GTA News Media

Top Info Bar
22.1°C Toronto Loading date...
Canada

ਕੈਂਟਾਲੋਪ ਰਾਹੀਂ ਫ਼ੈਲੇ ਸੈਲਮੋਨੈਲਾ ਕਰਕੇ 5 ਮੌਤਾਂ, ਛੇ ਸੂਬਿਆਂ ਵਿਚ 129 ਲੋਕ ਬਿਮਾਰ

ਕੈਂਟਾਲੋਪ ਰਾਹੀਂ ਫ਼ੈਲੇ ਸੈਲਮੋਨੈਲਾ ਕਰਕੇ 5 ਮੌਤਾਂ, ਛੇ ਸੂਬਿਆਂ ਵਿਚ 129 ਲੋਕ ਬਿਮਾਰ
Share this post via:

ਕੈਨੇਡਾ ਵਿੱਚ ਕੈਂਟਾਲੋਪ ਨਾਲ ਫ਼ੈਲੇ ਸੈਲਮੋਨੈਲਾ ਦੇ ਇਨਫ਼ੈਕਸ਼ਨ ਕਾਰਨ ਹੁਣ ਮਰਨ ਵਾਲਿਆਂ ਦੀ ਗਿਣਤੀ ਪੰਜ ਹੋ ਗਈ ਹੈ। ਸੈਲਮੋਨੈਲਾ ਬੈਕਟੀਰੀਆ ਦੀ ਇੱਕ ਕਿਸਮ ਹੈ। ਭੋਜਨ ਰਾਹੀਂ ਇਹ ਬੈਕਟੀਰੀਆ ਮਨੁੱਖਾਂ ਅੰਦਰ ਦਾਖ਼ਲ ਹੋ ਜਾਂਦਾ ਹੈ। ਸੈਲਮੋਨੈਲਾ ਇਨਫ਼ੈਕਸ਼ਨ ਵਿਚ ਪੇਟ ਦਰਦ, ਬੁਖ਼ਾਰ, ਦਸਤ ਅਤੇ ਉਲਟੀਆਂ ਵਰਗੇ ਲੱਛਣ ਹੁੰਦੇ ਹਨ।

ਮੈਲੀਚੀਟਾ ਅਤੇ ਰੂਡੀ ਬ੍ਰੈਂਡ ਦੇ ਕੈਂਟਾਲੋਪ ਦੇ ਸੈਲਮੋਨੈਲਾ ਨਾਲ ਸੰਕ੍ਰਮਿਤ ਹੋਣ ਕਰਕੇ ਹੋਈ ਇਸ ਆਊਟਬ੍ਰੇਕ ਨਾਲ ਹੁਣ ਤੱਕ ਛੇ ਸੂਬਿਆਂ ਵਿਚ 129 ਲੋਕ ਬਿਮਾਰ ਹੋ ਚੁੱਕੇ ਹਨ। 1 ਦਸੰਬਰ ਤੋਂ ਬਾਅਦ ਬਿਮਾਰਾਂ ਦੀ ਗਿਣਤੀ ਦੁੱਗਣੀ ਹੋ ਗਈ ਹੈ। ਕਿਊਬੈਕ ਵਿਚ 91 ਮਾਮਲੇ, ਓਨਟੇਰਿਓ ਵਿਚ 17, ਬੀਸੀ ਵਿਚ 15 ਅਤੇ ਦੋ ਦੋ ਮਾਮਲੇ ਨਿਊ ਬ੍ਰੰਜ਼ਵਿਕ, ਪੀਈਆਈ ਅਤੇ ਨਿਊਫ਼ੰਡਲੈਂਡ ਐਂਡ ਲੈਬਰਾਡੌਰ ਵਿਚ ਰਿਪੋਰਟ ਹੋਏ ਹਨ।

ਰੀਕਾਲ ਕੀਤਾ ਗਿਆ ਮੈਲੀਚੀਟਾ ਕੈਂਟਾਲੋਪ ਕੈਨੇਡਾ ਵਿਚ 11 ਅਕਤੂਬਰ ਤੋਂ 14 ਨਵੰਬਰ ਦੇ ਦਰਮਿਆਨ ਵੇਚਿਆ ਗਿਆ ਸੀ ਅਤੇ ਰੂਡੀ ਬ੍ਰਾਂਡ ਦਾ ਕੈਂਟਾਲੋਪ 10 ਅਕਤੂਬਰ ਤੋਂ 24 ਨਵੰਬਰ ਦਰਮਿਆਨ ਵੇਚਿਆ ਗਿਆ ਸੀ।

ਹੈਲਥ ਏਜੰਸੀ ਦੀ ਅਪਡੇਟ ਅਨੁਸਾਰ, “ਜਿਹੜੇ ਲੋਕ ਸੈਲਮੋਨੈਲਾ ਬੈਕਟੀਰੀਆ ਨਾਲ ਸੰਕ੍ਰਮਿਤ ਹੁੰਦੇ ਹਨ, ਉਹ ਸੰਕ੍ਰਮਿਤ ਹੋਣ ਦੇ ਕਈ ਦਿਨਾਂ ਤੋਂ ਕਈ ਹਫ਼ਤਿਆਂ ਬਾਅਦ ਦੂਜੇ ਲੋਕਾਂ ਵਿੱਚ ਸੈਲਮੋਨੈਲਾ ਫੈਲਾ ਸਕਦੇ ਹਨ, ਭਾਵੇਂ ਉਹਨਾਂ ਵਿੱਚ ਲੱਛਣ ਨਾ ਹੋਣ।”

ਲੋਕਾਂ ਨੂੰ ਮੈਲੀਚੀਟਾ ਜਾਂ ਰੂਡੀ ਬ੍ਰਾਂਡ ਦੇ ਕੈਂਟਾਲੋਪ ਨੂੰ ਖਰੀਦਣ, ਖਾਣ ਜਾਂ ਵੇਚਣ ਤੋਂ ਵਰਜਿਆ ਗਿਆ ਹੈ।

(ਸੀਬੀਸੀ ਨਿਊਜ਼)