GTA News Media

Top Info Bar
22.1°C Toronto Loading date...
Canada

ਬੈਂਕਾਂ ਨੇ ‘ਬੈਡ ਲੋਨਜ਼’ ਕਵਰ ਕਰਨ ਲਈ ਖਿੱਚੀ ਤਿਆਰੀ

ਬੈਂਕਾਂ ਨੇ ‘ਬੈਡ ਲੋਨਜ਼’ ਕਵਰ ਕਰਨ ਲਈ ਖਿੱਚੀ ਤਿਆਰੀ
Share this post via:

ਕੈਨੇਡਾ ਦੇ ਤਿੰਨ ਵੱਡੇ ਬੈਂਕਾਂ ਨੇ ਵੀਰਵਾਰ ਨੂੰ ਆਪਣੀ ਤਿਮਾਹੀ ਆਮਦਨ ਦੀ ਜਾਣਕਾਰੀ ਦਿੱਤੀ, ਜਿਸ ਤੋਂ ਪਤਾ ਚੱਲਦਾ ਹੈ ਕਿ ਬੈਂਕ ਅਜਿਹੇ ਕਰਜ਼ਿਆਂ ਨੂੰ ਕਵਰ ਕਰਨ ਲਈ ਵਧੇਰੇ ਪੈਸਾ ਸਾਂਭ ਰਹੀਆਂ ਹਨ ਜਿਹੜੇ ਕਰਜ਼ੇ ਬੈਡ ਲੋਨ ਵਿਚ ਤਬਦੀਲ ਹੋ ਸਕਦੇ ਹਨ ਯਾਨੀ ਕਿ ਫਸ ਸਕਦੇ ਹਨ।

RBC, TD ਅਤੇ CIBC ਤਿੰਨਾਂ ਬੈਂਕਾਂ ਦੀਆਂ ਤਿਮਾਹੀ ਆਮਦਨਾਂ ਵਿਚ ਭਾਵੇਂ ਮੁਨਾਫ਼ਾ ਦਰਜ ਹੋਇਆ ਹੈ, ਪਰ ਤਿੰਨਾਂ ਨੇ ਬੈਡ ਲੋਨਾਂ ਨੂੰ ਕਵਰ ਕਰਨ ਦੀ ਇਹਤਿਆਤ ਵੱਜੋਂ ਵਧੇਰੇ ਪੈਸਾ ਰਾਖਵਾਂ ਕੀਤਾ ਹੈ। ਕੈਨੇਡਾ ਦੇ ਸਭ ਤੋਂ ਵੱਡੇ ਬੈਂਕ, ਆਰਬੀਸੀ ਨੇ 720 ਮਿਲੀਅਨ ਡਾਲਰ ਅਜਿਹੇ ਲੋਨਾਂ ਨੂੰ ਕਵਰ ਕਰਨ ਲਈ ਇੱਕ ਪਾਸੇ ਰੱਖੇ ਹਨ, ਜਿਹੜੇ ਲੋਨ ਯੋਜਨਾ ਅਨੁਸਾਰ ਵਾਪਸ ਨਹੀਂ ਹੋ ਰਹੇ। ਇਹ ਅੰਕੜਾ ਪਿਛਲੇ ਸਾਲ ਦੇ 382 ਮਿਲੀਅਨ ਦੀ ਤੁਲਨਾ ਵਿਚ 89% ਦਾ ਵਾਧਾ ਹੈ।

TD ਬੈਂਕ ਨੇ ਬੈਡ ਲੋਨਜ਼ ਦੀ ਵਿਵਸਥਾ ਲਈ 878 ਮਿਲੀਅਨ ਪਾਸੇ ਕੀਤੇ ਹਨ, ਜੋਕਿ ਪਿਛਲੇ ਸਾਲ ਦੇ 617 ਮਿਲੀਅਨ ਡਾਲਰ ਦੇ ਮੁਕਾਬਲੇ 42% ਵਾਧਾ ਹੈ। CIBC ਨੇ 541 ਮਿਲੀਅਨ ਡਾਲਰ ਰਾਖਵੇਂ ਕੀਤੇ ਹਨ ਜੋਕਿ ਪਿਛਲੇ ਸਾਲ ਦੇ ਪੱਧਰ ਵਿਚ 24% ਦਾ ਇਜ਼ਾਫ਼ਾ ਹੈ। ਸਕੋਸ਼ੀਆ ਬੈਂਕ ਨੇ ਇਸ ਹਫ਼ਤੇ ਖ਼ੁਲਾਸਾ ਕੀਤਾ ਸੀ ਕਿ ਉਸਨੇ ਸੰਭਾਵਿਤ ਫਸੇ ਕਰਜ਼ਿਆਂ ਨੂੰ ਕਵਰ ਕਰਨ ਲਈ 1.3 ਬਿਲੀਅਨ ਡਾਲਰ ਇੱਕ ਪਾਸੇ ਸਾਂਭ ਦਿੱਤੇ ਹਨ।