GTA News Media

Top Info Bar
22.1°C Toronto Loading date...
Canada

BC Assembly elections: 7 ਪੰਜਾਬੀ ਨਿੱਤਰੇ ਚੋਣ ਮੈਦਾਨ ‘ਚ

BC Assembly elections: 7 ਪੰਜਾਬੀ ਨਿੱਤਰੇ ਚੋਣ ਮੈਦਾਨ ‘ਚ
Share this post via:

ਕੈਨੇਡਾ ਵਿੱਚ ਆਮ ਚੋਣਾਂ ਨੂੰ ਭਾਵੇਂ ਹਾਲੇ ਇੱਕ ਸਾਲ ਤੋਂ ਵੱਧ ਦਾ ਸਮਾਂ ਪਿਆ ਹੈ ਪਰ ਇਸ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੇ ਸਿਆਸੀ ਮੈਦਾਨ ਗਰਮਾ ਦਿੱਤਾ ਹੈ। ਬ੍ਰਿਟਿਸ਼ ਕੋਲੰਬੀਆ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਨੂੰ 9 ਮਹੀਨੇ ਹਾਲੇ ਬਾਕੀ ਹੈ ਤੇ ਇਹਨਾਂ ਹਲਕਿਆਂ ‘ਚ ਦਾਅਵੇਦਾਰੀਆਂ ਨੇ ਜ਼ੋਰ ਫੜ ਲਿਆ ਹੈ।

19 ਅਕਤੂਬਰ ਨੂੰ ਹੋਣ ਜਾ ਰਹੀਆਂ ਚੋਣਾਂ ‘ਚ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਵਿਧਾਨ ਸਭਾ ਦੀਆਂ 87 ਸੀਟਾਂ ਹਨ। ਮੌਜੂਦਾ ਸਮੇਂ ਵਿਧਾਨ ਸਭਾ ਵਿੱਚ 10 ਪੰਜਾਬੀ ਮੌਜੂਦ ਹਨ ਤੇ ਸਾਰੇ ਵਿਧਾਇਕ ਸੱਤਾਧਾਰੀ ਐੱਨ.ਡੀ.ਪੀ. ਪਾਰਟੀ ਨਾਲ ਸਬੰਧਤ ਹਨ। ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਪੰਜਾਬੀ ਆਪਣੀ ਕਿਸਮਤ ਅਜ਼ਾਮਾਉਣ ਲਈ ਤਿਆਰ ਬਰ ਤਿਆਰ ਹਨ।

ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਚੋਣਾਂ ਲਈ ਹੁਣ ਤੱਕ ਬੀ.ਸੀ. ਯੂਨਾਈਟਿਡ ਪਾਰਟੀ ਨੇ 2 ਅਤੇ ਕੰਜ਼ਰਵੇਟਿਵ ਪਾਰਟੀ ਆਫ ਬੀ.ਸੀ. ਨੇ 5 ਪੰਜਾਬੀਆਂ ਨੂੰ ਆਪਣਾ ਉਮੀਦਵਾਰ ਬਣਾਇਆ ਹੈ।

ਬੀ.ਸੀ. ਯੂਨਾਈਟਿਡ ਪਾਰਟੀ ਦੇ ਉਮੀਦਵਾਰ

-ਪੰਜਾਬੀ ਮੂਲ ਦੀ ਵਕੀਲ ਪੁਨੀਤ ਸੰਧਰ

-ਪੀਟਾਪਿਟ ਫ੍ਰੈਂਚਾਈਜ਼ ਰੈਸਟੋਰੈਂਟ ਦੇ ਮਾਲਕ ਪਵਨੀਤ ਸਿੰਘ ਹੈਪੀ

ਕੰਜ਼ਰਵੇਟਿਵ ਪਾਰਟੀ ਬੀ.ਸੀ. ਦੇ ਉਮੀਦਵਾਰ

-ਡਾਕਟਰ ਜੋਡੀ ਤੂਰ

-ਰੇਡੀਓ ਹੋਸਟ ਤੇਗਜੋਤ ਬੱਲ

-ਉੱਘੀ ਸਮਾਜ ਸੇਵਕਾ ਤੇ ਕਿੱਤੇ ਵਜੋਂ ਨਰਸ ਦੁਪਿੰਦਰ ਕੌਰ ਸਰਾਂ

-ਪਹਿਲਵਾਨ ਤੇ ਕਬੱਡੀ ਖਿਡਾਰੀ ਰਹੇ ਮਨਦੀਪ ਧਾਲੀਵਾਲ

-ਸਾਬਕਾ ਰੇਡੀਓ ਹੋਸਟ ਦੀਪਰ ਸੂਰੀ