GTA News Media

Top Info Bar
22.1°C Toronto Loading date...
Toronto/GTA

North York: ਇੱਕ ਕਾਰ ਦੇ ਘਰ ਵਿੱਚ ਟਕਰਾ ਜਾਣ ਕਾਰਨ ਵਾਪਰਿਆ ਹਾਦਸਾ

North York: ਇੱਕ ਕਾਰ ਦੇ ਘਰ ਵਿੱਚ ਟਕਰਾ ਜਾਣ ਕਾਰਨ ਵਾਪਰਿਆ ਹਾਦਸਾ
Share this post via:

ਨੌਰਥ ਯੌਰਕ ਵਿੱਚ ਵੀਰਵਾਰ ਰਾਤ ਨੂੰ ਇੱਕ ਘਰ ਵਿੱਚ ਕਾਰ ਦੇ ਟਕਰਾ ਜਾਣ ਕਾਰਨ ਤਿੰਨ ਵਿਅਕਤੀ ਜ਼ਖਮੀ ਹੋ ਗਏ ਤੇ ਘਰ ਬੁਰੀ ਤਰ੍ਹਾ ਤਬਾਹ ਹੋ ਗਿਆ। ਸੈ਼ਪਰਡ ਐਵਨਿਊ ਦੇ ਦੱਖਣ ਵੱਲ ਪਾਰਕਵੇਅ ਫੌਰੈਸਟ ਡਰਾਈਵ ‘ਤੇ ਸਥਿਤ ਟਾਊਨਹਾਊਸ ਕਾਂਪਲੈਕਸ ਵਿੱਚ ਇੱਕ ਗੱਡੀ ਦੇ ਘਰ ਦੀ ਪਹਿਲੀ ਮੰਜਿ਼ਲ ਵਿੱਚ ਟਕਰਾਉਣ ‘ਤੇ ਐਮਰਜੰਸੀ ਅਮਲੇ ਨੂੰ ਸੱਦਿਆ ਗਿਆ। ਪੈਰਾਮੈਡਿਕਸ ਨੇ ਦੱਸਿਆ ਕਿ ਪੰਜ ਬਾਲਗਾਂ ਨੂੰ ਮਾਮੂਲੀ ਸੱਟਾਂ ਲੱਗੀਿਆਂ।

ਟੋਰਾਂਟੋ ਪੁਲਿਸ ਨੇ ਦੱਸਿਆ ਕਿ ਗੱਡੀ ਦੇ ਡਰਾਈਵਰ ਤੇ ਘਰ ਵਿੱਚ ਮੌਜੂਦ ਦੋ ਹੋਰਨਾਂ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ। ਪੁਲਿਸ ਨੇ ਦੱਸਿਆ ਕਿ ਘਰ ਤੇ ਕਾਰ ਦੋਵਾਂ ਨੂੰ ਹੀ ਕਾਫੀ ਨੁਕਸਾਨ ਹੋਇਆ। ਹਾਦਸੇ ਕਾਰਨ ਗੈਸ ਲਾਈਨ ਨੂੰ ਵੀ ਨੁਕਸਾਨ ਪਹੁੰਚਿਆ ਤੇ ਉਸ ਵਿੱਚ ਲੀਕੇਜ ਵੀ ਹੋਈ। ਗੈਸ ਲਾਈਨ ਦੀ ਮੁਰੰਮਤ ਕਰਨ ਲਈ ਐਨਬ੍ਰਿੱਜ ਵੀ ਮੌਕੇ ਉੱਤੇ ਪਹੁੰਚ ਗਈ।