GTA News Media

Top Info Bar
22.1°C Toronto Loading date...
Canada

ਸਾਲ 2022 ਦੌਰਾਨ ਕੈਨੇਡਾ ਦੀ ਜਣਨ ਦਰ ਸਭ ਤੋਂ ਹੇਠਲੇ ਪੱਧਰ ‘ਤੇ : Statistics Canada

ਸਾਲ 2022 ਦੌਰਾਨ ਕੈਨੇਡਾ ਦੀ ਜਣਨ ਦਰ ਸਭ ਤੋਂ ਹੇਠਲੇ ਪੱਧਰ ‘ਤੇ : Statistics Canada
Share this post via:

ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਅਨੁਸਾਰ ਸਾਲ 2022 ਦੌਰਾਨ ਕੈਨੇਡਾ ਦੀ ਜਣਨ ਦਰ 1.33 ਬੱਚੇ ਪ੍ਰਤੀ ਮਹਿਲਾ ਦਰਜ ਹੋਈ ਜੋ ਹੁਣ ਤੱਕ ਦਾ ਸਭ ਤੋਂ ਹੇਠਲਾ ਪੱਧਰ ਹੈ। ਫ਼ੈਡਰਲ ਏਜੰਸੀ ਦਾ ਕਹਿਣਾ ਹੈ ਕਿ ਜਣਨ ਦਰ ਵਿਚ ਨਿਘਾਰ ਦਾ ਸਿਲਸਿਲਾ 2009 ਵਿਚ ਸ਼ੁਰੂ ਹੋਇਆ ਸੀ। ਕੋਵਿਡ-19 ਮਹਾਂਮਾਰੀ ਦੌਰਾਨ 2020 ਅਤੇ 2021 ਦੋਵਾਂ ਸਾਲਾਂ ਵਿੱਚ ਜਣਨ ਦਰ ਵਿੱਚ ਵਾਧਾ ਕਰਕੇ ਨਿੱਘਰਦੇ ਰੁਝਾਨ ਅਸਥਾਈ ਤੌਰ ‘ਤੇ ਮੋੜਿਆ ਸੀ।

ਰਿਪੋਰਟ ਅਨੁਸਾਰ ਹੋਰ ਦੇਸ਼ਾਂ ਵਿਚ ਵੀ ਉਹਨਾਂ ਸਾਲਾਂ ਵਿਚ ਇਸੇ ਕਿਸਮ ਦਾ ਰੁਝਾਨ ਸਾਹਮਣੇ ਆਇਆ ਹੈ। 2021 ਅਤੇ 2022 ਦੇ ਵਿਚਕਾਰ ਜਣਨ ਦਰ ਵਿੱਚ ਗਿਰਾਵਟ 1970 ਦੇ ਦਹਾਕੇ ਦੇ ਸ਼ੁਰੂ ਵਿੱਚ ਘੱਟ ਜਣਨ ਦਰ ਤੋਂ ਬਾਅਦ ਦੇਖੀ ਗਈ ਸਭ ਤੋਂ ਵੱਡੀ ਗਿਰਾਵਟ ਹੈ। ਭਾਵੇਂ ਸਾਰੇ ਜੀ-7 ਦੇਸ਼ਾਂ ਵਿਚ ਜਣਨ ਦਰ ਵਿਚ ਗਿਰਾਵਟ ਆਈ ਹੈ, ਪਰ ਕੈਨੇਡਾ ਵਿਚ 2021 ਦੇ ਮੁਕਾਬਲੇ 2022 ਦੀ ਜਣਨ ਦਰ ਵਿਚ 7.4% ਦਾ ਨਿਘਾਰ ਸਭ ਤੋਂ ਵੱਡਾ ਨਿਘਾਰ ਹੈ।