8 ਜਨਵਰੀ 2024- ਬੰਗਲਾਦੇਸ਼ ਵਿੱਚ ਐਤਵਾਰ ਨੂੰ ਆਮ ਚੋਣਾਂ ਹੋਈਆਂ। ਸ਼ੇਖ ਹਸੀਨਾ ਪੰਜਵੀਂ ਵਾਰ ਪ੍ਰਧਾਨ ਮੰਤਰੀ ਬਣਨ ਜਾ ਰਹੀ ਹੈ। ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਅਤੇ ਅਵਾਮੀ ਲੀਗ ਦੀ ਮੁਖੀ ਸ਼ੇਖ ਹਸੀਨਾ ਨੇ ਮੁੱਖ ਵਿਰੋਧੀ ਧਿਰ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਵੱਲੋਂ ਚੋਣਾਂ ਦੇ ਬਾਈਕਾਟ ਅਤੇ ਛੁੱਟ-ਪੁੱਟ ਹਿੰਸਾ ਦਰਮਿਆਨ ਗੋਪਾਲਗੰਜ-3 ਸੰਸਦੀ ਸੀਟ ‘ਤੇ ਮੁੜ ਜਿੱਤ ਹਾਸਲ ਕੀਤੀ। BDNews24 ਦੀ ਖ਼ਬਰ ਮੁਤਾਬਕ ਸ਼ੇਖ ਹਸੀਨਾ ਨੂੰ 249,965 ਵੋਟਾਂ ਮਿਲੀਆਂ, ਜਦੋਂ ਕਿ ਉਨ੍ਹਾਂ ਦੇ ਨਜ਼ਦੀਕੀ ਵਿਰੋਧੀ ਅਤੇ ਬੰਗਲਾਦੇਸ਼ ਸੁਪਰੀਮ ਪਾਰਟੀ ਦੇ ਐਮ ਨਿਜ਼ਾਮ ਉੱਦੀਨ ਲਸ਼ਕਰ ਨੂੰ ਸਿਰਫ਼ 469 ਵੋਟਾਂ ਮਿਲੀਆਂ।