GTA News Media

Top Info Bar
22.1°C Toronto Loading date...
Toronto/GTA

ਮਿਸਿਸਾਗਾ: 3,000 ਨਵੇਂ ਘਰਾਂ ਦੀ ਉਸਾਰੀ ਲਈ $113 ਮਿਲੀਅਨ ਦੀ ਫ਼ੰਡਿੰਗ

ਮਿਸਿਸਾਗਾ: 3,000 ਨਵੇਂ ਘਰਾਂ ਦੀ ਉਸਾਰੀ ਲਈ $113 ਮਿਲੀਅਨ ਦੀ ਫ਼ੰਡਿੰਗ
Share this post via:

ਮਿਸੀਸਾਗਾ ਅਤੇ ਫ਼ੈਡਰਲ ਸਰਕਾਰ ਦਰਮਿਆਨ $112.9 ਮਿਲੀਅਨ ਡਾਲਰ ਦਾ ਸਮਝੌਤਾ ਹੋਇਆ ਹੈ, ਜਿਸ ਤਹਿਤ ਅਗਲੇ ਤਿੰਨ ਸਾਲਾਂ ਵਿੱਚ ਸ਼ਹਿਰ ਵਿੱਚ 3,000 ਤੋਂ ਵੱਧ ਰਿਹਾਇਸ਼ੀ ਯੂਨਿਟ ਬਣਾਏ ਜਾਣਗੇ। ਇਹ ਫ਼ੰਡਿੰਗ ਹਾਊਸਿੰਗ ਐਕਸੀਲਰੇਟਰ ਫ਼ੰਡ ਦੇ ਤਹਿਤ ਕੀਤੀ ਜਾਵੇਗੀ।

ਛੋਟੇ ਕਾਰੋਬਾਰਾਂ ਸਬੰਧੀ ਫ਼ੈਡਰਲ ਮੰਤਰੀ ਰੇਚੀ ਵੈਲਡਜ਼, ਜੋਕਿ ਮਿਸਿਸਾਗਾ-ਸਟ੍ਰੀਟਸਵਿਲ ਦੀ ਨੁਮਾਇੰਦਗੀ ਕਰਦੇ ਹਨ, ਨੇ ਸੋਮਵਾਰ ਨੂੰ ਇੱਕ ਪ੍ਰੈਸ ਵਾਰਤਾ ਦੌਰਾਨ ਕਿਹਾ, ਅੱਜ ਦੇ ਇਸ ਐਲਾਨ ਨਾਲ 3,000 ਘਰਾਂ ਦੇ ਨਿਰਮਾਣ ਅਤੇ ਅਗਲੇ ਇੱਕ ਦਹਾਕੇ ਦੌਰਾਨ 35,200 ਤੋਂ ਵੱਧ ਘਰਾਂ ਦੇ ਨਿਰਮਾਣ ਵਿਚ ਮਦਦ ਮਿਲੇਗੀ।

ਬੌਨੀ ਕ੍ਰੌਂਬੀ ਨੇ ਕਿਹਾ ਕਿ ਉਕਤ ਐਲਾਨ ਮਿਸੀਸਾਗਾ ਵਿੱਚ ਹਾਊਸਿੰਗ ਸਬੰਧੀ ਸਰਕਾਰ ਦੇ ਕਿਸੇ ਵੀ ਪੱਧਰ ਦੇ ਸਭ ਤੋਂ ਵੱਡੇ ਨਿਵੇਸ਼ ਨੂੰ ਦਰਸਾਉਂਦਾ ਹੈ। ਕ੍ਰੌਂਬੀ ਨੇ ਕਿਹਾ ਕਿ ਮਿਸਿਸਾਗਾ ਨੂੰ 2026 ਤੱਕ 13,000 ਤੋਂ ਵੱਧ ਨਵੇਂ ਘਰਾਂ ਲਈ ਪਰਮਿਟਾਂ ਨੂੰ ਮਨਜ਼ੂਰੀ ਦੇਣ ਦੀ ਉਮੀਦ ਹੈ।