ਕੈਨੇਡਾ ਵਿੱਚ ਬਦਾਮ, ਕਾਜੂ ਅਤੇ ਨਾਰੀਅਲ ਦੇ ਦੁੱਧ ਉਤਪਾਦਾਂ ਵਿੱਚ ਖਤਰਨਾਕ ਬੈਕਟੀਰੀਆ ਹੋਣ ਦੇ ਖਤਰੇ ਕਾਰਨ ਇਨ੍ਹਾਂ ਦੀ ਵਿਕਰੀ ‘ਤੇ ਰੋਕ ਲਗਾ ਦਿੱਤੀ ਗਈ ਹੈ। ਹੁਣ ਤੱਕ, ਲਿਸਟੀਰੀਆ ਦੇ ਇਨਫੈਕਸ਼ਨ ਵਾਲਾ ਦੁੱਧ ਪੀਣ ਕਾਰਨ ਪੰਜ ਲੋਕਾਂ ਦੇ ਬਿਮਾਰ ਹੋਣ ਦੀ ਖਬਰ ਹੈ। ਕੈਨੇਡੀਅਨ ਫੂਡ ਇਨਸਪੈਕਸ਼ਨ ਏਜੰਸੀ ਨੇ ਸਿਲਕ ਅਤੇ ਗਰੇਟ ਵੈਲਿਊ ਬਰੈਂਡ ਦੇ 18 ਦੁੱਧ ਉਤਪਾਦਾਂ ਨੂੰ ਬਾਜ਼ਾਰ ਵਿੱਚੋਂ ਹਟਾ ਦਿੱਤਾ ਹੈ।
ਫੂਡ ਏਜੰਸੀ ਵੱਲੋਂ ਮਾਮਲੇ ਦੀ ਪੂਰੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਵਿਸਤਾਰਤ ਰਿਪੋਰਟ ਜਾਰੀ ਹੋ ਸਕਦੀ ਹੈ। ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਉਨ੍ਹਾਂ ਕੋਲ ਘਰ ਵਿੱਚ ਅਜਿਹਾ ਕੋਈ ਦੁੱਧ ਉਤਪਾਦ ਹੈ ਤਾਂ ਇਸਦੀ ਵਰਤੋਂ ਨਾ ਕੀਤੀ ਜਾਵੇ। ਇਹ ਤੱਕ ਕਿ 4 ਅਕਤੂਬਰ ਤੱਕ ਦੀ ਮਿਆਦ ਵਾਲੇ ਉਤਪਾਦ ਵੀ ਨਾ ਵਰਤਣ ਦੀ ਸਲਾਹ ਦਿੱਤੀ ਗਈ ਹੈ। ਉਨਟਾਰੀਓ ਵਿੱਚ ਲਿਸਟੀਰੀਆ ਦੇ ਇਨਫੈਕਸ਼ਨ ਕਾਰਨ ਪੰਜ ਲੋਕ ਹਸਪਤਾਲ ਵਿੱਚ ਦਾਖਲ ਹਨ।
ਸੂਬੇ ਦੇ ਚੀਫ ਮੈਡੀਕਲ ਅਫਸਰ ਡਾ. ਕਿਅਰਨ ਮੂਰ ਨੇ ਉਨਟਾਰੀਓ ਦੇ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਫ੍ਰਿਜ ਵਿੱਚ ਪਲਾਂਟ ਬੇਸਡ ਮਿਲਕ ਦਾ ਕੋਈ ਡੱਬਾ ਪਿਆ ਹੈ ਤਾਂ ਇਸਨੂੰ ਜਾਂ ਤਾਂ ਬਾਹਰ ਸੁੱਟ ਦਿਤਾ ਜਾਵੇ ਜਾਂ ਫਿਰ ਸਬੰਧਤ ਸਟੋਰ ਵਿੱਚ ਵਾਪਸ ਕਰ ਦਿੱਤਾ ਜਾਵੇ। ਫੂਡ ਸੇਫਟੀ ਇਨਵੈਸਟੀਗੇਸ਼ਨ ਜਾਰੀ ਹੈ ਅਤੇ ਹੋਰ ਉਤਪਾਦਾਂ ‘ਤੇ ਵੀ ਰੋਕ ਲੱਗ ਸਕਦੀ ਹੈ। ਇਸੇ ਨਾਲ, ਇਹ ਯਾਦ ਦਿਵਾਉਣਾ ਜਰੂਰੀ ਹੈ ਕਿ ਲਿਸਟੀਰੀਆ ਦੇ ਇਨਫੈਕਸ਼ਨ ਵਾਲੇ ਉਤਪਾਦ ਦੇਖਣ ਜਾਂ ਸੁੰਘਣ ਵਿੱਚ ਖਰਾਬ ਨਹੀਂ ਲਗਦੇ ਪਰ ਇਹ ਗੰਭੀਰ ਬਿਮਾਰੀ ਦਾ ਕਾਰਨ ਬਣ ਸਕਦੇ ਹਨ। ਗਭਰਵਤੀ ਔਰਤਾਂ, ਬਜ਼ੁਰਗਾਂ ਅਤੇ ਕਮਜ਼ੋਰ ਇਮਿਊਨ ਸਿਸਟਮ ਵਾਲਿਆਂ ਲਈ ਇਹ ਬੈਕਟੀਰੀਆ ਬਹੁਤ ਖ਼ਤਰਨਾਕ ਹੈ।
ਵਾਪਸ ਬੁਲਾਏ ਗਏ ਉਤਪਾਦਾਂ ਦੀ ਪੂਰੀ ਸੂਚੀ ਹੇਠਾਂ ਦਿੱਤੀ ਗਈ ਹੈ:
- Great Value Almond Beverage Unsweetened Original
- Great Value Almond Beverage Original
- Great Value Almond Beverage Vanilla
- Silk Almond & Coconut Unsweetened
- Silk Almond Original
- Silk Almond Dark Chocolate
- Silk Almond Unsweetened
- Silk Almond Unsweetened Vanilla
- Silk Almond Vanilla
- Silk Coconut Original
- Silk Coconut Unsweetened (up to and including a best before date of Sept. 27)
- Silk Oat Original
- Silk Oat Vanilla
- Silk Oat Dark Chocolate
- Silk Oat Unsweetened
- Silk Oat Unsweetened Vanilla
- Silk Almond & Cashew Unsweetened
- Silk Almond & Cashew Unsweetened Vanilla