GTA News Media

Top Info Bar
22.1°C Toronto Loading date...
Canada

ਮਹਾਂਮਾਰੀ ਬੈਨਿਫ਼ਿਟਸ ਕਲੇਮ ਮਾਮਲੇ ‘ਚ ਕਰੀਬ 600 ਹੋਰ ਮੁਲਾਜ਼ਮ ਰਡਾਰ ‘ਤੇ

ਮਹਾਂਮਾਰੀ ਬੈਨਿਫ਼ਿਟਸ ਕਲੇਮ ਮਾਮਲੇ ‘ਚ ਕਰੀਬ 600 ਹੋਰ ਮੁਲਾਜ਼ਮ ਰਡਾਰ ‘ਤੇ
Share this post via:

ਕੈਨੇਡਾ ਰੈਵੇਨਿਊ ਏਜੰਸੀ ਦਾ ਕਹਿਣਾ ਹੈ ਕਿ ਯੋਗ ਨਾ ਹੋਣ ਦੇ ਬਾਵਜੂਦ ਫ਼ੈਡਰਲ ਕੋਵਿਡ-19 ਬੈਨਿਫ਼ਿਟਸ ਕਲੇਮ ਕਰਨ ਨੂੰ ਲੈਕੇ ਏਜੰਸੀ ਹੁਣ ਤੱਕ 185 ਕਰਮਚਾਰੀਆਂ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਚੁੱਕੀ ਹੈ। CRA ਨੇ ਸਰਕਾਰ ਵੱਲੋਂ ਕੋਵਿਡ-19 ਮਹਾਂਮਾਰੀ ਸਬੰਧੀ ਸ਼ੁਰੂ ਕੀਤੇ CERB ਨੂੰ ਆਪਣੇ ਮੁਲਾਜ਼ਮਾਂ ਵੱਲੋਂ ਅਢੁੱਕਵੇਂ ਤੌਰ ‘ਤੇ ਪ੍ਰਾਪਤ ਕਰਨ ਦੀ ਅੰਦਰੂਨੀ ਜਾਂਚ ਸ਼ੁਰੂ ਕੀਤੀ ਸੀ, ਜਿਸ ਵਿਚ ਕਰੀਬ 600 ਮੁਲਾਜ਼ਮ ਸ਼ੱਕ ਦੇ ਘੇਰੇ ਵਿਚ ਹਨ।

ਕੈਨੇਡਾ ਸਰਕਾਰ ਨੇ ਕੋਵਿਡ ਮਹਾਂਮਾਰੀ ਦੌਰਾਨ ਸਾਲ 2020 ਵਿਚ ਕੈਨੇਡਾ ਐਮਰਜੈਂਸੀ ਰਿਸਪਾਂਸ ਬੈਨਿਫ਼ਿਟ (CERB) ਨਾਂ ਦਾ ਸਹਾਇਤਾ ਪ੍ਰੋਗਰਾਮ ਸ਼ੁਰੂ ਕੀਤਾ ਸੀ, ਜਿਸ ਤਹਿਤ ਕੋਵਿਡ ਲੌਕਡਾਊਨਾਂ ਦੌਰਾਨ ਨੌਕਰੀਆਂ ਗੁਆਉਣ ਵਾਲੇ ਕੈਨੇਡੀਅਨਜ਼ ਦੀ ਵਿੱਤੀ ਮਦਦ ਕੀਤੀ ਜਾਂਦੀ ਸੀ। ਇਸ ਸਹਾਇਤਾ ਪ੍ਰੋਗਰਾਮ ਤਹਿਤ ਕੋਵਿਡ-19 ਤੋਂ ਸਿੱਧੇ ਤੌਰ ‘ਤੇ ਪ੍ਰਭਾਵਿਤ ਨੌਕਰੀਪੇਸ਼ਾ ਅਤੇ ਸਵੈ-ਰੁਜ਼ਗਾਰ ਵਾਲੇ ਯੋਗ ਕੈਨੇਡੀਅਨਜ਼ ਨੂੰ ਪ੍ਰਤੀ ਮਹੀਨਾ 2,000 ਡਾਲਰ ਪ੍ਰਾਪਤ ਹੁੰਦੇ ਸਨ।

ਸੀਆਰਏ ਨੇ ਕਿਹਾ ਕਿ ਏਜੰਸੀ ਦੇ ਮੁਲਾਜ਼ਮਾਂ ਨੂੰ ਮਹਾਂਮਾਰੀ ਦੌਰਾਨ CERB ਪ੍ਰਾਪਤ ਕਰਨ ਲਈ ਅਯੋਗ ਨਹੀਂ ਕੀਤਾ ਗਿਆ ਸੀ। ਅਸਥਾਈ ਮੁਲਾਜ਼ਮ ਅਤੇ ਸਟੂਡੈਂਟ ਕਾਂਟਰੈਕਟ ‘ਤੇ ਕੰਮ ਕਰਨ ਵਾਲੇ ਮੁਲਾਜ਼ਮ, ਆਪਣੀ ਰੁਜ਼ਗਾਰ ਸਥਿਤੀ ਮੁਤਾਬਕ, ਯੋਗ ਹੋ ਸਕਦੇ ਸਨ।

ਸਮੀਖਿਆ ਅਧੀਨ ਮਾਮਲਿਆਂ ਵਿਚੋਂ ਹੁਣ ਤੱਕ ਲਗਭਗ 116 ਮੁਲਾਜ਼ਮ CERB ਦੇ ਯੋਗ ਪਾਏ ਗਏ ਹਨ। ਸੀਆਰਏ ਦਾ ਕਹਿਣਾ ਹੈ ਕਿ ਜਿਹੜੇ ਲੋਕ ਬੈਨਿਫ਼ਿਟਸ ਪ੍ਰਾਪਤ ਕਰਨ ਲਈ ਅਯੋਗ ਸਨ, ਜੇਕਰ ਉਹਨਾਂ ਨੇ ਪੈਸੇ ਵਾਪਸ ਨਹੀਂ ਕੀਤੇ ਹਨ ਤਾਂ ਉਹਨਾਂ ਤੋਂ ਅਜਿਹਾ ਕਰਨ ਦੀ ਉਮੀਦ ਕੀਤੀ ਜਾਂਦੀ ਹੈ।

(ਸੀਬੀਸੀ ਨਿਊਜ਼)