GTA News Media

Top Info Bar
22.1°C Toronto Loading date...
Health

ਨਾਸ਼ਤੇ ‘ਚ ਬਰੈੱਡ ਖਾਣ ਨਾਲ ਹੋ ਸਕਦੀਆਂ ਹਨ ਇਹ ਬਿਮਾਰੀਆਂ

ਨਾਸ਼ਤੇ ‘ਚ ਬਰੈੱਡ ਖਾਣ ਨਾਲ ਹੋ ਸਕਦੀਆਂ ਹਨ ਇਹ ਬਿਮਾਰੀਆਂ
Share this post via:

ਭੱਜ-ਦੌੜ ਭਰੀ ਇਸ ਜ਼ਿੰਦਗੀ ਵਿਚ ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਸਵੇਰ ਦੇ ਸਮੇਂ ਨਾਸ਼ਤੇ ’ਚ ਬਰੈੱਡ ਦੀ ਵਰਤੋਂ ਜ਼ਰੂਰ ਕਰਦੇ ਹਨ। ਬੱਚੇ ਬਰੈੱਡ ’ਤੇ ਜੈਮ ਲਗਾ ਕੇ ਸਕੂਲ ਟਿਫਨ ’ਚ ਲੈ ਕੇ ਜਾਣਾ ਪਸੰਦ ਕਰਦੇ ਹਨ, ਜਿਸ ਕਾਰਨ ਇਹ ਲੋਕਾਂ ਦੀ ਪਸੰਦ ਬਣ ਗਈ ਹੈ। ਬਾਜ਼ਾਰ ’ਚ ਕਈ ਕਿਸਮਾਂ ਦੀਆਂ ਬਰੈੱਡ ਸੌਖੇ ਤਰੀਕੇ ਨਾਲ ਮਿਲ ਜਾਂਦੀਆਂ ਹਨ। ਚਿੱਟੀ ਬਰੈੱਡ ਦੀ ਵਰਤੋਂ ਲੋਕਾਂ ਵਲੋਂ ਸਭ ਤੋਂ ਵੱਧ ਕੀਤੀ ਜਾਂਦੀ ਹੈ। ਕੀ ਤੁਹਾਨੂੰ ਪਤਾ ਹੈ ਕਿ ਸਵੇਰ ਦੇ ਸਮੇਂ ਨਾਸ਼ਤੇ ’ਚ ਇਸਤੇਮਾਲ ਕੀਤੀ ਜਾਣ ਵਾਲੀ ਮੈਦੇ ਨਾਲ ਬਣੀ ਬਰੈੱਡ ਖਾਣ ਨਾਲ ਤੁਹਾਡੀ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ।

ਕਬਜ਼ ਦੀ ਸਮੱਸਿਆ

ਵਧੇਰੇ ਬਰੈੱਡ ਖਾਣ ਨਾਲ ਪਾਚਨ ਪ੍ਰਭਾਵਿਤ ਹੋ ਸਕਦੀ ਹੈ। ਮੈਗਜ਼ੀਨ ਦੀ ਇਕ ਰਿਪੋਰਟ ਅਨੁਸਾਰ ਮੈਦੇ ਨਾਲ ਬਣੀ ਬਰੈੱਡ ਦੀ ਵਧੇਰੇ ਵਰਤੋਂ ਗੰਭੀਰ ਬਿਮਾਰੀਆਂ ਦਾ ਖਤਰਾ ਵਧਾ ਸਕਦੀ ਹੈ। ਬਰੈੱਡ ਖਾਣ ਨਾਲ ਕਬਜ਼ ਹੋ ਸਕਦੀ ਹੈ। ਬਾਅਦ ਵਿਚ ਇਹ ਸਮੱਸਿਆ ਗੰਭੀਰ ਬੀਮਾਰੀ ਜਿਵੇਂ ਪੇਪਟਿਕ ਅਲਸਰ ਦਾ ਕਾਰਨ ਵੀ ਬਣ ਸਕਦੀ ਹੈ।

ਜਿਗਰ ਨੂੰ ਨੁਕਸਾਨ

ਬਰੈੱਡ ਨੂੰ ਹਜ਼ਮ ਕਰਨ ਲਈ ਸਰੀਰ ਨੂੰ ਸਖਤ ਮਿਹਨਤ ਕਰਨੀ ਪੈਂਦੀ ਹੈ। ਇਸ ’ਚ ਪਾਏ ਜਾਣ ਵਾਲੇ ਕਾਰਬੋਹਾਈਡਰੇਟਸ ਤੁਹਾਡੇ ਜਿਗਰ ਨੂੰ ਨੁਕਸਾਨ ਪਹੁੰਚਾ ਸਕਦੇ ਹਨ।

ਪੇਟ ਦੀਆਂ ਬਿਮਾਰੀਆਂ

ਬਰੈੱਡ ਵਿਚ ਪਾਚਨ ਕਿਰਿਆ ਨੂੰ ਖਰਾਬ ਕਰਨ ਵਾਲੇ ਤੱਤ ਪਾਏ ਜਾਂਦੇ ਹਨ। ਇਸ ਦੀ ਜ਼ਿਆਦਾ ਵਰਤੋਂ ਪੇਟ ’ਚ ਹੋਣ ਵਾਲੀਆਂ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ। ਇਸ ਦੇ ਨਾਲ ਹੀ ਇਸ ਨੂੰ ਖਾਣ ਨਾਲ ਸਿਲਿਅਕ ਬਿਮਾਰੀ ਦਾ ਖ਼ਤਰਾ ਵੀ ਵੱਧ ਜਾਂਦਾ ਹੈ।

ਊਰਜਾ ਦੀ ਕਮੀ

ਇਕ ਪ੍ਰਕਾਸ਼ਤ ਰਿਪੋਰਟ ਅਨੁਸਾਰ ਚਿੱਟੇ ਬਰੈੱਡ ਖਾਣ ਨਾਲ ਸਰੀਰ ਨੂੰ ਕੋਈ ਪੌਸ਼ਟਿਕ ਤੱਤ ਨਹੀਂ ਮਿਲਦੇ। ਕੰਮ ’ਤੇ ਜਾਣ ਲਈ ਇਸ ਦੀ ਵਰਤੋਂ ਜਲਦੀ ਜਲਦੀ ’ਚ ਕੀਤੀ ਜਾਂਦੀ ਹੈ, ਜਿਸ ਨਾਲ ਪੇਟ ਭਰ ਜਾਂਦਾ ਹੈ ਪਰ ਸਰੀਰ ਨੂੰ ਊਰਜਾ ਨਹੀਂ ਮਿਲਦੀ। ਇਸ ਵਿਚ ਪ੍ਰੋਟੀਨ, ਵਿਟਾਮਿਨ ਅਤੇ ਫਾਈਬਰ ਵਰਗੇ ਪੌਸ਼ਟਿਕ ਤੱਤ ਨਹੀਂ ਹੁੰਦੇ।

ਭਾਰ ਵਧਾਏ

ਆਪਣੇ ਸਰੀਰ ਦੇ ਵਧਦੇ ਭਾਰ ਤੋਂ ਪ੍ਰੇਸ਼ਾਨ ਲੋਕਾਂ ਨੂੰ ਆਪਣੀ ਖੁਰਾਕ ਵਿੱਚ ਬਰੈੱਡ ਸ਼ਾਮਲ ਨਹੀਂ ਕਰਨੀ ਚਾਹੀਦੀ। ਇਸ ਕਾਰਨ ਇਹ ਹੈ ਕਿ ਜੇਕਰ ਤੁਸੀਂ ਲਗਾਤਾਰ ਬਰੈੱਡ ਦੀ ਵਰਤੋਂ ਕਰੋਗੇ ਤਾਂ ਤੁਹਾਡਾ ਭਾਰ ਵੱਧ ਸਕਦਾ ਹੈ।

ਬਲੱਡ ਸ਼ੂਗਰ ਦੇ ਪੱਧਰ ‘ਚ ਤੇਜ਼ੀ

ਬਰੈੱਡ ਖਾਣ ਨਾਲ ਬਲੱਡ ਸ਼ੂਗਰ ਦੇ ਪੱਧਰ ਵਿਚ ਤੇਜ਼ੀ ਨਾਲ ਉਤਰਾਅ-ਚੜ੍ਹਾਅ ਆਉਂਦੇ ਹਨ, ਜੋ ਜ਼ਿਆਦਾ ਭੁੱਖ ਦਾ ਮੁੱਖ ਕਾਰਨ ਬਣਦੇ ਹਨ। ਇਹੀ ਕਾਰਨ ਹੈ ਕਿ ਤੁਸੀਂ ਓਵਰਈਟਿੰਗ ਦੇ ਸ਼ਿਕਾਰ ਹੋ ਜਾਂਦੇ ਹੋ।

ਸੋ ਜੇ ਕਦੇ ਬਰੈੱਡ ਖਾਣ ਦੀ ਲੋੜ ਵੀ ਹੋਵੇ ਤਾਂ ਅਜਿਹੀ ਸਥਿਤੀ ਵਿੱਚ ਮੈਦੇ ਨਾਲ ਬਣੀ ਬਰੈੱਡ ਦੀ ਥਾਂ ਆਟੇ ਤੋਂ ਬਣੀ ਬਰੈੱਡ ਦੀ ਵਰਤੋਂ ਕਰਕੇ ਇਨਾਂ ਸਮੱਸਿਆਵਾਂ ਤੋਂ ਕੁਝ ਹੱਦ ਤੱਕ ਬਚਿਆ ਜਾ ਸਕਦਾ ਹੈ।