GTA News Media

Top Info Bar
22.1°C Toronto Loading date...
World

ਆਸਟ੍ਰੇਲੀਆ: ਪਾਣੀ ‘ਚ ਡੁੱਬਣ ਨਾਲ 4 ਪੰਜਾਬੀਆਂ ਦੀ ਮੌਤ

ਆਸਟ੍ਰੇਲੀਆ: ਪਾਣੀ ‘ਚ ਡੁੱਬਣ ਨਾਲ 4 ਪੰਜਾਬੀਆਂ ਦੀ ਮੌਤ
Share this post via:

ਆਸਟ੍ਰੇਲੀਆ ਦੇ ਫਿਲਿਪ ਆਈਲੈਂਡ ‘ਚ ਡੁੱਬਣ ਕਾਰਨ ਚਾਰ ਪੰਜਾਬੀਆਂ ਦੀ ਮੌਤ ਹੋ ਗਈ ਹੈ। ਇਹ ਘਟਨਾ ਵਿਕਟੋਰੀਆ ਦੇ ਫਿਲਿਪ ਆਈਲੈਂਡ ‘ਚ ਬੁੱਧਵਾਰ ਨੂੰ ਵਾਪਰੀ। ਮ੍ਰਿਤਕਾ ਦੀ ਪਛਾਣ ਰੀਮਾ ਸੋਂਧੀ ਪਤਨੀ ਸੰਜੀਵ ਸੋਂਧੀ ਵਾਸੀ ਫਗਵਾੜਾ ਵਜੋਂ ਹੋਈ ਹੈ। ਫਿਲਿਪ ਆਈਲੈਂਡ, ਜਿੱਥੇ ਇਹ ਹਾਦਸਾ ਵਾਪਰਿਆ, ਰੀਮਾ ਸੋਂਧੀ ਦੇ ਨਾਨਕੇ ਪਰਿਵਾਰ ਸਮੇਤ ਉਨ੍ਹਾਂ ਦੇ ਦੋ ਰਿਸ਼ਤੇਦਾਰਾਂ ਦੀ ਵੀ ਮੌਤ ਹੋ ਗਈ ਹੈ, ਜਦੋਂਕਿ ਇਕ ਹੋਰ ਨੂੰ ਗੰਭੀਰ ਹਾਲਤ ‘ਚ ਹਸਪਤਾਲ ਲਿਜਾਇਆ ਗਿਆ ਹੈ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਵੀ ਮ੍ਰਿਤਕ ਐਲਾਨ ਦਿੱਤਾ।

ਆਸਟ੍ਰੇਲੀਆ ‘ਚ ਵਾਪਰੇ ਇਸ ਦੁਖਾਂਤ ਤੋਂ ਬਾਅਦ ਫਗਵਾੜਾ ਦਾ ਸੋਂਧੀ ਪਰਿਵਾਰ ਡੂੰਘੇ ਸਦਮੇ ‘ਚ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਉਸ ਦੀ ਨੂੰਹ ਆਪਣੇ ਨਾਨਕੇ ਪਰਿਵਾਰ ਨੂੰ ਮਿਲਣ ਆਸਟ੍ਰੇਲੀਆ ਗਈ ਹੋਈ ਸੀ। ਜਿੱਥੇ ਫਿਲਿਪ ਆਈਲੈਂਡ ਦੇ ਬੀਚ ‘ਤੇ ਡੁੱਬਣ ਨਾਲ ਉਸਦੀ ਮੌਤ ਹੋ ਗਈ। ਦੀਪਕ ਸੋਂਧੀ ਨੇ ਦੱਸਿਆ ਕਿ ਮ੍ਰਿਤਕ ਰੀਮਾ ਸੋਂਧੀ ਦੀ ਦੇਹ ਨੂੰ ਆਸਟ੍ਰੇਲੀਆ ਤੋਂ ਵਾਪਸ ਫਗਵਾੜਾ ਲਿਆ ਕੇ ਸਸਕਾਰ ਕੀਤਾ ਜਾਵੇਗਾ।