GTA News Media

Top Info Bar
22.1°C Toronto Loading date...
Canada

ਕੈਨੇਡੀਅਨ ਆਰਥਿਕਤਾ 0.3% ਸੁੰਘੜੀ

ਕੈਨੇਡੀਅਨ ਆਰਥਿਕਤਾ 0.3% ਸੁੰਘੜੀ
Share this post via:

ਸਤੰਬਰ ਤੱਕ ਦੀ ਤਿਮਾਹੀ ਵਿਚ ਕੈਨੇਡੀਅਨ ਅਰਥਚਾਰਾ ਸੁੰਘੜਿਆ, ਘਰੇਲੂ ਖ਼ਰਚ ਵਿਚ ਖੜੋਤ ਰਹੀ ਅਤੇ ਨਿਰਯਾਤ ਵਿਚ ਕਮੀ ਦਰਜ ਕੀਤੀ ਗਈ। ਸਟੈਟਿਸਟਿਕਸ ਕੈਨੇਡਾ ਦੇ ਵੀਰਵਾਰ ਨੂੰ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ ਜੁਲਾਈ ਤੋਂ ਸਤੰਬਰ ਦੀ ਤਿਮਾਹੀ ਵਿਚ ਕੈਨੇਡਾ ਦਾ ਕੁੱਲ ਘਰੇਲੂ ਉਤਪਾਦ (ਜੀਡੀਪੀ) 0.3% ਸੁੰਘੜਿਆ।

ਸਟੈਟਕੈਨ ਨੇ ਪਹਿਲਾਂ ਰਿਪੋਰਟ ਕੀਤਾ ਸੀ ਕਿ ਜੂਨ ਤੱਕ ਦੀ ਤਿਮਾਹੀ ਵਿਚ ਹਲਕੀ ਗਿਰਾਵਟ ਆਈ ਸੀ ਅਤੇ ਵੀਰਵਾਰ ਦੇ ਤਾਜ਼ਾ ਅੰਕੜਿਆਂ ਦਾ ਮਤਲਬ ਲਗਾਤਾਰ ਦੂਸਰੀ ਵਾਰੀ ਕਿਸੇ ਤਿਮਾਹੀ ਵਿਚ ਆਰਥਿਕਤਾ ਵਿਚ ਘਾਟਾ ਹੁੰਦਾ, ਜੋਕਿ ਕੁਝ ਮਾਹਰਾਂ ਮੁਤਾਬਕ ਮੰਦੀ ਦੀ ਸਥਿਤੀ ਹੋਣ ਦੀਆਂ ਸ਼ਰਤਾਂ ਨੂੰ ਪੂਰਾ ਕਰਦਾ।

ਪਰ ਸਟੈਟਿਸਟਿਕਸ ਕੈਨੇਡਾ ਨੇ ਅਪ੍ਰੈਲ ਤੋਂ ਜੂਨ ਦੀ ਤਿਮਾਹੀ ਦੇ ਅੰਕੜਿਆਂ ਨੂੰ ਰਿਵਾਈਜ਼ ਕੀਤਾ ਹੈ ਅਤੇ ਕਿਹਾ ਹੈ ਕਿ ਉਸ ਤਿਮਾਹੀ ਦੌਰਾਨ ਆਰਥਿਕਤਾ ਵਿਚ 0.3% ਵਾਧਾ ਹੋਇਆ ਸੀ।