ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਲੋਕ ਸੇਵਾ ਦੇ ਉੱਚ ਪੱਧਰਾਂ ‘ਚ ਹੇਠ ਲਿਖੇ ਬਦਲਾਅ ਦਾ ਐਲਾਨ ਕੀਤਾ:
ਸਿੰਥੀਆ (ਸਿੰਡੀ) ਟਰਮੋਰਸ਼ੂਜ਼ਨ, ਜੋ ਇਸ ਸਮੇਂ ਵਿਦੇਸ਼ ਮਾਮਲਿਆਂ ਦੀ ਸਹਿ ਮੰਤਰੀ ਅਤੇ ਜੀ-7 ਸ਼ਿਖਰ ਸੰਮੇਲਨ ਲਈ ਪ੍ਰਧਾਨ ਮੰਤਰੀ ਦੀ ਨਿੱਜੀ ਪ੍ਰਤਿਨਿਧਿ (ਸ਼ੇਰਪਾ) ਵਜੋਂ ਸੇਵਾ ਨਿਭਾ ਰਹੀ ਹਨ, ਹੁਣ ਜੀ-7 ਸ਼ਿਖਰ ਸੰਮੇਲਨ ਲਈ ਮੰਤਰੀ ਅਤੇ ਜੀ-7 ਅਤੇ ਜੀ-20 ਸ਼ਿਖਰ ਸੰਮੇਲਨਾਂ ਲਈ ਪ੍ਰਧਾਨ ਮੰਤਰੀ ਦੀ ਨਿੱਜੀ ਪ੍ਰਤਿਨਿਧਿ (ਸ਼ੇਰਪਾ) ਬਣ ਗਈਆਂ ਹਨ।
ਪ੍ਰਧਾਨ ਮੰਤਰੀ ਨੇ ਕ੍ਰਿਸਟੋਫਰ ਮੈਕਲੇਨਨ ਦਾ ਵੀ ਧੰਨਵਾਦ ਕੀਤਾ ਜਿਹੜੇ ਜੀ-20 ਸ਼ਿਖਰ ਸੰਮੇਲਨ ਲਈ ਪ੍ਰਧਾਨ ਮੰਤਰੀ ਦੇ ਨਿੱਜੀ ਪ੍ਰਤਿਨਿਧਿ ਵਜੋਂ ਆਪਣੀ ਸੇਵਾ ਦੇ ਰਹੇ ਸਨ ਅਤੇ ਕੈਨੇਡੀਅਨ ਲੋਕਾਂ ਦੀ ਭਲਾਈ ਲਈ ਅੰਤਰਰਾਸ਼ਟਰੀ ਵਿਕਾਸ ਮੰਤਰਾਲੇ ਦੇ ਮੰਤਰੀ ਵਜੋਂ ਆਪਣੀ ਲਗਨ ਨਾਲ ਸੇਵਾ ਕਰ ਰਹੇ ਹਨ।