GTA News Media

Top Info Bar
22.1°C Toronto Loading date...
Canada Punjab

ਕੈਨੇਡਾ ਵਿੱਚ ਵੱਖ-ਵੱਖ ਸਥਾਨਾਂ ‘ਤੇ ਵਾਪਰੇ ਸੜਕ ਹਾਦਸਿਆਂ ਵਿੱਚ 6 ਪੰਜਾਬੀਆਂ ਸਮੇਤ 16 ਲੋਕਾਂ ਦੀ ਮੌਤ

ਕੈਨੇਡਾ ਵਿੱਚ ਵੱਖ-ਵੱਖ ਸਥਾਨਾਂ ‘ਤੇ ਵਾਪਰੇ ਸੜਕ ਹਾਦਸਿਆਂ ਵਿੱਚ 6 ਪੰਜਾਬੀਆਂ ਸਮੇਤ 16 ਲੋਕਾਂ ਦੀ ਮੌਤ
Share this post via:

ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਪਿਛਲੇ 4 ਦਿਨਾਂ ਦੌਰਾਨ ਵੱਖ-ਵੱਖ ਥਾਵਾਂ ‘ਤੇ ਹੋਏ ਸੜਕ ਹਾਦਸਿਆਂ ਵਿੱਚ 16 ਲੋਕਾਂ ਦੀ ਜਾਨ ਚਲੀ ਗਈ ਹੈ, ਜਿਸ ਵਿੱਚ 6 ਪੰਜਾਬੀ ਵੀ ਸ਼ਾਮਲ ਹਨ। ਮਰਨ ਵਾਲਿਆਂ ਵਿੱਚ ਇੱਕ ਪਰਿਵਾਰ ਦੇ ਚਾਰ ਮੈਂਬਰ ਵੀ ਸ਼ਾਮਲ ਹਨ ਜੋ ਹਾਦਸੇ ਦੇ ਸਮੇਂ ਕਾਰ ਵਿੱਚ ਸਵਾਰ ਸਨ। ਇਹ ਹਾਦਸਾ ਬੁੱਧਵਾਰ ਸ਼ਾਮ ਨੂੰ ਓਕਨਾਗਨ ਖੇਤਰ ਦੇ ਕੈਰੇਮੌਸ ਸ਼ਹਿਰ ਦੇ ਨੇੜੇ ਹਾਈਵੇਅ ਨੰਬਰ 3 ‘ਤੇ ਵਾਪਰਿਆ।

ਮਰਨ ਵਾਲੇ ਪੰਜਾਬੀਆਂ ਦੀ ਪਹਚਾਣ ਸੁਖਵੰਤ ਸਿੰਘ ਬਰਾੜ, ਉਸ ਦੀ ਪਤਨੀ ਰਾਜਿੰਦਰ ਕੌਰ, ਬੇਟੀ ਕਮਲ ਕੌਰ ਅਤੇ ਕੁਝ ਦਿਨ ਪਹਿਲਾਂ ਪੰਜਾਬ ਤੋਂ ਆਈ ਸਾਲੀ ਸ਼ਿੰਦਰ ਕੌਰ ਵਜੋਂ ਹੋਈ ਹੈ। ਇਹ ਪਰਿਵਾਰ ਪੰਜਾਬ ਦੇ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਰੋੜੀ ਕਪੂਰਾ ਨਾਲ ਸਬੰਧਿਤ ਹੈ। ਇਸ ਤੋਂ ਇਲਾਵਾ, ਅਗਾਸਿਸ ਕਸਬੇ ਕੋਲ ਲੌਹੀਡ ਹਾਈਵੇਅ ‘ਤੇ ਹੋਏ ਦੂਜੇ ਹਾਦਸੇ ਵਿੱਚ ਟਰਾਲੇ ਨਾਲ ਕਾਰ ਦੀ ਟੱਕਰ ਵਿਚ ਤਿੰਨ ਜਣੇ ਹਲਾਕ ਹੋਏ ਹਨ, ਜਿਨ੍ਹਾਂ ‘ਚੋਂ ਦੋ ਪੰਜਾਬੀ ਹਨ।