GTA News Media

Top Info Bar
22.1°C Toronto Loading date...
World

23 ਸਾਲਾ ਭਾਰਤੀ-ਅਮਰੀਕੀ ਵਿਦਿਆਰਥੀ ਦੀ ਮੌਤ ‘ਤੇ ਵੱਡਾ ਖੁਲਾਸਾ

23 ਸਾਲਾ ਭਾਰਤੀ-ਅਮਰੀਕੀ ਵਿਦਿਆਰਥੀ ਦੀ ਮੌਤ ‘ਤੇ ਵੱਡਾ ਖੁਲਾਸਾ
Share this post via:

ਇੰਡੀਆਨਾ ਦੀ ਪਰਡਿਊ ਯੂਨੀਵਰਸਿਟੀ ਵਿੱਚ ਦੋ ਸਾਲਾਂ ਦੇ ਅੰਦਰ ਤਿੰਨ ਭਾਰਤੀ ਮੂਲ ਦੇ ਵਿਦਿਆਰਥੀਆਂ ਦੀ ਮੌਤ ਹੋ ਗਈ ਹੈ। ਭਾਰਤੀ ਮੂਲ ਦੇ 23 ਸਾਲਾ ਵਿਦਿਆਰਥੀ ਸਮੀਰ  ਕਾਮਥ ਦੀ ਮੌਤ ‘ਤੇ ਅਧਿਕਾਰੀਆਂ ਨੇ ਕਿਹਾ ਕਿ ਉਸ ਨੇ ਆਪਣੇ ਸਿਰ ‘ਚ ਗੋਲੀ ਮਾਰ ਕੇ ਖੁਦਕੁਸ਼ੀ ਕੀਤੀ ਹੈ।

ਵਿਦਿਆਰਥੀ ਨੂੰ ਇਸ ਹਫਤੇ ਇੰਡੀਆਨਾ ਰਾਜ ਦੇ ਇੱਕ ਸੁਰੱਖਿਆ ਖੇਤਰ ਵਿੱਚ ਮ੍ਰਿਤਕ ਪਾਇਆ ਗਿਆ ਸੀ। ਕੋਰੋਨਰ ਜਸਟਿਨ ਬਰਮੇਟ ਨੇ ਇੱਕ ਪ੍ਰੈਸ ਰਿਲੀਜ਼ ਵਿੱਚ ਕਿਹਾ ਕਿ ਕਾਮਥ ਦੀ ਲਾਸ਼ ਦਾ 6 ਫਰਵਰੀ ਨੂੰ ਫੋਰੈਂਸਿਕ ਪੋਸਟਮਾਰਟਮ ਕਰਵਾਇਆ ਗਿਆ ਸੀ। ਟੌਕਸੀਕੋਲੋਜੀ ਰਿਪੋਰਟ ਆਉਣੀ ਅਜੇ ਬਾਕੀ ਹੈ।

23 ਸਾਲਾ ਭਾਰਤੀ-ਅਮਰੀਕੀ ਵਿਦਿਆਰਥੀ ਸਮੀਰ ਕਾਮਥ ਦੀ ਲਾਸ਼ 5 ਫਰਵਰੀ ਨੂੰ ਇੰਡੀਆਨਾ ਦੇ ਜੰਗਲਾਂ ‘ਚੋਂ ਮਿਲੀ ਸੀ। ਸ਼ੁਰੂਆਤੀ ਜਾਂਚ ਤੋਂ ਬਾਅਦ ਅਮਰੀਕੀ ਅਧਿਕਾਰੀਆਂ ਨੇ ਜਾਣਕਾਰੀ ਕਾਮਥ ਦੇ ਪਰਿਵਾਰ ਨੂੰ ਦੇ ਦਿੱਤੀ ਹੈ। ਕਾਮਥ ਨੇ ਅਗਸਤ 2023 ਵਿੱਚ ਪਰਡਿਊ ਤੋਂ ਆਪਣੀ ਮਾਸਟਰ ਡਿਗਰੀ ਪੂਰੀ ਕੀਤੀ ਸੀ ਅਤੇ ਉਹ ਡਾਕਟਰੇਟ ਕਰ ਰਿਹਾ ਸੀ। ਕਾਮਥ ਕੋਲ ਅਮਰੀਕੀ ਨਾਗਰਿਕਤਾ ਸੀ।

ਕਾਮਥ ਦੀ ਲਾਸ਼ ਬਰਾਮਦ ਹੋਣ ਤੋਂ ਕੁਝ ਦਿਨ ਪਹਿਲਾਂ ਭਾਰਤੀ ਮੂਲ ਦੇ ਇੱਕ ਹੋਰ ਵਿਦਿਆਰਥੀ ਨੀਲ ਆਚਾਰੀਆ ਦੀ ਮੌਤ ਹੋ ਗਈ ਸੀ। ਉਸਦੀ ਲਾਸ਼ ਪਰਡਿਊ ਯੂਨੀਵਰਸਿਟੀ ਕੈਂਪਸ ਦੇ ਮੈਦਾਨ ਵਿੱਚ ਮਿਲੀ ਸੀ। ਮੌਤ ਦੇ ਕਾਰਨਾਂ ਦੀ ਜਾਂਚ ਜਾਰੀ ਹੈ।

ਪਰਡਿਊ ਯੂਨੀਵਰਸਿਟੀ ਕੈਂਪਸ ‘ਚ ਸਮੀਰ ਕਾਮਥ ਅਤੇ ਨੀਲ ਅਚਾਰੀਆ ਤੋਂ ਪਹਿਲਾਂ, ਭਾਰਤੀ ਮੂਲ ਦੇ ਵਰੁਣ ਮਨੀਸ਼ ਛੇੜਾ ਦੀ 2022 ਵਿੱਚ ਹੱਤਿਆ ਕਰ ਦਿੱਤੀ ਗਈ ਸੀ। 20 ਸਾਲਾ ਵਰੁਣ ਕੋ ਦਾ ਕਤਲ 22 ਸਾਲਾ ਕੋਰੀਆਈ ਵਿਦਿਆਰਥੀ ਜੀ ਮਿਨ ‘ਜਿੰਮੀ’ ਸ਼ਾ ਨੇ ਕੀਤਾ ਸੀ।

ਅਮਰੀਕਾ ਤੋਂ ਬੀਤੇ ਕੁਝ ਦਿਨਾਂ ਵਿੱਚ ਹੀ ਕਈ ਭਾਰਤੀ ਵਿਦਿਆਰਥੀਆਂ ਦੀ ਮੌਤ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਪਿਛਲੇ ਹਫਤੇ ਓਹੀਓ ‘ਚ 19 ਸਾਲਾ ਸ਼੍ਰੇਅਸ ਰੈੱਡੀ ਦੀ ਲਾਸ਼ ਮਿਲੀ ਸੀ। 16 ਜਨਵਰੀ ਨੂੰ ਜਾਰਜੀਆ ਦੇ ਲਿਥੋਨੀਆ ਵਿੱਚ ਵਿਵੇਕ ਸੈਣੀ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਸੀ।