GTA News Media

Top Info Bar
22.1°C Toronto Loading date...
Buy / Sell Canada Punjab Toronto/GTA

GTA ਵਾਸੀਆਂ ਲਈ ਵਧੀਆ ਖਬਰ! IKEA ਅਤੇ ਫਰਨੀਚਰ ਬੈਂਕ ਨੇ ਮਿਲਕੇ ਕੰਮ ਕੀਤਾ ਹੈ ਤਾਂ ਜੋ ਘਰਾਂ ‘ਚ ਫਰਨੀਚਰ ਦੀ ਕਮੀ ਪੂਰੀ ਕੀਤੀ ਜਾ ਸਕੇ!

GTA ਵਾਸੀਆਂ ਲਈ ਵਧੀਆ ਖਬਰ! IKEA ਅਤੇ ਫਰਨੀਚਰ ਬੈਂਕ ਨੇ ਮਿਲਕੇ ਕੰਮ ਕੀਤਾ ਹੈ ਤਾਂ ਜੋ ਘਰਾਂ ‘ਚ ਫਰਨੀਚਰ ਦੀ ਕਮੀ ਪੂਰੀ ਕੀਤੀ ਜਾ ਸਕੇ!
Share this post via:

ਕੀ ਤੁਸੀਂ ਜਾਣਦੇ ਹੋ ਕਈ ਲੋਕਾਂ ਕੋਲ ਇੰਨੇ ਵੀ ਪੈਸੇ ਨਹੀਂ ਹੁੰਦੇ ਕਿ ਉਹ ਆਪਣੇ ਘਰ ਲਈ ਲੋੜੀਂਦਾ ਫਰਨੀਚਰ ਖਰੀਦ ਸਕਣ? ਟੋਰੰਟੋ ਇਲਾਕੇ ‘ਚ (GTA) ਰਹਿਣ ਵਾਲੇ ਲੱਖਾਂ ਲੋਕ ਇਸ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਇਸ ਨਾਲ ਉਨ੍ਹਾਂ ਦੀ ਸਰੀਰਕ, ਮਾਨਸਿਕ ਅਤੇ ਆਰਥਿਕ ਸਥਿਤੀ ‘ਤੇ ਵੀ ਅਸਰ ਪੈਂਦਾ ਹੈ।

IKEA Canada ਅਤੇ ਫਰਨੀਚਰ ਬੈਂਕ ਨੇ ਹੱਥ ਮਿਲਾ ਕੇ ਇਸ ਸਮੱਸਿਆ ਦਾ ਹੱਲ ਲੱਭਣ ਦੀ ਕੋਸ਼ਿਸ਼ ਕੀਤੀ ਹੈ। ਇਸ ਸਮਝੌਤੇ ਤਹਿਤ IKEA ਵਾਪਸ ਆਏ ਗੱਦੇ ਦੁਬਾਰਾ ਵਰਤੋਂ ‘ਚ ਲਿਆਂਦੇ ਜਾਣਗੇ। ਇਹ ਨਾ ਸਿਰਫ਼ ਲੋੜਵੰਦ ਪਰਿਵਾਰਾਂ ਦੀ ਮਦਦ ਕਰੇਗਾ ਸਗੋਂ ਵਾਤਾਵਰਣ ਨੂੰ ਵੀ ਸਾਫ਼ ਰੱਖਣ ‘ਚ ਸਹਾਇਤਾ ਕਰੇਗਾ। 2019 ਤੋਂ ਲੈ ਕੇ ਹੁਣ ਤੱਕ IKEA ਕੰਪਨੀ ਨੇ 23,400 ਤੋਂ ਵੱਧ ਗੱਦੇ 11,440 ਪਰਿਵਾਰਾਂ ਨੂੰ ਦਾਨ ਕੀਤੇ ਹਨ। ਇਸ ਨਾਲ ਲਗਭਗ 1,716 ਮੀਟ੍ਰਿਕ ਟਨ ਕਾਰਬਨ ਡਾਈਆਕਸਾਈਡ ਦੇ ਨਿਕਾਸ ਨੂੰ ਰੋਕਿਆ ਗਿਆ ਹੈ।

IKEA Canada ਇਸ ਗੱਲ ਨੂੰ ਯਕੀਨੀ ਬਣਾਉਣਾ ਚਾਹੁੰਦੀ ਹੈ ਕਿ ਕਮਿਊਨਟੀ ਦੀਆਂ ਲੋੜਾਂ ਨੂੰ ਪੂਰਾ ਕਰਨ ਦੇ ਨਾਲ-ਨਾਲ ਵਾਤਾਵਰਣ ਦਾ ਵੀ ਧਿਆਨ ਰੱਖਿਆ ਜਾਵੇ।

17 ਜੂਨ ਤੋਂ 15 ਜੁਲਾਈ ਤੱਕ GTA ਟੋਰੰਟੋ ਇਲਾਕੇ ਦੇ IKEA ਸਟੋਰਾਂ ‘ਚ ਲੱਗੀਆਂ ਪ੍ਰਦਰਸ਼ਨੀਆਂ ਰਾਹੀਂ ਤੁਸੀਂ ਇਹ ਜਾਣ ਸਕੋਗੇ ਕਿ ਫਰਨੀਚਰ ਦੀ ਕਮੀ ਕਿਸ ਤਰ੍ਹਾਂ ਲੋਕਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੀ ਹੈ। ਇਸੇ ਦੌਰਾਨ ਤੁਸੀਂ ਸਟੋਰ ਤੋਂ ਫਰਨੀਚਰ ਖਰੀਦ ਕੇ ਦਾਨ ਵੀ ਕਰ ਸਕਦੇ ਹੋ। ਜੇ ਤੁਹਾਡੇ ਕੋਲ ਵਧ ਫਰਨੀਚਰ ਹੈ ਤਾਂ ਤੁਸੀਂ ਉਹ ਵੀ ਫਰਨੀਚਰ ਬੈਂਕ ਨੂੰ ਦੇ ਸਕਦੇ ਹੋ।

ਤੁਸੀਂ ਕਿਵੇਂ ਮਦਦ ਕਰ ਸਕਦੇ ਹੋ?

  • 17 ਜੂਨ ਤੋਂ 15 ਜੁਲਾਈ ਤੱਕ ਟੋਰੰਟੋ GTA ਇਲਾਕੇ ਦੇ IKEA ਸਟੋਰਾਂ (ਇਟੋਬੀਕੋਕ, ਨਾਰਥ ਯਾਰਕ, ਟੋਰੰਟੋ ਡਾਉਨਟਾਉਨ ਅਤੇ ਸਕਾਰਬੋਰੋ ਟਾਊਨ ਸੈਂਟਰ) ਦਾ ਦੌਰਾ ਕਰੋ ਅਤੇ ਫਰਨੀਚਰ ਦੀ ਕਮੀ ਬਾਰੇ ਜਾਣਕਾਰੀ ਪ੍ਰਾਪਤ ਕਰੋ।
  • ਇਸੇ ਦੌਰਾਨ ਸਟੋਰ ਦੇ ਚੈੱਕ-ਆਊਟ ਨੇੜੇ ਤੁਸੀਂ ਫਰਨੀਚਰ ਬੈਂਕ ਦੁਆਰਾ ਚੁਣੇ ਗਏ ਫਰਨੀਚਰ ਖਰੀਦ ਕੇ ਦਾਨ ਕਰ ਸਕਦੇ ਹੋ।