GTA News Media

Top Info Bar
22.1°C Toronto Loading date...
Canada Punjab Toronto/GTA

ਕੈਨੇਡਾ ਵਿੱਚ ਤੰਬਾਕੂ ਕੰਪਨੀਆਂ ਦੇ ਮੁਕੱਦਮਿਆਂ ਦੀ ਸਥਿਤੀ ਖਰਾਬ, ਹਾਲੇ ਵੀ ਪੈਸੇ ਦੀ ਉਡੀਕ

ਕੈਨੇਡਾ ਵਿੱਚ ਤੰਬਾਕੂ ਕੰਪਨੀਆਂ ਦੇ ਮੁਕੱਦਮਿਆਂ ਦੀ ਸਥਿਤੀ ਖਰਾਬ, ਹਾਲੇ ਵੀ ਪੈਸੇ ਦੀ ਉਡੀਕ
Share this post via:

ਕੈਨੇਡਾ ਦੇ ਨਾਗਰਿਕ ਅਜੇ ਵੀ ਤੰਬਾਕੂ ਕੰਪਨੀਆਂ ਤੋਂ ਮੋਟੇ ਘਾਟੇ ਦੀ ਉਮੀਦ ਵਿੱਚ ਹਨ, ਜੋ ਕਿ ਅਦਾਲਤੀ ਫੈਸਲਿਆਂ ਦੇ ਬਾਵਜੂਦ ਵੀ ਅਜੇ ਤੱਕ ਨਹੀਂ ਮਿਲੇ। ਜਦਕਿ ਅਮਰੀਕਾ ਨੇ 26 ਸਾਲ ਪਹਿਲਾਂ ਹੀ ਆਪਣੇ ਸਾਰੇ ਮੁਕੱਦਮੇ ਸਫਲਤਾਪੂਰਵਕ ਨਿਪਟਾ ਦਿੱਤੇ ਹਨ ਤੇ 1998 ਤੋਂ 2012 ਦੇ ਦਰਮਿਆਨ ਕੈਨੇਡਾ ਦੇ ਲਗਭਗ ਹਰ ਸੂਬੇ ਨੇ ਤੰਬਾਕੂ ਕੰਪਨੀਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ। ਇਹ ਮੁਕੱਦਮੇ ਹੈਲਥ ਕੇਅਰ ਸਿਸਟਮ ਤੇ ਪੈਣ ਵਾਲੇ ਬੋਝ ਨੂੰ ਦੇਖਦਿਆਂ ਕੀਤੇ ਗਏ ਸਨ ਅਤੇ 600 ਅਰਬ ਡਾਲਰ ਦੇ ਹਰਜਾਨੇ ਦੀ ਮੰਗ ਕੀਤੀ ਗਈ ਸੀ। 2015 ਵਿੱਚ ਕਿਊਬੈਕ ਦੀ ਅਦਾਲਤ ਨੇ ਤਿੰਨ ਵੱਡੀਆਂ ਤੰਬਾਕੂ ਕੰਪਨੀਆਂ ਨੂੰ 15 ਅਰਬ ਡਾਲਰ ਦੇ ਹਰਜਾਨੇ ਦਾ ਹੁਕਮ ਦਿੱਤਾ ਸੀ।

ਤੰਬਾਕੂ ਕੰਪਨੀਆਂ ਦੇ ਬੈਂਕਰਪਸੀ ਦਾ ਐਲਾਨ ਅਤੇ ਅਪੀਲਾਂ

ਤਿੰਨੋ ਕੰਪਨੀਆਂ ਨੇ ਫੈਸਲੇ ਵਿਰੁੱਧ ਅਪੀਲ ਕੀਤੀ, ਪਰ ਕਿਊਬੈਕ ਦੀ ਅਪੀਲ ਅਦਾਲਤ ਨੇ ਇਸਨੂੰ ਖ਼ਾਰਜ ਕਰ ਦਿੱਤਾ। ਫੈਸਲੇ ਤੋਂ ਬਾਅਦ, ਇਨ੍ਹਾਂ ਕੰਪਨੀਆਂ ਨੇ ਬੈਂਕਰਪਸੀ ਦਾ ਐਲਾਨ ਕਰ ਦਿੱਤਾ ਅਤੇ ਮੁਕੱਦਮੇ ਦੀ ਪ੍ਰਕਿਰਿਆ ਥੱਪ ਹੋ ਗਈ। ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਮੁਤਾਬਕ, ਹਰ ਸਾਲ ਕੈਨੇਡਾ ਵਿੱਚ ਤੰਬਾਕੂ ਕਾਰਨ 48 ਹਜ਼ਾਰ ਮੌਤਾਂ ਹੁੰਦੀਆਂ ਹਨ। ਨੈਸ਼ਨਲ ਪੋਸਟ ਦੀ ਇੱਕ ਰਿਪੋਰਟ ਦੇ ਅਨੁਸਾਰ, ਹੁਣ ਕੁਝ ਹਿੱਸਾ ਸੂਬਾ ਸਰਕਾਰਾਂ ਨੂੰ ਮਿਲਣ ਦੀ ਉਮੀਦ ਹੈ ਅਤੇ ਇਸ ਨਾਲ ਕੈਂਸਰ ਦੇ ਇਲਾਜ ਲਈ ਨਵਾਂ ਹਸਪਤਾਲ ਬਣਾਉਣ ਦੀ ਯੋਜਨਾ ਹੈ।

ਤੰਬਾਕੂ ਕੰਪਨੀਆਂ ਦੀ ਬੈਂਕਰਪਸੀ ਦੀ ਮਿਆਦ ਵਧਾਉਣ ਦੀ ਕੋਸ਼ਿਸ਼

ਪਿਛਲੇ ਸਾਲ ਸਤੰਬਰ ਵਿੱਚ, ਤਿੰਨ ਤੰਬਾਕੂ ਕੰਪਨੀਆਂ ਨੇ ਬੈਂਕਰਪਸੀ ਦੀ ਮਿਆਦ ਵਿੱਚ ਦਸਵਾਂ ਵਾਧਾ ਕਰਨ ਦੀ ਅਰਜ਼ੀ ਦਿੱਤੀ, ਜੋ ਪ੍ਰਵਾਨ ਹੋ ਚੁੱਕੀ ਹੈ। ਹੁਣ ਉਹ 11ਵਾਂ ਵਾਧਾ ਕਰਨ ਦੀ ਮੰਗ ਵੀ ਕਰ ਸਕਦੀਆਂ ਹਨ। ਇਸ ਦੌਰਾਨ ਕਿਊਬੈਕ ਦੇ 700 ਲੋਕ ਤੰਬਾਕੂ ਕਾਰਨ ਹੋਈਆਂ ਬਿਮਾਰੀਆਂ ਕਾਰਨ ਮਰ ਚੁੱਕੇ ਹਨ। ਕਈ ਲੋਕਾਂ ਨੇ ਹੋਰ ਉਡੀਕ ਨਾ ਕਰਦਿਆਂ ਆਪਣੀ ਮਰਜ਼ੀ ਨਾਲ ਜੀਵਨ ਖਤਮ ਕਰਨ ਦਾ ਫੈਸਲਾ ਕੀਤਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ 2019 ਵਿੱਚ ਬੈਂਕਰਪਸੀ ਦਾ ਐਲਾਨ ਕਰਨ ਮਗਰੋਂ, ਤਿੰਨ ਤੰਬਾਕੂ ਕੰਪਨੀਆਂ ਨੇ 12 ਅਰਬ ਡਾਲਰ ਕਮਾਈ ਕੀਤੀ ਹੈ। ਕੁਝ ਕੰਪਨੀਆਂ ਨੇ ਆਪਣੇ ਵਿਕਰੀ ਦੇ ਤਰੀਕੇ ਬਦਲਣੇ ਸ਼ੁਰੂ ਕਰ ਦਿੱਤੇ ਹਨ ਤਾਂ ਜੋ ਭਵਿੱਖ ਵਿੱਚ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ।

ਕੰਪਨੀਆਂ ਦੇ ਜੁਰਮਾਨੇ ਤੇ ਹੱਕ

ਤਿੰਨ ਕੰਪਨੀਆਂ ਨੇ ਕੈਨੇਡੀਅਨ ਸੁਪਰੀਮ ਕੋਰਟ ਤੱਕ ਮੁਕੱਦਮਾ ਲਿਜਾਣ ਦਾ ਦਾਅਵਾ ਕੀਤਾ ਹੈ ਅਤੇ ਜੁਰਮਾਨੇ ਦੇ ਰੂਪ ਵਿੱਚ ਸਿਰਫ਼ 1.5 ਅਰਬ ਡਾਲਰ ਅਦਾ ਕਰਨ ਨੂੰ ਤਿਆਰ ਹਨ। ਇਸ ਸਾਰੇ ਪ੍ਰਕਿਰਿਆ ਵਿੱਚ, ਇਹ ਕੰਪਨੀਆਂ ਆਪਣੀ ਜ਼ਿੰਮੇਵਾਰੀ ਕਬੂਲ ਕਰਨ ਤੋਂ ਵੀ ਕੱਤਰਾ ਰਹੀਆਂ ਹਨ।