GTA News Media

Top Info Bar
22.1°C Toronto Loading date...
Canada

29 ਸਾਲਾ ਵਿਅਕਤੀ ਵੱਲੋਂ 3 ਬੱਚਿਆਂ ਅਤੇ 2 ਔਰਤਾਂ ਦਾ ਕਤਲ

29 ਸਾਲਾ ਵਿਅਕਤੀ ਵੱਲੋਂ 3 ਬੱਚਿਆਂ ਅਤੇ 2 ਔਰਤਾਂ ਦਾ ਕਤਲ
Share this post via:

ਵਿੰਨੀਪੈਗ ਤੋਂ 75 ਕਿਲੋਮੀਟਰ ਦੂਰ ਕਾਰਮਨ ਕਸਬੇ ਵਿਚ ਤਿੰਨ ਬੱਚਿਆਂ ਨੂੰ ਅੱਗ ਲਾ ਕੇ ਸਾੜਨ ਅਤੇ ਦੋ ਔਰਤਾਂ ਨੂੰ ਕਤਲ ਕੀਤੇ ਜਾਣ ਦਾ ਖੌਫ਼ਨਾਕ ਮਾਮਲਾ ਸਾਹਮਣੇ ਆਇਆ ਹੈ।। ਮੈਨੀਟੋਬਾ ਪੁਲਸ ਨੇ ਇਸ ਮਾਮਲੇ ਵਿਚ 29 ਸਾਲ ਦੇ ਇਕ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮਰਨ ਵਾਲਿਆਂ ਵਿਚੋਂ ਕਿਸੇ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਅਤੇ ਨਾ ਹੀ ਸ਼ੱਕੀ ਬਾਰੇ ਕੋਈ ਜਾਣਕਾਰੀ ਦਿਤੀ ਗਈ ਹੈ।

ਪੁਲਿਸ ਨੇ ਜਾਣਕਾਰੀ ਦਿੱਤੀ ਕਿ ਤਿੰਨ ਬੱਚੇ ਇਕ ਸੜਦੀ ਹੋਈ ਕਾਰ ਵਿਚ ਸਨ ਅਤੇ ਉਨ੍ਹਾਂ ਦੇ ਪਾਹੁੰਚਣ ਤੋਂ ਪਹਿਲਾਂ ਉਥੋਂ ਲੰਘ ਰਹੇ ਇਕ ਸ਼ਖਸ ਨੂੰ ਉਨ੍ਹਾਂ ਨੂੰ ਬਾਹਰ ਕੱਢ ਕੇ ਬਚਾਉਣ ਦਾ ਯਤਨ ਕੀਤਾ ਪਰ ਸਫਲ ਨਾ ਹੋ ਸਕਿਆ। ਉਸ ਵਿਅਕਤੀ ਨੇ ਦੱਸਿਆ ਕਿ ਉਹ ਆਪਣੀ ਧੀ ਨਾਲ ਕਿਤੇ ਜਾ ਰਿਹਾ ਸੀ ਜਦੋਂ ਹਾਈਵੇਅ ਦੇ ਇਕ ਪਾਸੇ ਗੱਡੀ ਖੜ੍ਹੀ ਨਜ਼ਰ ਆਈ। ਉਸ ਵੇਲੇ ਗੱਡੀ ਨੂੰ ਅੱਗ ਨਹੀਂ ਸੀ ਲੱਗੀ ਹੋਈ ਪਰ ਜਦੋਂ ਉਹ ਪਰਤਿਆ ਤਾਂ ਅੱਗ ਦੀਆਂ ਲਾਟਾਂ ਉਠ ਰਹੀਆਂ ਸਨ।