GTA News Media

Top Info Bar
22.1°C Toronto Loading date...
Punjab Toronto/GTA

ਐਨਵਾਇਰਮੈਂਟ ਕੈਨੇਡਾ ਨੇ ਟੋਰਾਂਟੋ ਲਈ ਵਿਸ਼ੇਸ਼ ਮੌਸਮੀ ਚੇਤਾਵਨੀ ਕੀਤੀ ਜਾਰੀ

ਐਨਵਾਇਰਮੈਂਟ ਕੈਨੇਡਾ ਨੇ ਟੋਰਾਂਟੋ ਲਈ ਵਿਸ਼ੇਸ਼ ਮੌਸਮੀ ਚੇਤਾਵਨੀ ਕੀਤੀ ਜਾਰੀ
Share this post via:

ਐਨਵਾਇਰਮੈਂਟ ਕੈਨੇਡਾ ਨੇ ਟੋਰਾਂਟੋ ਲਈ ਵਿਸ਼ੇਸ਼ ਮੌਸਮੀ ਚੇਤਾਵਨੀ ਜਾਰੀ ਕਰਦਿਆਂ ਕਿਹਾ ਕਿ ਸੋਮਵਾਰ ਨੂੰ ਸ਼ਹਿਰ ਅਤੇ ਬਾਕੀ ਦੇ ਗ੍ਰੇਟਰ ਟੋਰਾਂਟੋ ਖੇਤਰ ਵਿੱਚ ਸਿੱਲਾ ਅਤੇ ਬਰਸਾਤੀ ਮੌਸਮ ਰਹੇਗਾ।

ਐਨਵਾਇਰਮੈਂਟ ਕੈਨੇਡਾ ਨੇ ਕਿਹਾ ਕਿ ਮੀਂਹ ਦਾ ਦੌਰ ਸੋਮਵਾਰ ਸਵੇਰੇ ਸ਼ੁਰੂ ਹੋ ਜਾਵੇਗਾ ।

ਮੌਸਮ ਏਜੰਸੀ ਨੇ ਕਿਹਾ ਕਿ ਖੇਤਰ ‘ਚ ਸੋਮਵਾਰ ਰਾਤ ਤੱਕ 25 ਤੋਂ 40 ਮਿਲੀਮੀਟਰ ਬਾਰਿਸ਼ ਹੋ ਸਕਦੀ ਹੈ।

ਐਨਵਾਇਰਮੈਂਟ ਕੈਨੇਡਾ ਨੇ ਕਿਹਾ, “ਮੀਂਹ ਅਤੇ ਸਿੱਲ੍ਹ ਦੇ ਕਾਰਨ ਘੱਟ ਦਿਖਾਈ ਦੇਣ ਦਾ ਹਾਲਾਤ ਬਣ ਸਕਦੇ ਹਨ ਜਿਸ ਕਾਰਨ ਯਾਤਰਾ ‘ਚ ਮੁਸ਼ਕਿਲ ਆਵੇਗੀ। ਨੀਵੇਂ ਇਲਾਕਿਆਂ ਵਿੱਚ ਸਥਾਨਕ ਹੜ੍ਹ ਸੰਭਵ ਹੈ।”

ਸੋਮਵਾਰ ਨੂੰ ਤਾਪਮਾਨ 10 ਡਿਗਰੀ ਸੈਲਸੀਅਸ ਤੱਕ ਰਹੇਗਾ, ਮੀਂਹ ਦੇ ਦੇਰ ਸ਼ਾਮ ਤੱਕ ਖਤਮ ਹੋਣ ਦੀ ਉਮੀਦ ਹੈ।

ਹਾਲਾਂਕਿ, ਮੰਗਲਵਾਰ ਨੂੰ ਮੀਂਹ ਪੈਣ ਦਾ ਅਨੁਮਾਨ ਹੈ।