GTA News Media

Top Info Bar
22.1°C Toronto Loading date...
Canada Featured Toronto/GTA

ਹੁਣ ਇਸ ਸ਼ਹਿਰ ‘ਚ ਸਿਰਫ਼ 10 ਡਾਲਰ ‘ਚ ਮਿਲੇਗਾ ਪਲਾਟ

ਹੁਣ ਇਸ ਸ਼ਹਿਰ ‘ਚ ਸਿਰਫ਼ 10 ਡਾਲਰ ‘ਚ ਮਿਲੇਗਾ ਪਲਾਟ
Share this post via:

ਓਨਟਾਰੀਓ ਦੇ ਉੱਤਰ ਵਿੱਚ ਸਥਿਤ ਇੱਕ ਕਸਬੇ ਵਿੱਚ ਲੋਕ ਨਵੇਂ ਸਾਲ ਦੇ ਮੌਕੇ ‘ਤੇ ਸਿਰਫ $10 ਵਿੱਚ ਆਪਣਾ ਘਰ ਖਰੀਦ ਸਕਣਗੇ। ਟੋਰਾਂਟੋ ‘ਚ ਲਗਭਗ 7 ਘੰਟੇ ਦੀ ਦੂਰੀ ‘ਤੇ ਸਥਿਤ ਕੋਚਰੇਨ  ਦੀ ਨਗਰਪਾਲਿਕਾ ਘਰ ਬਣਾਉਣ ਲਈ ਸਿਰਫ਼ 10 ਡਾਲਰ ‘ਚ ਪਲਾਟ ਦੇਣ ਦੀ ਪੇਸ਼ਕਸ਼ ਕਰ ਰਹੀ ਹੈ। ਇਹ ਫ਼ੈਸਲਾ ਓਨਟਾਰੀਓ ਮਿਉਂਸਪੈਲਟੀ ਦੀ ਮੀਟਿੰਗ ਵਿੱਚ ਲਿਆ ਗਿਆ। ਇਸ ਸਕੀਮ ਤੋਂ ਇਲਾਵਾ 50 ਹਜ਼ਾਰ ਡਾਲਰ ਤੱਕ ਦੇ ਪਲਾਟਾਂ ‘ਤੇ 5 ਸਾਲ ਤੱਕ ਕੋਈ ਪ੍ਰਾਪਰਟੀ ਟੈਕਸ ਨਹੀਂ ਲੱਗੇਗਾ।

ਕੋਚਰੇਨ ਦੇ ਮੇਅਰ ਪੀਟਰ ਪੋਲਿਟਿਸ ਮੁਤਾਬਕ ਇਸ ਯੋਜਨਾ ‘ਚ ਲੋਕ ਕਾਫ਼ੀ ਉਤਸਾਹ ਦਿਖਾ ਰਹੇ ਹਨ ਤੇ ਹਿਣ ਤੱਕ ਪੰਜ ਹਜ਼ਾਰ ਦੇ ਕਰੀਬ ਲੋਕਾਂ ਨੇ ਇਸ ‘ਚ ਦਿਲਚਸਪੀ ਦਿਖਾਈ ਹੈ। ਉਨ੍ਹਾਂ ਲੋਕਾਂ ਨੂੰ ਵੀ ਦੱਸਿਆ ਕਿ ਕੋਚਰੇਨ ਛੋਟਾ ਕਸਬਾ ਹੋਣ ਅਤੇ ਘੱਟ ਆਬਾਦੀ ਕਾਰਨ ਇਹ ਯੋਜਨਾ ਲਿਆਂਦੀ ਗਈ ਤਾਂ ਜੋ ਲੋਕ ਇੱਥੇ ਆ ਕੇ ਵਸਣ ਅਤੇ ਇੱਥੋਂ ਦੀ ਆਬਾਦੀ ‘ਚ ਵਾਧਾ ਹੋ ਸਕੇ। ਸਗੋਂ ਇਹ ਇਲਾਕਾ ਬਹੁਤ ਹੀ ਸ਼ਾਂਤਮਈ, ਖੂਬਸੂਰਤ ਇਲਾਕਾ ਹੈ ਤੇ ਬਰਫੀਲੇ ਰਿੱਛਾਂ ਦਾ ਨਿਵਾਸ ਸਥਾਨ ਹੈ।

ਇਹ ਯੋਜਨਾ ਉਨ੍ਹਾਂ ਨੌਜਵਾਨਾਂ ਲਈ ਲਿਆਂਦੀ ਗਈ ਹੈ, ਜੋ ਆਪਣੇ ਘਰ ਦਾ ਸੁਪਨਾ ਦੇਖ ਰਹੇ ਹਨ, ਪਰ ਮਹਿੰਗਾਈ ਕਾਰਨ ਉਨ੍ਹਾਂ ਨੂੰ ਆਪਣਾ ਇਹ ਸੁਫਨਾ ਟੁੱਟਦਾ ਹੋਇਆ ਨਜ਼ਰ ਆ ਰਿਹਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਯੋਜਨਾ ਦੀਆਂ ਸਾਰੀਆਂ ਸ਼ਰਤਾਂ ਅਤੇ ਯੋਗਤਾਵਾਂ ਤਿਆਰ ਕੀਤੀਆਂ ਜਾ ਰਹੀਆਂ ਹਨ ਤੇ ਅਗਲੇ ਸਾਲ ਦੀ ਸ਼ੁਰੂਆਤ ‘ਚ ਇਹ ਯੋਜਨਾ ਸ਼ੁਰੂ ਕਰ ਦਿੱਤੀ ਜਾਵੇਗੀ।