GTA News Media

Top Info Bar
22.1°C Toronto Loading date...
Punjab

ਪੂਰੇ ਪੰਜਾਬ ‘ਚ ਆਏ ਭਾਰੀ ਮੀਂਹ ਅਤੇ ਗੜੇਮਾਰੀ ਕਾਰਨ ਫਸਲਾਂ ਦਾ ਭਾਰੀ ਨੁਕਸਾਨ,ਕਿਸਾਨ ਮੰਡੀਆਂ ‘ਚ ਰੁਲਣ ਲਈ ਹੋਏ ਮਜਬੂਰ

ਪੂਰੇ ਪੰਜਾਬ ‘ਚ ਆਏ ਭਾਰੀ ਮੀਂਹ ਅਤੇ ਗੜੇਮਾਰੀ ਕਾਰਨ ਫਸਲਾਂ ਦਾ ਭਾਰੀ ਨੁਕਸਾਨ,ਕਿਸਾਨ ਮੰਡੀਆਂ ‘ਚ ਰੁਲਣ ਲਈ ਹੋਏ ਮਜਬੂਰ
Share this post via:

ਮਮਦੋਟ : ਪੂਰੇ ਪੰਜਾਬ ‘ਚ ਕੱਲ੍ਹ ਦੇਰ ਰਾਤ ਤੱਕ ਮੀਂਹ ਪਿਆ, ਜੋ ਕਿ ਅੱਜ ਐਤਵਾਰ ਨੂੰ ਵੀ ਜਾਰੀ ਹੈ। ਜਿਸ ਦੇ ਕਾਰਨ ਮੌਸਮ ਠੰਡਾ ਹੋ ਗਿਆ ਹੈ ਅਤੇ ਤਾਪਮਾਨ ਵਿੱਚ ਵੀ ਭਾਰੀ ਗਿਰਾਵਟ ਆਈ ਹੈ।ਜਿਸ ਕਾਰਨ ਕਿਸਾਨਾਂ ਦਾ ਕਾਫੀ ਨੁਕਸਾਨ ਹੋਇਆ ਹੈ, ਤਰਨਤਾਰਨ, ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ ਅਤੇ ਸਰਹੱਦ ਨਾਲ ਲੱਗਦੇ ਕਈ ਜ਼ਿਿਲ੍ਹਆਂ ‘ਚ ਗੜਿਆਂ ਦੇ ਨਾਲ ਮੀਂਹ ਪਿਆ । ਜਿਸ ਦੇ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਤੇ ਗੜਿਆਂ ਦੀ ਚਿੱਟੀ ਚਾਦਰ ਵਿਛੀ ਦਿਖੀ ਮਿਲੀ। ਖੇਤਾਂ ‘ਚ ਪਾਣੀ ਭਰ ਗਿਆ। ਕਈ ਥਾਵਾਂ ਤੇ ਤਾ ਖੜ੍ਹੀਆਂ ਫ਼ਸਲਾਂ ਹੀ ਡਿੱਗ ਪਈਆਂ ।

ਬਦਲਦੇ ਮੌਸਮ ਦੀ ਪਹਿਲੀ ਬਾਰਸ਼ ਦੇ ਕਾਰਨ ਜ਼ਿਲ੍ਹਾ ਫਿਰੋਜਪੁਰ ਦੀ ਦਾਣਾ ਮੰਡੀ ਮਮਦੋਟ ‘ਚ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਕ ਪਾਸੇ ਖੇਤਾਂ ਵਿੱਚ ਖੜ੍ਹੀ ਤਿਆਰ ਫਸਲ ਮੀਂਹ ਕਾਰਨ ਭਿੱਜ ਗਈ ਹੈ, ਦੂਜੇ ਪਾਸੇ ਮੰਡੀ ਵਿੱਚ ਵਿਕਰੀ ਲਈ ਆਈ ਫਸਲ ਵੀ ਗਿੱਲੀ ਹੋ ਗਈ ਹੈ।

ਕਿਸਾਨ ਆਪਣੀ ਫਸਲ ਨੂੰ ਮੀਂਹ ਵਿੱਚ ਇਸ ਤਰ੍ਹਾਂ ਭਿੱਜਦਾ ਦੇਖ ਕੇ ਪ੍ਰੇਸ਼ਾਨ ਹਨ।ਦੂਜੇ ਪਾਸੇ ,ਸਰਕਾਰ ਵੱਲੋਂ ਖਰੀਦਿਆ ਗਿਆ ਝੋਨਾ, ਜਿਸ ਨੂੰ ਬੋਰੀਆਂ ਵਿੱਚ ਰੱਖਿਆ ਗਿਆ ਸੀ, ਲੰਿਫਟਿੰਗ ਨਾ ਹੋਣ ਦੇ ਕਾਰਨ ਗਿੱਲਾ ਹੋ ਚੁੱਕਾ ਹੈ।ਮੰਡੀ ‘ਚ ਝੋਨਾ ਵੇਚਣ ਆਏ ਕਿਸਾਨਾਂ ਦੇ ਝੋਨੇ ਦੀ ਨਮੀ ਨੂੰ ਸੁਕਾਉਣ ਲਈ ਧਰਤੀ ਉਤੇ ਵਿਛਾਇਆ ਸੀ ਪਰ ਮੀਂਹ ਤੇ ਗੜੇਮਾਰੀ ਨੇ ਕਿਸਾਨਾਂ ਦੀਆਂ ਆਸਾਂ ਤੇ ਪਾਣੀ ਹੀ ਫੇਰ ਦਿੱਤਾ ਇਸ ਦੇ ਕਾਰਨ ਮੰਡੀ ‘ਚ ਪਈ ਹੋਈ ਫਸਲ ਵੀ ਖਰਾਬ ਹੋ ਗਈ ।
ਇਸ ਲਈ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਹੋਏ ਨੁਕਸਾਨ ਦੇ ਢੁੱਕਵੇਂ ਮੁਆਵਜ਼ੇ ਦੀ ਮੰਗ ਕੀਤੀ ਹੈ।