GTA News Media

Top Info Bar
22.1°C Toronto Loading date...
Canada

British Columbia: ਗੈਂਗਵਾਰ ਦੌਰਾਨ ਇੱਕ ਹੋਰ ਪੰਜਾਬੀ ਨੌਜਵਾਨ ਦੀ ਹੋਈ ਮੌਤ

British Columbia: ਗੈਂਗਵਾਰ ਦੌਰਾਨ ਇੱਕ ਹੋਰ ਪੰਜਾਬੀ ਨੌਜਵਾਨ ਦੀ ਹੋਈ ਮੌਤ
Share this post via:

ਬੀਤੀ ਸ਼ਾਮ ਐਬਸਫੋਰਡ ਦੇ ਸੈਵਨ ਓਕ ਸ਼ਾਪਿੰਗ ਮਾਲ ਦੇ ਬਾਹਰ ਬੈਸਟ ਬਾਏ ਦੀ ਪਾਰਕਿੰਗ ਲੌਟ ‘ਚ ਗੋਲੀਬਾਰੀ ਹੋਈ ਜਿਸ ਵਿੱਚ ਇਕ ਨੌਜਵਾਨ ਦੇ ਮਾਰੇ ਜਾਣ ਦੀ ਖਬਰ ਹੈ। ਮਾਰੇ ਗਏ ਨੌਜਵਾਨ ਦੀ ਪਛਾਣ 25 ਸਾਲਾ ਅੰਮ੍ਰਿਤਪਾਲ ਸਿੰਘ ਸਰਾਂ ਵੱਜੋਂ ਹੋਈ ਹੈ। ਘਟਨਾ ਸ਼ਾਮ 5:51 ਵਜੇ ਵਾਪਰੀ, ਜਦੋਂ ਪਾਰਕਿੰਗ ਲੌਟ ‘ਚ ਇਕ ਨੌਜਵਾਨ ਦੇ ਗੋਲੀਆਂ ਮਾਰੀਆਂ ਗਈਆਂ।

ਹਮਲਾਵਰ ਗੋਲੀਬਾਰੀ ਕਰਨ ਤੋਂ ਬਾਅਦ ਇਕ ਪਿੱਕਅਪ ਗੱਡੀ ਵਿੱਚ ਫਰਾਰ ਹੋ ਗਏ। ਐਬਟਸਫੋਰਡ ਪੁਲਿਸ ਨੇ ਦੱਸਿਆ ਕਿ ਇਸ ਘਟਨਾ ਦੀ ਖਬਰ ਮਿਲਣ ‘ਤੇ ਮੌਕੇ ‘ਤੇ ਪਹੁੰਚੇ ਅਧਿਕਾਰੀਆਂ ਨੇ ਇਕ ਵਿਅਕਤੀ ਨੂੰ ਗੋਲੀਆਂ ਨਾਲ ਜਖਮੀ ਵੇਖਿਆ। ਪਰ ਮੁਢਲੀ ਸਹਾਇਤਾ ਤੋਂ ਪਹਿਲਾਂ ਹੀ ਉਸਦੀ ਮੌਤ ਹੋ ਗਈ।

ਮਾਰਿਆ ਗਿਆ ਨੌਜਵਾਨ ਅੰਮ੍ਰਿਤਪਾਲ ਉਰਫ ਅੰਬਾ ਪੁਲਿਸ ਦੀ ਜਾਣਕਾਰੀ ਵਿਚ ਸੀ, ਜਿਸ ਨੂੰ ਪਾਬੰਦੀਸ਼ੁਦਾ ਹਥਿਆਰ ਰੱਖਣ ਤੇ ਚਲਾਉਣ ਦੇ ਦੋਸ਼ਾਂ ਹੇਠ ਚਾਰਜ ਕੀਤਾ ਗਿਆ ਸੀ।