GTA News Media

Top Info Bar
22.1°C Toronto Loading date...
Health

ਜਾਮਨੀ ਆਲੂ ਖਾਣ ਦੇ ਬੇਮਿਸਾਲ ਫ਼ਾਇਦੇ

ਜਾਮਨੀ ਆਲੂ ਖਾਣ ਦੇ ਬੇਮਿਸਾਲ ਫ਼ਾਇਦੇ
Share this post via:

ਜਾਮਨੀ ਆਲੂਆਂ ਦੀ ਚਮੜੀ ਜਾਮਨੀ ਰੰਗ ਦੀ ਹੁੰਦੀ ਹੈ ਤੇ ਇਸ ਦਾ ਸੁਆਦ ਵੀ ਥੋੜ੍ਹਾ ਵੱਖਰਾ ਹੁੰਦਾ ਹੈ। ਜਾਮਨੀ ਆਲੂ, ਜੋ ਕਿ ਦੱਖਣੀ ਅਮਰੀਕਾ ਦੇ ਇਕ ਖੇਤਰ ’ਚ ਪਾਏ ਜਾਂਦੇ ਹਨ, ਇਸ ਦੀ ਬਣਤਰ ਆਮ ਆਲੂਆਂ ਦੇ ਸਮਾਨ ਹੁੰਦੀ ਹੈ ਪਰ ਜੇਕਰ ਅਸੀਂ ਪੋਸ਼ਣ ਦੀ ਗੱਲ ਕਰੀਏ ਤਾਂ ਇਹ ਚਿੱਟੇ ਆਲੂਆਂ ਨਾਲੋਂ ਜ਼ਿਆਦਾ ਫ਼ਾਇਦੇਮੰਦ ਹੈ।

ਕੈਂਸਰ ਦਾ ਖਤਰਾ ਘਟਾਏ

ਜਾਮਨੀ ਆਲੂਆਂ ’ਚ ਕੈਂਸਰ ਵਿਰੋਧੀ ਗੁਣ ਹੁੰਦੇ ਹਨ। ਇਹ ਸੈੱਲਾਂ ’ਚ ਟਿਊਮਰ ਬਣਨ ਦੇ ਜੋਖ਼ਮ ਨੂੰ ਵੀ ਘਟਾ ਸਕਦੇ ਹਨ। ਇਸ ਆਲੂ ਦੇ ਸੇਵਨ ਨਾਲ ਅੰਤੜੀਆਂ, ਕੋਲਨ ਆਦਿ ’ਚ ਟਿਊਮਰ ਬਣਨ ਦੀ ਸੰਭਾਵਨਾ ਨੂੰ 50 ਫ਼ੀਸਦੀ ਤੱਕ ਘੱਟ ਕੀਤਾ ਜਾ ਸਕਦਾ ਹੈ।

ਬਲੱਡ ਪ੍ਰੈਸ਼ਰ ਕੰਟਰੋਲ 

ਜਾਮਨੀ ਆਲੂ ਹਾਈ ਬਲੱਡ ਪ੍ਰੈਸ਼ਰ ਤੇ ਲੋਅ ਬਲੱਡ ਪ੍ਰੈਸ਼ਰ ਦੇ ਰੋਗੀਆਂ ਲਈ ਫ਼ਾਇਦੇਮੰਦ ਹੈ। ਜਾਮਨੀ ਆਲੂਆਂ ਦਾ ਸੇਵਨ ਸਿਸਟੋਲਿਕ ਬਲੱਡ ਪ੍ਰੈਸ਼ਰ ਨੂੰ 3 ਫ਼ੀਸਦੀ ਤੇ ਡਾਇਸਟੋਲਿਕ ਬਲੱਡ ਪ੍ਰੈਸ਼ਰ ਨੂੰ ਲਗਭਗ 4 ਫ਼ੀਸਦੀ ਤੱਕ ਘਟਾ ਸਕਦਾ ਹੈ।

ਪਾਚਨ ਸ਼ਕਤੀ ਵਧਾਏ

ਜਾਮਨੀ ਆਲੂਆਂ ’ਚ ਪੌਲੀਫੇਨੋਲਸ ਹੁੰਦੇ ਹਨ, ਜੋ ਢਿੱਡ ਦੀ ਸਿਹਤ ਨੂੰ ਠੀਕ ਰੱਖਣ ’ਚ ਮਦਦਗਾਰ ਹੁੰਦੇ ਹਨ। ਇਸ ’ਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਨਾਲ ਅੰਤੜੀਆਂ ਦੀ ਸਿਹਤ ਠੀਕ ਰਹਿੰਦੀ ਹੈ।

ਲੀਵਰ ਲਈ ਗੁਣਕਾਰੀ

ਜਾਮਨੀ ਆਲੂ ਐਂਟੀ-ਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ, ਜਿਸ ਨਾਲ ਲੀਵਰ ਰੋਗਾਂ ਤੋਂ ਦੂਰ ਰਹਿੰਦਾ ਹੈ। ਇਸ ਆਲੂ ਦੇ ਸੇਵਨ ਨਾਲ ਐਂਟੀ-ਆਕਸੀਡੈਂਟ ਐਕਟੀਵਿਟੀ ਵਧਦੀ ਹੈ, ਜਿਸ ਕਾਰਨ ਲੀਵਰ ਦੀ ਚਰਬੀ ਘੱਟ ਹੁੰਦੀ ਹੈ।

ਬਣਾਉਣ ਦਾ ਤਰੀਕਾ

ਇਸ ਰੈਸਿਪੀ ਨੂੰ ਬਣਾਉਣ ਲਈ ਜਾਮਨੀ ਆਲੂ, ਲਸਣ, ਲੂਣ, ਕਾਲੀ ਮਿਰਚ ਤੇ ਓਰੇਗੈਨੋ ਦੀ ਲੋੜ ਹੋਵੇਗੀ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਇਕ ਕੌਲੀ ’ਚ ਲੈ ਕੇ ਚੰਗੀ ਤਰ੍ਹਾਂ ਭੁੰਨ ਲਓ। ਇਨ੍ਹਾਂ ਨੂੰ ਸਮੇਂ-ਸਮੇਂ ’ਤੇ ਘੁਮਾਓ ਤੇ ਅੱਗ ’ਤੇ ਉਦੋਂ ਤੱਕ ਪਕਾਓ ਜਦੋਂ ਤੱਕ ਇਹ ਨਰਮ ਨਾ ਹੋ ਜਾਣ। ਫਿਰ ਬਿਨਾਂ ਕਿਸੇ ਦੇਰੀ ਦੇ ਗਰਮਾ-ਗਰਮ ਪਰੋਸੋ।