ਜਨਵਰੀ ਦੌਰਾਨ ਕੈਨੇਡਾ ਦੀ ਮਹਿੰਗਾਈ ਦਰ ਘਟ ਕੇ ਹੋਈ 2.9%
ਸਟੈਟਿਸਟਿਕਸ ਕੈਨੇਡਾ ਦੇ ਨਵੇਂ ਅੰਕੜਿਆਂ ਅਨੁਸਾਰ ਜਨਵਰੀ ਦੌਰਾਨ ਕੈਨੇਡਾ ਦੀ ਸਲਾਨਾ ਮਹਿੰਗਾਈ ਘਟ ਕੇ 2.9% ਦਰਜ ਕੀਤੀ ਗਈ।
ਗੈਸ ਦੀਆਂ ਕੀਮਤਾਂ ਵਿਚ ਕਮੀ ਕਰਕੇ ਮਹਿੰਗਾਈ ਦਰ ਹੇਠਾਂ ਵੱਲ ਨੂੰ ਆਈ ਹੈ। ਅਰਥਸ਼ਾਸਤਰੀ ਮਹਿੰਗਾਈ ਦਰ ਦੇ 3.3% ‘ਤੇ ਹੋਣ ਦੇ ਕਿਆਸ ਲਗਾ ਰਹੇ ਸਨ।
ਪਿਛਲੇ ਸਾਲ ਜਨਵਰੀ ਦੀ ਤੁਲਨਾ ਵਿਚ ਇਸ ਸਾਲ ਜਨਵਰੀ ਦੌਰਾਨ ਗੈਸ ਦੀਆਂ ਕੀਮਤਾਂ ਵਿਚ 4% ਦੀ ਗਿਰਾਵਟ ਦਰਜ ਕੀਤੀ ਗਈ।
ਸਟੈਟਿਸਟਿਕਸ ਕੈਨੇਡਾ ਅਨੁਸਾਰ, ਭਾਵੇਂ ਗ੍ਰੋਸਰੀਆਂ ਅਜੇ ਵੀ ਮਹਿੰਗੀਆਂ ਹਨ, ਪਰ ਜਨਵਰੀ ਵਿਚ ਗ੍ਰੋਸਰੀ ਦੀਆਂ ਕੀਮਤਾਂ ਧੀਮੀ ਰਫ਼ਤਾਰ ਨਾਲ ਵਧੀਆਂ।
ਮੀਟ, ਡੇਅਰੀ ਉਤਪਾਦ, ਤਾਜ਼ੇ ਫਲ ਅਤੇ ਬੇਕ ਕੀਤੇ ਫੂਡ ਦੀਆਂ ਕੀਮਤਾਂ ਭੋਜਨ ਮਹਿੰਗਾਈ ਨੂੰ 3.4% ‘ਤੇ ਲੈ ਆਈਆਂ।
ਉਪਭੋਗਤਾਵਾਂ ਨੇ ਜਨਵਰੀ ਵਿਚ ਸੈਲਫ਼ੋਨ ਸੇਵਾਵਾਂ ਲਈ ਵਧੇਰੇ ਭੁਗਤਾਨ ਕੀਤਾ।
ਮੌਰਗੇਜ ਵਿਆਜ ਲਾਗਤਾਂ ਅਤੇ ਕਿਰਾਏ ਦੀਆਂ ਉਚੀਆਂ ਲਾਗਤਾਂ ਮਹਿੰਗਾਈ ਦਰ ਨੂੰ ਉੱਪਰ ਵੱਲ ਰੱਖਣ ਦੇ ਦੋ ਸਭ ਤੋਂ ਵੱਡੇ ਕਾਰਨ ਰਹੇ। ਪਿਛਲੇ ਸਾਲ ਦੀ ਤੁਲਨਾ ਵਿਚ ਮੌਰਗੇਜ ਵਿਆਜ ਲਾਗਤ 27.4% ਅਤੇ ਕਿਰਾਏ 7.9% ਵੱਧ ਦਰਜ ਕੀਤੇ ਗਏ।