GTA News Media

Top Info Bar
22.1°C Toronto Loading date...
Canada

ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ
Share this post via:

ਪਿੰਡ ਪੰਜਵੜ ਦੇ ਇੱਕ ਨੌਜਵਾਨ ਸੁਬੇਗ ਸਿੰਘ ਉਰਫ (33) ਦੀ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ, ਜੋ ਕਿ 7 ਮਹੀਨੇ ਪਹਿਲਾਂ ਕੈਨੇਡਾ ਆਇਆ ਸੀ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਕ ਸੁਬੇਗ ਸਿੰਘ ਦੇ ਪਿਤਾ ਮਲਕੀਅਤ ਸਿੰਘ ਵਾਸੀ ਪੰਜਵੜ ਕਲਾਂ ਨੇ ਦੱਸਿਆ ਕਿ ਉਸ ਦਾ ਲੜਕਾ ਸੁਬੇਗ ਸਿੰਘ ਉਰਫ ਸੋਨੂੰ ਉਮਰ 33 ਸਾਲ ਜਿਸ ਨੂੰ ਸੱਤ ਮਹੀਨੇ ਪਹਿਲਾਂ ਉਸਨੇ 25 ਲੱਖ ਰੁਪਿਆ ਕਰਜ਼ਾ ਲੈ ਕੇ ਕੇਨੈਡਾ ਰੋਜ਼ੀ ਰੋਟੀ ਖਾਤਰ ਭੇਜਿਆ ਸੀ।

ਸੁਬੇਗ ਸਿੰਘ ਦਾ ਵਿਆਹ ਚਾਰ ਸਾਲ ਪਹਿਲਾਂ ਸ਼ਰਨਪ੍ਰੀਤ ਕੌਰ ਨਾਲ ਹੋਇਆ ਸੀ, ਉਨ੍ਹਾਂ ਦੀ ਤਿੰਨ ਸਾਲ ਦੀ ਬੇਟੀ ਹੈ। ਸੁਬੇਗ ਸਿੰਘ ਦੀਆਂ ਦੋ ਭੈਣਾਂ ਅਤੇ ਦੋ ਭਰਾ ਹਨ। ਸੁਬੇਗ ਸਿੰਘ ਕੈਨੇਡਾ ਵਿਚ ਟਰੱਕ ਡਰਾਈਵਰ ਦਾ ਕੰਮ ਕਰਦਾ ਸੀ ਜਿੱਥੇ ਬੀਤੇ ਦਿਨੀਂ ਉਸ ਦਾ ਟਰੱਕ ’ਚੋਂ ਭਾਰੀਆਂ ਪੱਥਰ ਦੀ ਸਲੈਬਾਂ ਉਤਾਰਦੇ ਸਮੇਂ ਸਲੈਬ ਦੇ ਹੇਠਾਂ ਆਉਣ ਹਾਦਸਾ ਵਾਪਰ ਗਿਆ, ਜਿਸ ਵਿਚ ਉਸ ਦੀ ਦਰਦਨਾਕ ਮੌਤ ਹੋ ਗਈ। ਪਰਿਵਾਰ ਅਨੁਸਾਰ ਮ੍ਰਿਤਕ ਨੌਜਵਾਨ ਸੁਬੇਗ ਸਿੰਘ ਦੀ ਲਾਸ਼ ਦਾ ਅੰਤਿਮ ਸਸਕਾਰ ਕੈਨੇਡਾ ਵਿਖੇ ਹੀ ਕੀਤਾ ਜਾ ਰਿਹਾ ਹੈ।