GTA News Media

Top Info Bar
22.1°C Toronto Loading date...
World

ਰਾਸ਼ਟਰਪਤੀ ਚੋਣਾਂ ਦੀ ਦੌੜ ‘ਚ ਭਾਰਤੀ ਮੂਲ ਦੇ ਰਾਮਾਸਵਾਮੀ ਹੋਏ ਬਾਹਰ

ਰਾਸ਼ਟਰਪਤੀ ਚੋਣਾਂ ਦੀ ਦੌੜ ‘ਚ ਭਾਰਤੀ ਮੂਲ ਦੇ ਰਾਮਾਸਵਾਮੀ ਹੋਏ ਬਾਹਰ
Share this post via:

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਪਹਿਲੀ ਰਿਪਬਲਿਕਨ ਦੌੜ ਜਿੱਤ ਲਈ ਹੈ। ਉਹਨਾਂ ਨੇ ਆਇਓਵਾ ਕਾਕਸ ਵਿਚ ਵੱਡੀ ਜਿੱਤ ਹਾਸਲ ਕੀਤੀ। ਇਸ ਦੇ ਨਾਲ ਹੀ ਕਰਾਰੀ ਹਾਰ ਤੋਂ ਬਾਅਦ ਭਾਰਤੀ ਮੂਲ ਦੇ ਵਿਵੇਕ ਰਾਮਾਸਵਾਮੀ ਰਾਸ਼ਟਰਪਤੀ ਅਹੁਦੇ ਦੀ ਦੌੜ ਤੋਂ ਬਾਹਰ ਹੋ ਗਏ ਹਨ। ਉਨ੍ਹਾਂ ਨੇ ਟਰੰਪ ਨੂੰ ਜਿੱਤ ‘ਤੇ ਵਧਾਈ ਦਿੱਤੀ। ਆਇਓਵਾ ‘ਚ ਸੋਮਵਾਰ ਰਾਤ ਨੂੰ 1500 ਤੋਂ ਜ਼ਿਆਦਾ ਥਾਵਾਂ ‘ਤੇ ਵੋਟਿੰਗ ਹੋਈ।

ਆਇਓਵਾ ਦੇ ਵੋਟਰਾਂ ਨੇ ਇਸ ਵੋਟਿੰਗ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ। ਸਭ ਦੀਆਂ ਨਜ਼ਰਾਂ ਆਇਓਵਾ ‘ਚ ਵੋਟਿੰਗ ‘ਤੇ ਟਿਕੀਆਂ ਹੋਈਆਂ ਸਨ। ਟਰੰਪ ਦੀ ਜਿੱਤ ਤੋਂ ਬਾਅਦ ਜ਼ਾਹਿਰ ਹੈ ਕਿ ਡੈਮੋਕਰੇਟਸ ਨੂੰ ਵੱਡਾ ਝਟਕਾ ਲੱਗਿਆ ਹੋਵੇਗਾ। ਆਇਓਵਾ ‘ਚ ਟਰੰਪ ਦੀ ਜਿੱਤ ਤੋਂ ਬਾਅਦ ਉਨ੍ਹਾਂ ਦੇ ਸਮਰਥਕਾਂ ਨੇ ਜ਼ਬਰਦਸਤ ਜਸ਼ਨ ਮਨਾਇਆ। ਵੋਟਿੰਗ ਤੋਂ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਟਰੰਪ ਨੂੰ ਆਇਓਵਾ ਵਿੱਚ ਬਾਇਡਨ ਤੋਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ, ਪਰ ਅਜਿਹਾ ਨਹੀਂ ਹੋਇਆ। ਇਹ ਵੀ ਦੱਸਣਯੋਗ ਹੈ ਕਿ ਸਾਬਕਾ ਰਾਸ਼ਟਰਪਤੀ ਟਰੰਪ ਨੂੰ 51 ਫੀਸਦੀ ਵੋਟ ਮਿਲੇ ਹਨ।

ਫਲੋਰਿਡਾ ਦੇ ਗਵਰਨਰ ਰੌਨ ਡੀਸੈਂਟਿਸ 22,781 ਵੋਟਾਂ ਨਾਲ ਦੂਜੇ ਸਥਾਨ ‘ਤੇ ਰਹੇ। ਰੌਨ ਨੂੰ 21.2 ਫੀਸਦੀ ਵੋਟਾਂ ਮਿਲੀਆਂ। ਦੱਖਣੀ ਕੈਰੋਲੀਨਾ ਦੀ ਸਾਬਕਾ ਗਵਰਨਰ ਨਿੱਕੀ ਹੇਲੀ ਤੀਜੇ ਸਥਾਨ ‘ਤੇ ਆਈ ਹੈ। ਨਿੱਕੀ ਨੂੰ 19.1 ਫੀਸਦੀ ਵੋਟਾਂ ਮਿਲੀਆਂ। ਇਸ ਦੇ ਨਾਲ ਹੀ ਭਾਰਤੀ ਮੂਲ ਦੇ ਵਿਵੇਕ ਰਾਮਾਸਵਾਮੀ ਨੂੰ ਆਇਓਵਾ ਚੋਣਾਂ ਵਿੱਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਰਾਮਾਸਵਾਮੀ ਨੂੰ ਸਿਰਫ਼ 7.7 ਫ਼ੀਸਦੀ ਵੋਟਾਂ ਮਿਲੀਆਂ। ਆਇਓਵਾ ‘ਚ ਇਸ ਹਾਰ ਤੋਂ ਬਾਅਦ ਉਹਨਾਂ ਨੇ ਖੁਦ ਨੂੰ ਰਾਸ਼ਟਰਪਤੀ ਦੀ ਦੌੜ ‘ਚੋਂ ਬਾਹਰ ਕਰ ਲਿਆ ਹੈ।