GTA News Media

Top Info Bar
22.1°C Toronto Loading date...
Canada

ਕਿਫ਼ਾਇਤ ਤੇ ਹਾਊਸਿੰਗ ਦਾ ਮੁੱਦਾ ਫ਼ੈਡਰਲ ਕੈਬਿਨੇਟ ਰਿਟ੍ਰੀਟ ਦੌਰਾਨ ਭਾਰੂ ਰਹਿਣ ਦੀ ਸੰਭਾਵਨਾ

ਕਿਫ਼ਾਇਤ ਤੇ ਹਾਊਸਿੰਗ ਦਾ ਮੁੱਦਾ ਫ਼ੈਡਰਲ ਕੈਬਿਨੇਟ ਰਿਟ੍ਰੀਟ ਦੌਰਾਨ ਭਾਰੂ ਰਹਿਣ ਦੀ ਸੰਭਾਵਨਾ
Share this post via:

ਅਗਲੇ ਹਫ਼ਤੇ ਮੌਂਟਰੀਅਲ ਵਿਚ ਹੋਣ ਵਾਲੀ ਫ਼ੈਡਰਲ ਕੈਬਿਨੇਟ ਦੀ ਬੈਠਕ ਵਿਚ ਹਾਊਸਿੰਗ, ਆਰਥਿਕਤਾ ਅਤੇ ਕੈਨੇਡਾ-ਅਮਰੀਕਾ ਸਬੰਧਾਂ ‘ਤੇ ਮੁੱਖ ਫੋਕਸ ਹੋਵੇਗਾ। ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਅਤੇ ਉਨ੍ਹਾਂ ਦੀ ਕੈਬਿਨੇਟ ਐਤਵਾਰ ਰਾਤ ਤੋਂ ਆਪਣੀ ਬੈਠਕ ਸ਼ੁਰੂ ਕਰ ਰਹੇ ਹਨ ਜਿੱਥੇ ਸਰਕਾਰ ਜਨਵਰੀ ਦੇ ਆਖ਼ਰੀ ਹਫ਼ਤੇ ਵਿਚ ਪਾਰਲੀਮੈਂਟ ਦੀ ਕਾਰਵਾਈ ਮੁੜ ਸ਼ੁਰੂ ਹੋਣ ਬਾਬਤ ਆਪਣੀ ਤਿਆਰੀ ਕਰੇਗੀ।

ਰਹਿਣ-ਸਹਿਣ ਦੀ ਲਾਗਤ ਦਾ ਮੁੱਦਾ ਹੁਣ ਇੱਕ ਸਾਲ ਤੋਂ ਵੱਧ ਸਮੇਂ ਤੋਂ ਸਰਕਾਰੀ ਵਿਚਾਰ-ਵਟਾਂਦਰੇ ਦਾ ਮੁੱਖ ਕੇਂਦਰ ਰਿਹਾ ਹੈ ਅਤੇ ਇਹ ਮੁੱਦਾ ਮੌਂਟਰੀਅਲ ਦੀ ਬੈਠਕ ਵਿਚ ਵੀ ਦੁਬਾਰਾ ਏਜੰਡੇ ‘ਤੇ ਸਭ ਤੋਂ ਉੱਪਰ ਹੋਵੇਗਾ ਕਿਉਂਕਿ ਲਿਬਰਲਜ਼ ਵੋਟਰਾਂ ਦੇ ਮਨਾਂ ਵਿੱਚ ਵਾਪਸ ਥਾਂ ਬਣਾਉਣ ਦਾ ਰਸਤਾ ਭਾਲ ਰਹੇ ਹਨ। ਉੱਚ ਵਿਆਜ ਦਰਾਂ, ਵਧਦੇ ਰਿਹਾਇਸ਼ੀ ਖ਼ਰਚੇ ਅਤੇ ਮਹਿੰਗੀ ਹੁੰਦੀ ਗ੍ਰੋਸਰੀ ਦੇ ਮੱਦੇਨਜ਼ਰ ਲਿਬਰਲਾਂ ਦੀ ਕੈਨੇਡੀਅਨਜ਼ ਵਿਚ ਲੋਕਪ੍ਰੀਅਤਾ ਮਹੱਤਵਪੂਰਨ ਪੱਧਰ ‘ਤੇ ਘਟੀ ਹੈ।

ਕੈਬਨਿਟ ਸੋਮਵਾਰ ਨੂੰ ਨਾਮੀ ਅਰਥ ਸ਼ਾਸਤਰੀਆਂ ਅਤੇ ਹਾਊਸਿੰਗ ਮਾਹਰਾਂ ਦੇ ਵਿਚਾਰ ਸੁਣੇਗੀ, ਜਿਸ ਵਿੱਚ ਮੈਨੁਲਾਈਫ ਫਾਈਨੈਂਸ਼ੀਅਲ ਦੇ ਮੁੱਖ ਅਰਥ ਸ਼ਾਸਤਰੀ ਫਰਾਂਸਿਸ ਡੌਨਲਡ, ਅਤੇ ਕੈਨੇਡੀਅਨ ਅਲਾਇੰਸ ਟੁ ਐਂਡ ਹੋਮਲੈੱਸਨੈਸ ਦੇ ਪ੍ਰੈਜ਼ੀਡੈਂਟ ਅਤੇ ਸੀਈਓ ਟਿਮ ਰਿਕਟਰ ਸ਼ਾਮਲ ਹਨ। ਕੈਬਿਨੇਟ ਮੰਗਲਵਾਰ ਨੂੰ ਇਜ਼ਰਾਈਲ-ਹਮਾਸ ਸੰਘਰਸ਼ ਅਤੇ ਅਮਰੀਕਾ ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਬਾਰੇ ਵੀ ਚਰਚਾ ਕਰੇਗੀ।

(ਦ ਕੈਨੇਡੀਅਨ ਪ੍ਰੈਸ)