GTA News Media

Top Info Bar
22.1°C Toronto Loading date...
Canada

ਬੀਸੀ ਸਰਕਾਰ ਸਕੂਲਾਂ ਵਿਚ ਮੋਬਾਈਲ ਫ਼ੋਨ ਦੀ ਵਰਤੋਂ ‘ਤੇ ਲਾਏਗੀ ਪਾਬੰਦੀ

ਬੀਸੀ ਸਰਕਾਰ ਸਕੂਲਾਂ ਵਿਚ ਮੋਬਾਈਲ ਫ਼ੋਨ ਦੀ ਵਰਤੋਂ ‘ਤੇ ਲਾਏਗੀ ਪਾਬੰਦੀ
Share this post via:

ਬੀਸੀ ਸਰਕਾਰ ਸਕੂਲਾਂ ਅੰਦਰ ਸੈਲਫ਼ੋਨਜ਼ ਦੀ ਵਰਤੋਂ ‘ਤੇ ਪਾਬੰਦੀ ਲਗਾ ਰਹੀ ਹੈ। ਪ੍ਰੀਮੀਅਰ ਡੇਵਿਡ ਇਬੀ ਦਾ ਕਹਿਣਾ ਹੈ ਕਿ ਇਹ ਕਦਮ ਬੱਚਿਆਂ ਨੂੰ ਔਨਲਾਈਨ ਨੁਕਸਾਨ ਤੋਂ ਬਚਾਉਣ ਵਿਚ ਮਦਦ ਕਰੇਗਾ। ਇਬੀ ਨੇ ਕਿਹਾ ਕਿ ਸਰਕਾਰ ਇੰਟਰਨੈਟ ਤੋਂ ਅਸ਼ਲੀਲ ਚਿੱਤਰਾਂ ਨੂੰ ਹਟਾਉਣ ਅਤੇ ਬੱਚਿਆਂ ਨੂੰ ਸ਼ਿਕਾਰ ਬਣਾਉਣ ਵਾਲਿਆਂ ਨੂੰ ਫੜਨ ਲਈ ਇੱਕ ਸੇਵਾ ਵੀ ਸ਼ੁਰੂ ਕਰੇਗੀ ਅਤੇ ਨਾਲ ਹੀ ਸੋਸ਼ਲ ਮੀਡੀਆ ਕੰਪਨੀਆਂ ਨੂੰ ਉਹਨਾਂ ਦੁਆਰਾ ਹੋਏ ਨੁਕਸਾਨਾਂ ਲਈ ਜਵਾਬਦੇਹ ਬਣਾਉਣ ਲਈ ਕਾਨੂੰਨ ਪੇਸ਼ ਕਰੇਗੀ।

ਸੂਬੇ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਅਗਲੇ ਸਕੂਲੀ ਸਾਲ ਦੀ ਸ਼ੁਰੂਆਤ ਤੱਕ ਸਾਰੇ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਕਲਾਸਰੂਮ ਵਿੱਚ ਸੈਲਫੋਨ ਦੀ ਵਰਤੋਂ ਨੂੰ ਸੀਮਤ ਕਰਨ ਲਈ ਨੀਤੀਆਂ ਲਾਗੂ ਹੋਣਗੀਆਂ। ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਲੋਕਾਂ ਦੀ ਸਹਿਮਤੀ ਤੋਂ ਬਿਨਾਂ ਅਸ਼ਲੀਲ ਤਸਵੀਰਾਂ ਦੀ ਔਨਲਾਈਨ ਵੰਡ ਨੂੰ ਰੋਕਣ ਦੇ ਨਾਲ-ਨਾਲ ਬੱਚਿਆਂ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਦਾ ਪਿੱਛਾ ਕਰਨ ਵਿੱਚ ਮਦਦ ਕਰਨ ਲਈ ਦੋ ਨਵੀਆਂ ਸੇਵਾਵਾਂ ਅਗਲੇ ਹਫ਼ਤੇ ਸ਼ੁਰੂ ਹੋਣਗੀਆਂ।

ਅਟੌਰਨੀ ਜਨਰਲ ਨਿੱਕੀ ਸ਼ਰਮਾ ਨੇ ਕਿਹਾ ਕਿ ਇਹ ਸੇਵਾਵਾਂ ਲੋਕਾਂ ਅਤੇ ਖਾਸ ਕਰਕੇ ਨੌਜਵਾਨ ਬਾਲਗਾਂ ਨੂੰ ਆਪਣੀਆਂ ਨਿੱਜੀ ਤਸਵੀਰਾਂ ਵੈੱਬਸਾਈਟਾਂ ਤੋਂ ਹਟਵਾਉਣ ਵਿੱਚ ਮਦਦ ਕਰਨਗੀਆਂ।ਸਿੱਖਿਆ ਮੰਤਰੀ ਰਚਨਾ ਸਿੰਘ ਨੇ ਕਿਹਾ ਕਿ ਕਲਾਸਰੂਮ ਵਿੱਚ ਮੋਬਾਈਲ ਫੋਨ ਬੱਚਿਆਂ ਦਾ ਧਿਆਨ ਭਟਕ ਸਕਦੇ ਹਨ।