀ ਸ਼ਹਿਰ ਦੇ ਡਾਊਨਟਾਊਨ ਤੋਂ ਲਗਭਗ ਇੱਕ ਮੀਲ ਪੱਛਮ ਵਿੱਚ ਸਵੇਰੇ 4 ਵਜੇ ਤੋਂ ਬਾਅਦ ਹੋਈ। ਰੀਲੀਜ਼ ਦੇ ਅਨੁਸਾਰ, ਘਟਨਾ ਸਥਾਨ ‘ਤੇ ਪਹੁੰਚਣ ਵਾਲੇ ਅਧਿਕਾਰੀਆਂ ਅਨੁਸਾਰ ਪੰਜ ਪੀੜਤਾਂ ਨੂੰ ਗੋਲੀ ਲੱਗਣ ਦੇ ਨਿਸ਼ਾਨਾਂ ਨਾਲ ਪਾਇਆ।
ਵਿਨੀਪੈਗ ਪੁਲਿਸ ਦੇ ਬੁਲਾਰੇ, ਕਾਂਸਟੇਬਲ ਜੇਸਨ ਮਾਈਕਲੇਸ਼ੇਨ ਨੇ ਇੱਕ ਬਿਆਨ ਵਿੱਚ ਕਿਹਾ, “ਸੰਭਾਵਿਤ ਉਦੇਸ਼ ਬਾਰੇ ਕੋਈ ਹੋਰ ਜਾਣਕਾਰੀ ਉਪਲਬਧ ਨਹੀਂ ਹੈ। ਇੱਕ ਆਦਮੀ ਅਤੇ ਇੱਕ ਔਰਤ ਨੂੰ ਮੌਕੇ ‘ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਪੀੜਤਾਂ ਵਿੱਚੋਂ ਤਿੰਨ ਨੂੰ ਹਸਪਤਾਲ ਲਿਜਾਇਆ ਗਿਆ, ਅਤੇ ਉਨ੍ਹਾਂ ਵਿੱਚੋਂ ਇੱਕ ਪੀੜਤ ਦੀ ਬਾਅਦ ਵਿੱਚ ਮੌਤ ਹੋ ਗਈ। ਮਿਕਲੇਸ਼ੇਨ ਨੇ ਕਿਹਾ ਕਿ ਦੋ ਪੀੜਤ, ਇੱਕ ਆਦਮੀ ਅਤੇ ਇੱਕ ਔਰਤ, ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਹਨ।
ਪੀੜਤਾਂ ਦੀ ਪਛਾਣ ਜਾਰੀ ਨਹੀਂ ਕੀਤੀ ਗਈ ਅਤੇ ਗੋਲੀਬਾਰੀ ਦੀ ਜਾਂਚ ਜਾਰੀ ਹੈ।