GTA News Media

Top Info Bar
22.1°C Toronto Loading date...
World

ਨਿਊਜ਼ੀਲੈਂਡ: 27 ਸਾਲਾ ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਾਤ ’ਚ ਮੌਤ

ਨਿਊਜ਼ੀਲੈਂਡ: 27 ਸਾਲਾ ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਾਤ ’ਚ ਮੌਤ
Share this post via:

ਨਿਊਜ਼ੀਲੈਂਡ ਦੇ ਦਖਣੀ ਟਾਪੂ ਦੇ ਸ਼ਹਿਰ ਪਾਇਨ ਹਿੱਲ ’ਚ ਇਕ ਸਿੱਖ ਨੌਜੁਆਨ ਦੀ ਸ਼ੱਕੀ ਹਾਲਾਤ ’ਚ ਲਾਸ਼ ਮਿਲੀ ਹੈ।  ਮ੍ਰਿਤਕ ਦੀ ਪਹਿਚਾਣ 27 ਸਾਲ ਦੇ ਗੁਰਜੀਤ ਸਿੰਘ ਵਜੋਂ ਹੋਈ ਹੈ। ਉਸਦੀ ਮ੍ਰਿਤਕ ਦੇਹ ਖੂਨ ਨਾਲ ਲਥਪਥ ਹੋਈ ਮਿਲੀ ਸੀ ਅਤੇ ਨਜ਼ਦੀਕ ਕੱਚ ਪਿਆ ਸੀ। ਦੱਸਿਆ ਜਾ ਰਿਹਾ ਹੈ ਕਿ ਕਾਤਲ ਨੇ ਉਸ ਦਾ ਗਲ ਵੱਢ ਦਿੱਤਾ ਸੀ । ਹਾਲਾਂਕਿ ਜਾਂਚ ਟੀਮ ਹੁਣ ਤੱਕ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗਾ ਸਕੀ ਹੈ ।

ਲੁਧਿਆਣਾ ਦੇ ਪਿੰਡ ਪਮਾਲ ਦਾ ਰਹਿਣ ਵਾਲਾ ਗੁਰਜੀਤ 2015 ਵਿੱਚ ਵਿਦਿਆਰਥੀ ਵੀਜ਼ਾ ‘ਤੇ ਨਿਊਜ਼ੀਲੈਂਡ ਗਿਆ ਸੀ । ਉਹ ਤਿੰਨ ਭੈਣਾ ਦਾਇਕਲੌਤਾ ਭਰਾ ਸੀ। 6 ਮਹੀਨੇ ਪਹਿਲਾਂ ਉਹ ਪੰਜਾਬ ਆਇਆ ਸੀ, ਪਤਨੀ ਨੇ 2 ਹਫਤੇ ਬਾਅਦ ਹੀ ਨਿਊਜ਼ੀਲੈਂਡ ਜਾਣਾ ਸੀ। ਸਵੇਰ ਵੇਲੇ ਜਦੋਂ ਪਤਨੀ ਕਾਫੀ ਸਮੇਂ ਤੱਕ ਗੁਰਜੀਤ ਨੂੰ ਕਾਲ ਕਰਦੀ ਰਹੀ ਪਰ ਗੱਲ ਨਹੀਂ ਹੋ ਸਕੀ ਤਾਂ ਉਸ ਨੇ ਨਿਊਜ਼ੀਲੈਂਡ ਗੁਰਜੀਤ ਦੇ ਦੋਸਤ ਨੂੰ ਫ਼ੋਨ ਕੀਤਾ ਅਤੇ ਖ਼ਬਰਸਾਰ ਲੈਣ ਲਈ ਕਿਹਾ । ਦੋਸਤ ਜਦੋਂ ਗੁਰਜੀਤ ਦੇ ਘਰ ਪਹੁੰਚਿਆ ਤਾਂ ਖੂਨ ਨਾਲ ਭਰੀ ਲਾਸ਼ ਵੇਖ ਕੇ ਹੋਸ਼ ਉੱਡ ਗਏ । ਫੌਰਨ ਪੁਲਿਸ ਨੂੰ ਬੁਲਾਇਆ ਗਿਆ।ਮੌਕੇ ‘ਤੇ ਜਾਂਚਕਰਤਾ ਟੀਮ ਵੀ ਪਹੁੰਚ ਗਈ।

ਗੁਰਜੀਤ ਸਿੰਘ ਦੀ ਮੌਤ ਦੀ ਖਬਰ ਸੁਣਨ ਤੋਂ ਬਾਅਦ ਪੂਰੇ ਪਰਿਵਾਰ ‘ਚ ਸੋਗ ਦੀ ਲਹਿਰ ਪਸਰ ਗਈ ਹੈ। ਗੁਰਜੀਤ ਦੇ ਨਿਊਜ਼ੀਲੈਂਡ ਵਿੱਚ ਰਹਿੰਦੇ ਦੋਸਤਾਂ ਨੇ ਦੱਸਿਆ ਕਿ ਗੁਰਜੀਤ ਸਿੰਘ ਇਕ ਫ਼ਾਈਬਰ ਤਾਰਾਂ ਬਣਾਉਣ ਵਾਲੀ ਕੰਪਨੀ ਕੋਰਸ ’ਚ ਤਕਨੀਕਸ਼ੀਅਨ ਦਾ ਕੰਮ ਕਰਦਾ ਸੀ। ਓਟੈਗੋ ਪੰਜਾਬੀ ਫ਼ਾਊਂਡੇਸ਼ਨ ਟਰੱਸਟ ਦੇ ਮੈਂਬਰ ਨਰਿੰਦਰਵੀਰ ਸਿੰਘ ਨੇ ਕਿਹਾ ਕਿ ਉਹ ਗੁਰਦੁਆਰੇ ’ਚ ਗੁਰਜੀਤ ਸਿੰਘ ਨੂੰ ਮਿਲਦੇ ਰਹਿੰਦੇ ਸਨ। ਕੁਝ ਦਿਨ ਪਹਿਲਾਂ ਹੀ ਗੁਰਜੀਤ ਨੇ ਨਵਾਂ ਘਰ ਕਿਰਾਏ ‘ਤੇ ਲਿਆ ਸੀ ਜਿਸ ਦੇ ਬਾਹਰ ਹੀ ਉਸ ਦੀ ਲਾਸ਼ ਮਿਲੀ ਹੈ । ਹਾਲਾਂਕਿ 2 ਹਫਤੇ ਪਹਿਲਾਂ ਹੀ ਉਸ ਨੇ ਮਕਾਨ ਵਿੱਚ ਕਿਸੇ ਦੇ ਵੜਨ ਦਾ ਸ਼ੱਕ ਜ਼ਾਹਿਰ ਕੀਤਾ ਸੀ ।