GTA News Media

Top Info Bar
22.1°C Toronto Loading date...
Canada

ਪੰਜਾਬੀ ਨੌਜਵਾਨ ਕੋਲੋਂ ਸ਼ੱਕੀ ਕੋਕੀਨ ਦੇ 52 ਕਿੱਲੋ ਦੇ ਡੱਬੇ ਬਰਾਮਦ

ਪੰਜਾਬੀ ਨੌਜਵਾਨ ਕੋਲੋਂ ਸ਼ੱਕੀ ਕੋਕੀਨ ਦੇ 52 ਕਿੱਲੋ ਦੇ ਡੱਬੇ ਬਰਾਮਦ
Share this post via:

ਬਰੈਂਪਟਨ : ਵਿਦੇਸ਼ ‘ਚ ਨੌਜਵਾਨ ਆਪਣਾ ਭੱਵਿਖ ਸੁਧਾਰਦੇ ਨੇ ਉਥੇ ਹੀ ਕਈ ਨੌਜਵਾਨ ਆਪਣਾ ਭੱਵਿਖ ਤਬਾਹ ਕਰ ਰਹੇ ਹਨ। ਓਨਟਾਰੀਓ ਦੇ ਬਲੂ ਵਾਟਰ ਬ੍ਰਿੱਜ ਪੋਰਟ ਆਫ ਐਂਟਰੀ ਰਾਹੀਂ ਕਥਿਤ ਤੌਰ ਉੱਤੇ 50 ਕਿੱਲੋ ਕੋਕੀਨ ਸਮਗਲ ਕਰਨ ਦੀ ਕੋਸ਼ਿਸ਼ ਕਰ ਰਹੇ ਬਰੈਂਪਟਨ ਦੇ ਪੰਜਾਬੀ ਨੌਜਵਾਨ ਨੂੰ ਚਾਰਜ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ 4 ਦਸੰਬਰ ਨੂੰ ਪੁਆਇੰਟ ਐਡਵਰਡ ਓਨਟਾਰੀਓ ਵਿੱਚ ਬਲੂ ਵਾਟਰ ਬ੍ਰਿਜ ਪੋਰਟ ਆਫ ਐਂਟਰੀ ਤੋਂ ਇੱਕ ਕਮਰਸ਼ੀਅਲ ਟਰੱਕ ਕੈਨੇਡਾ ਵਿੱਚ ਦਾਖਲ ਹੋਇਆ।

ਮਿਲੀ ਜਾਣਕਾਰੀ ਅਨੁਸਾਰ CBSA ਦੇ ਅਧਿਕਾਰੀਆਂ ਨੂੰ ਸ਼ੱਕੀ ਕੋਕੀਨ ਦੇ 52 ਕਿੱਲੋ ਦੇ ਡੱਬੇ ਮਿਲੇ ਹਨ। ਬਾਰਡਰ ਕਰੌਸਿੰਗ ਉੱਤੇ ਇਨ੍ਹਾਂ ਡੱਬਿਆਂ ਨੂੰ ਸੀਜ਼ ਕਰ ਲਿਆ ਗਿਆ ਹੈ। ਸੀਬੀਐਸਏ ਤੇ ਆਰਸੀਐਮਪੀ ਨੇ ਬਰੈਂਪਟਨ ਦੇ 27 ਸਾਲਾ ਮਨਪ੍ਰੀਤ ਸਿੰਘ ਦੀ ਪਛਾਣ ਮਸ਼ਕੂਕ ਵਜੋਂ ਕੀਤੀ ਹੈ। ਉਸ ਖਿਲਾਫ ਕਈ ਚਾਰਜਿਜ਼ ਲਾਏ ਗਏ ਹਨ ਜਿਨ੍ਹਾਂ ਵਿੱਚ ਕੰਟਰੋਲਡ ਡਰੱਗਜ਼ ਐਂਡ ਸਬਸਟਾਂਸਿਜ਼ ਐਕਟ ਤਹਿਤ ਕੋਕੀਨ ਇੰਪੋਰਟ ਕਰਨ ਤੇ ਸਮਗਲਿੰਗ ਲਈ ਕੋਕੀਨ ਆਪਣੇ ਕੋਲ ਰੱਖਣ ਵਰਗੇ ਚਾਰਜਿਜ਼ ਵੀ ਸ਼ਾਮਲ ਹਨ।