GTA News Media

Top Info Bar
22.1°C Toronto Loading date...
World

ਸੱਪ ਵਾਲੀ ਵਿਸਕੀ ਦਾ ਲੋਕ ਕਰਦੇ ਨੇ ਹੈਲਥ ਟੌਨਿਕ ਵਜੋਂ ਸੇਵਨ

ਸੱਪ ਵਾਲੀ ਵਿਸਕੀ ਦਾ ਲੋਕ ਕਰਦੇ ਨੇ ਹੈਲਥ ਟੌਨਿਕ ਵਜੋਂ ਸੇਵਨ
Share this post via:

ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਹੈ, ਪਰ ਇਸ ਦੇ ਬਾਵਜੂਦ, ਦੁਨੀਆ ਭਰ ਵਿੱਚ ਇੰਨੀਆਂ ਮਹਿੰਗੀਆਂ ਵਾਈਨ, ਵਿਸਕੀ ਅਤੇ ਬੀਅਰ ਉਪਲਬਧ ਹਨ ਕਿ ਬਹੁਤ ਸਾਰੇ ਲੋਕ ਮਹਿੰਗੀਆਂ ਹੋਣ ਕਾਰਨ ਉਨ੍ਹਾਂ ਨੂੰ ਖਰੀਦ ਵੀ ਸਕਦੇ। ਇਨ੍ਹਾਂ ਵਿੱਚੋਂ ਕੁਝ ਤਾਂ ਇੰਨੀਆਂ ਅਜੀਬ ਹਨ ਕਿ ਲੋਕ ਉਨ੍ਹਾਂ ਬਾਰੇ ਜਾਣ ਕੇ ਹੈਰਾਨ ਰਹਿ ਜਾਂਦੇ ਹਨ।

ਅੱਜ ਅਸੀਂ ਜਾਪਾਨ ‘ਚ ਮਿਲਣ ਵਾਲੀ ਵਿਸਕੀ ਦੀ ਹੀ ਗੱਲ ਕਰ ਲੈਂਦੇ ਹਾਂ। ਇਸ ਦਾ ਨਾਂ ‘ਹਬੂਸ਼ੂ’ ਹੈ, ਜੋ ਕਿ ‘ਜਾਪਾਨੀ ਸਨੇਕ ਵਿਸਕੀ’ ਦੇ ਨਾਂ ਨਾਲ ਪੂਰੀ ਦੁਨੀਆ ਵਿਚ ਮਸ਼ਹੂਰ ਹੈ। ਇਸ ਵਿਸਕੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ ‘ਚ ਨਜ਼ਰ ਆ ਰਿਹਾ ਹੈ ਕਿ ਕਿੰਝ ਵਿਸਕੀ ਦੀ ਬੋਤਲ ‘ਚ ਸੱਪ ਨੂੰ ਰੱਖਿਆ ਗਿਆ ਹੈ। ਹੈਰਾਨੀਜਨਕ ਗੱਲ ਇਹ ਹੈ ਕਿ ਹਬੂਸ਼ੂ ਸਿਰਫ਼ ਸ਼ਰਾਬ ਜਾਂ ਪੀਣ ਵਾਲਾ ਪਦਾਰਥ ਨਹੀਂ ਹੈ ਬਲਕਿ ਇਸ ਨੂੰ ਹੈਲਥ ਟੌਨਿਕ ਮੰਨਿਆ ਜਾਂਦਾ ਹੈ।