ਬਜ਼ੁਰਗ ਨਾਲ ਕੁੱਟਮਾਰ ਕਰਨ ਦੇ ਦੋਸ਼ ‘ਚ ਭਾਰਤੀ ਕਰਮਚਾਰੀ ਗ੍ਰਿਫ਼ਤਾਰ
ਓਂਟਾਰੀਓ ਸੂਬੇ ਦੇ ਕੇਅਰ ਹੋਮ ‘ਚ 89 ਸਾਲਾ ਬਜ਼ੁਰਗ ਨਾਲ ਕੁੱਟਮਾਰ (Allegedly Assaulting) ਕਰਨ ਦੇ ਦੋਸ਼ ਵਿੱਚ ਭਾਰਤੀ ਮੂਲ ਦੇ 32 ਸਾਲਾ ਕਰਮਚਾਰੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸੁਮਨ ਸੋਨੀ (32) ‘ਤੇ 29 ਜਨਵਰੀ ਅਤੇ 2 ਫਰਵਰੀ ਨੂੰ ਕੀਤੇ ਹਮਲੇ ਦੇ ਦੋ ਮਾਮਲਿਆਂ ਦਾ ਦੋਸ਼ ਲਗਾਇਆ ਗਿਆ ਹੈ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨਾਲ 2 ਫਰਵਰੀ ਨੂੰ ਬਜ਼ੁਰਗਾਂ ਨਾਲ ਬਦਸਲੂਕੀ ਦੀਆਂ ਘਟਨਾਵਾਂ ਦੇ ਸਬੰਧ ਵਿੱਚ ਸੰਪਰਕ ਕੀਤਾ ਗਿਆ ਸੀ।
ਘਟਨਾ ਦੀ ਜਾਂਚ ਦੌਰਾਨ ਪੁਲਿਸ ਨੂੰ ਇਹ ਜਾਣਕਾਰੀ ਮਿਲੀ ਕਿ 89 ਸਾਲਾ ਪੁਰਸ਼ ’ਤੇ ਨਿੱਜੀ ਸਹਾਇਤਾ ਕਰਮਚਾਰੀ ਨੇ ਦੋ ਵਾਰ 29 ਜਨਵਰੀ ਅਤੇ 2 ਫਰਵਰੀ ਨੂੰ ਹਮਲਾ ਕੀਤਾ। ਪੁਲਿਸ ਨੇ ਕਿਹਾ ਕਿ ਜੇ ਕੋਈ ਹੋਰ ਪੀੜਤ ਹੈ ਤਾਂ ਉਹ ਸਾਹਮਣੇ ਆਏ।