GTA News Media

Top Info Bar
22.1°C Toronto Loading date...
Canada

ਪ੍ਰਧਾਨ ਮੰਤਰੀ ਦੀ ਜਮੈਕਾ ਯਾਤਰਾ ਦੀ ਜਾਂਚ ਦੇ ਮੁੱਦੇ ‘ਤੇ ਹਾਊਸ ਕਮੇਟੀ ਕਰੇਗੀ ਵਿਚਾਰ

ਪ੍ਰਧਾਨ ਮੰਤਰੀ ਦੀ ਜਮੈਕਾ ਯਾਤਰਾ ਦੀ ਜਾਂਚ ਦੇ ਮੁੱਦੇ ‘ਤੇ ਹਾਊਸ ਕਮੇਟੀ ਕਰੇਗੀ ਵਿਚਾਰ
Share this post via:

ਹਾਊਸ ਔਫ਼ ਕੌਮਨਜ਼ ਦੀ ਐਥਿਕਸ ਕਮੇਟੀ ਦੇ ਮੈਂਬਰ ਬੁੱਧਵਾਰ ਨੂੰ ਇਸ ਗੱਲ ‘ਤੇ ਬਹਿਸ ਕਰਨਗੇ ਕਿ ਕੀ ਪ੍ਰਧਾਨ ਮੰਤਰੀ ਦੀ ਜਮੈਕਾ ਯਾਤਰਾ ਦੀ ਜਾਂਚ ਹੋਣੀ ਚਾਹੀਦੀ ਹੈ ਜਾਂ ਨਹੀਂ। ਕੁਝ ਦਿਨ ਪਹਿਲਾਂ ਜਸਟਿਨ ਟਰੂਡੋ ਆਪਣੇ ਪਰਵਾਰ ਨਾਲ ਛੁੱਟੀਆਂ ਬਿਤਾਉਣ ਜਮੈਕਾ ਗਏ ਸਨ। ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਸੀ ਕਿ ਪਰਿਵਾਰ ਬਿਨਾਂ ਕਿਸੇ ਖ਼ਰਚ ਦੇ ਪਰਿਵਾਰਕ ਦੋਸਤਾਂ ਨਾਲ ਰਹਿ ਰਿਹਾ ਸੀ।

PMO ਨੇ ਇਹ ਨਹੀਂ ਦੱਸਿਆ ਕਿ ਟਰੂਡੋ ਪਰਿਵਾਰ ਇਸ ਯਾਤਰਾ ‘ਤੇ ਕਿੱਥੇ ਠਹਿਰਿਆ ਸੀ, ਪਰ ਉਹ ਇੱਕ ਵਾਰੀ ਪਹਿਲਾਂ ਜਮੈਕਾ ਵਿੱਚ ਛੁੱਟੀਆਂ ਮਨਾਉਣ ਵੇਲੇ ਪੁਰਾਣੇ ਪਰਿਵਾਰਕ ਦੋਸਤ ਪੀਟਰ ਗ੍ਰੀਨ ਦੀ ਮਲਕੀਅਤ ਵਾਲੀ ਲਗਜ਼ਰੀ ਅਸਟੇਟ ਵਿੱਚ ਠਹਿਰੇ ਸਨ। ਨੈਸ਼ਨਲ ਪੋਸਟ ਨੇ ਖ਼ਬਰ ਛਾਪੀ ਕਿ ਟਰੂਡੋ ਪਰਿਵਾਰ ਇਸ ਹਾਲੀਆ ਯਾਤਰਾ ‘ਤੇ ਵੀ ਗ੍ਰੀਨ ਦੀ ਅਸਟੇਟ ਵਿਚ ਠਹਿਰਿਆ ਸੀ।

ਹਾਊਸ ਔਫ਼ ਕੌਮਨਜ਼ ਵਿਚ ਇਸ ਸਮੇਂ ਸਰਦੀਆਂ ਦੀਆਂ ਛੁੱਟੀਆਂ ਹਨ ਪਰ ਨੈਤਿਕਤਾ ਕਮੇਟੀ ਦੇ ਕੰਜ਼ਰਵੇਟਿਵ ਅਤੇ ਬਲੌਕ ਕਿਊਬੈਕਵਾ ਐਮਪੀਜ਼ ਨੇ ਇਹ ਘੋਖਣ ਲਈ ਮੀਟਿੰਗ ਦੀ ਬੇਨਤੀ ਪਾਈ ਹੈ ਕਿ ਕੀ ਟਰੂਡੋ ਨੇ ਨੈਤਿਕ ਨਿਯਮਾਂ ਨੂੰ ਤੋੜਿਆ ਹੈ। ਕੰਜ਼ਰਵੇਟਿਵ ਐਥਿਕਸ ਕ੍ਰਿਟਿਕ, ਮਾਈਕਲ ਬੈਰੇਟ ਨੇ X ‘ਤੇ ਪੋਸਟ ਕੀਤੀ ਇੱਕ ਵੀਡੀਓ ਵਿੱਚ ਕਿਹਾ, ਇਹ ਬਹੁਤ ਮਹੱਤਵਪੂਰਨ ਹੈ ਕਿ ਅਸੀਂ ਇਸ ਮੁੱਦੇ ਦੀ ਸੱਚਾਈ ਦਾ ਪਤਾ ਕਰੀਏ।

ਬੈਰੇਟ ਨੇ ਕਿਹਾ ਕਿ ਟਰੂਡੋ ਦੀ ਵਕੇਸ਼ਨ ਨੂੰ ਵਪਾਰਕ ਮੁੱਲ ਵਾਲਾ ਇੱਕ ਤੋਹਫ਼ਾ ਮੰਨਿਆ ਜਾਣਾ ਚਾਹੀਦਾ ਹੈ। ਗ੍ਰੀਨਜ਼ ਪ੍ਰਾਸਪੈਕਟ ਅਸਟੇਟ ਛੁੱਟੀਆਂ ਦੇ ਸੀਜ਼ਨ ਦੌਰਾਨ ਆਪਣਾ ਵਿਲਾ ਇੱਕ ਰਾਤ ਲਈ $1,100 ਤੋਂ $7,000 ਅਮਰੀਕੀ ਡਾਲਰ ਦੀ ਕੀਮਤ ‘ਤੇ ਕਿਰਾਏ ‘ਤੇ ਦਿੰਦਾ ਹੈ। ਇਹ ਅਸਵੀਕਾਰਨਯੋਗ ਹੈ ਕਿ ਪ੍ਰਧਾਨ ਮੰਤਰੀ ਇਸ ਤਰ੍ਹਾਂ ਵਿਚਰ ਰਹੇ ਹਨ।

ਪੀਐਮਓ ਨੂੰ ਛੁੱਟੀਆਂ ਬਾਰੇ ਕਈ ਸਪੱਸ਼ਟੀਕਰਨ ਜਾਰੀ ਕਰਨੇ ਪਏ। ਪੀਐਮਓ ਨੇ ਸ਼ੁਰੂ ਵਿੱਚ ਕਿਹਾ ਸੀ ਕਿ ਪਰਿਵਾਰ ਪਰਿਵਾਰਕ ਦੋਸਤਾਂ ਦੀ ਮਲਕੀਅਤ ਵਾਲੀ ਥਾਂ ‘ਤੇ ਰਹਿ ਰਿਹਾ ਸੀ, ਨਾ ਕਿ ਉਹ ਪਰਿਵਾਰ ਦੇ ਨਾਲ ਰਹਿ ਰਿਹਾ ਸੀ। ਯਾਤਰਾ ਤੋਂ ਪਹਿਲਾਂ, ਪੀਐਮਓ ਨੇ ਕਿਹਾ ਸੀ ਕਿ ਟ੍ਰੂਡੋ ਪਰਿਵਾਰ ਛੁੱਟੀਆਂ ਦਾ ਖ਼ਰਚਾ ਅਦਾ ਕਰ ਰਿਹਾ ਹੈ। ਬਾਅਦ ਵਿੱਚ ਇਹ ਸਪੱਸ਼ਟ ਕੀਤਾ ਗਿਆ ਕਿ, ਅਸਲ ਵਿੱਚ, ਟ੍ਰੂਡੋ ਨੇ ਸਰਕਾਰ ਨੂੰ ਵਪਾਰਕ ਉਡਾਣਾਂ ਦੀ ਲਾਗਤ ਦੇ ਬਰਾਬਰ ਦੀ ਅਦਾਇਗੀ ਕੀਤੀ ਸੀ, ਪਰ ਜਮੈਕਾ ਵਿੱਚ ਰਿਹਾਇਸ਼ ਮੁਫਤ ਸੀ।