GTA News Media

Top Info Bar
22.1°C Toronto Loading date...
Canada

ਕੈਨੇਡਾ ਦੇ ਉੱਤਰ ‘ਚ ਯਾਤਰੀ ਜਹਾਜ਼ ਹਾਦਸੇ ਵਿੱਚ ਛੇ ਖਾਣ ਮਜ਼ਦੂਰਾਂ ਦੀ ਮੌਤ

ਕੈਨੇਡਾ ਦੇ ਉੱਤਰ ‘ਚ ਯਾਤਰੀ ਜਹਾਜ਼ ਹਾਦਸੇ ਵਿੱਚ ਛੇ ਖਾਣ ਮਜ਼ਦੂਰਾਂ ਦੀ ਮੌਤ
Share this post via:

ਕੈਨੇਡਾ ਦੇ ਉੱਤਰ-ਪੱਛਮੀ ਖੇਤਰ ਵਿਚ ਮੰਗਲਵਾਰ ਨੂੰ ਮਜ਼ਦੂਰਾਂ ਨੂੰ ਲੈ ਕੇ ਜਾ ਰਿਹਾ ਇੱਕ ਛੋਟਾ ਯਾਤਰੀ ਜਹਾਜ਼ ਉਡਾਣ ਭਰਨ ਤੋਂ ਤੁਰੰਤ ਬਾਅਦ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਛੇ ਲੋਕਾਂ ਦੀ ਮੌਤ ਹੋ ਗਈ। ਜਹਾਜ਼ ਮਾਈਨਿੰਗ ਕੰਪਨੀ ਰੀਓ ਟਿੰਟੋ ਦੀ ਡਾਇਵਿਕ ਹੀਰੇ ਦੀ ਖਾਨ ਵੱਲ ਜਾ ਰਿਹਾ ਸੀ। ਜਾਣਕਾਰੀ ਅਨੁਸਾਰ, ਸਵੇਰੇ 8:50 ਵਜੇ ‘ਤੇ ਫੋਰਟ ਸਮਿਥ ਨੇੜੇ ਉਡਾਨ ਭਰਨ ਤੋਂ ਬਾਅਦ ਅਚਾਨਕ ਇਸ ਦਾ ਏਅਰ ਟ੍ਰੈਫਿਕ ਕੰਟਰੋਲ ਨਾਲ ਸੰਪਰਕ ਟੁੱਟ ਗਿਆ। ਜਿਸ ਤੋਂ ਬਾਅਦ ਇਹ ਹਾਦਸਾ ਵਾਪਰਿਆ।

ਕੈਨੇਡਾ ਦੇ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਨੇ ਹਾਦਸੇ ਦੀ ਜਾਂਚ ਲਈ ਇੱਕ ਟੀਮ ਤਾਇਨਾਤ ਕੀਤੀ ਹੈ।। ਰੀਓ ਟਿੰਟੋ ਦੇ ਮੁੱਖ ਕਾਰਜਕਾਰੀ ਜੈਕਬ ਸਟੌਸ਼ੋਲਮ ਨੇ ਪ੍ਰਭਾਵਿਤ ਲੋਕਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਹੈ। ਰੀਓ ਟਿੰਟੋ ਦੇ ਚੀਫ ਐਗਜ਼ੀਕਿਊਟਿਵ ਜੈਕਬ ਸਟੋਸ਼ੋਲਮ ਨੇ ਕਿਹਾ ਕਿ ਕੰਪਨੀ ਇਸ ਹਾਦਸੇ ਨਾਲ ਤਬਾਹ ਹੋ ਗਈ ਹੈ।