2012 ਵਿੱਚ, ਜੈਸਿਕਾ ਨੇ ਪਹਿਲੇ FINA ਵਿਸ਼ਵ ਯੂਥ ਚੈਂਪੀਅਨਸ਼ਿਪ ਵਿੱਚ ਕੈਨੇਡਾ ਨੂੰ ਪੰਜਵੇਂ ਸਥਾਨ ਤੇ ਪਹੁੰਚਣ ਵਿੱਚ ਯੋਗਦਾਨ ਪਾਇਆ। 2017 ਵਿੱਚ, ਉਸਨੇ FINA ਵਿਸ਼ਵ ਲੀਗ ਸੂਪਰ ਫਾਈਨਲ ਵਿੱਚ ਕੈਨੇਡਾ ਨੂੰ ਚਾਂਦੀ ਦਾ ਤਮਗਾ ਜਿਤਾਇਆ ਜਿੱਥੇ ਉਸਨੂੰ ਟੂਰਨਾਮੈਂਟ ਦੀ ਸਭ ਤੋਂ ਵਧੀਆ ਗੋਲਕੀਪਰ ਘੋਸ਼ਿਤ ਕੀਤਾ ਗਿਆ। ਕੈਪੀਟਲ ਵੇਵ ਸਵਿਮਿੰਗ ਅਤੇ ਵਾਟਰ ਪੋਲੋ ਕਲੱਬ ਦੀ ਪ੍ਰਤੀਨਿਧਤਾ ਕਰਦੇ ਹੋਏ ਉਸਨੇ ਟੋਰਾਂਟੋ 2015, ਲੀਮਾ 2019 ਅਤੇ ਸੈਂਟਿਆਗੋ 2023 ਪੈਨ-ਅਮਰੀਕੀ ਖੇਡਾਂ ਵਿੱਚ ਚਾਂਦੀ ਦੇ ਤਮਗੇ ਜਿੱਤੇ।
ਉਸਨੇ 2019 ਵਿੱਚ ਇੰਡਿਆਨਾ ਯੂਨੀਵਰਸਿਟੀ ਵਿੱਚ ਕੈਮਿਸਟਰੀ ਵਿੱਚ ਆਪਣੀ ਪੜਾਈ ਪੂਰੀ ਕੀਤੀ। 2022 ਵਿੱਚ, ਉਸਨੇ ਮੀਚੀਗਨ ਯੂਨੀਵਰਸਿਟੀ ਦੀ ਟੀਮ ਵਿੱਚ ਕੋਚ ਦੇ ਤੌਰ ਤੇ ਸ਼ਾਮਿਲ ਹੋਈ। ਇਸ ਨਾਲ ਉਹ ਨੈਸ਼ਨਲ ਕਾਲਜੀਏਟ ਐਥਲੈਟਿਕ ਅਸੋਸੀਏਸ਼ਨ ਵਿੱਚ ਕੋਚ ਬਣਨ ਵਾਲੀ ਪਹਿਲੀ ਏਸ਼ੀਆਈ-ਭਾਰਤੀ ਮੂਲ ਦੀ ਔਰਤ ਬਣ ਗਈ।
ਜੈਸਿਕਾ ਦੇ ਮਾਤਾ-ਪਿਤਾ ਅਮਰਜੀਤ ਸਿੰਘ ਸਾਥੀ ਅਤੇ ਅਜੀਤ ਕੌਰ ਤਿਵਾਣਾ ਚਨਾਰਥਲ ਕਲਾਂ ਪਿੰਡ ਤੋਂ ਕਹਿੰਦੇ ਹਨ ਕਿ ਜੈਸਿਕਾ ਓਲੰਪਿਕ ਟੀਮ ਵਿੱਚ ਚੁਣੇ ਜਾਣ ਤੋਂ ਬਹੁਤ ਖੁਸ਼ ਹੈ ਅਤੇ ਕਿਹਾ ਕਿ ਕੈਨੇਡਾ ਲਈ ਤਮਗਾ ਜਿੱਤ ਕੇ ਉਹ ਪੰਜਾਬ ਦਾ ਵੀ ਮਾਣ ਵਧਾਵੇਗੀ।
ਇਸਦੇ ਨਾਲ ਹੀ ਦੋ ਹੋਰ ਪੰਜਾਬੀ ਖਿਡਾਰੀ ਜਸਨੀਤ ਨਿਜਰ ਅਤੇ ਅਮਰ ਧੇਸੀ ਵੀ ਪੈਰਿਸ ਵਿੱਚ ਕੈਨੇਡਾ ਦੀ ਨੁਮਾਇੰਦਗੀ ਕਰਨਗੇ। ਜਸਨੀਤ, 23 ਸਾਲ ਦੀ, ਬ੍ਰਿਟਿਸ਼ ਕੋਲੰਬੀਆ ਤੋਂ ਹੈ ਅਤੇ ਕੈਨੇਡਾ ਦੀ 4×400ਮੀ ਮਹਿਲਾ ਰੀਲੇ ਟੀਮ ਵਿੱਚ ਹੋਵੇਗੀ। ਇਹ ਕੈਨੇਡਾ ਦੀ ਓਲੰਪਿਕਸ ਦੇ ਇਤਿਹਾਸ ਵਿੱਚ ਪਹਿਲੀ ਇੰਡੋ-ਕੈਨੇਡੀਅਨ ਲੜਕੀ ਹੈ ਜੋ ਟਰੈਕ ਅਤੇ ਫੀਲਡ ਇਵੈਂਟ ਵਿੱਚ ਹਿੱਸਾ ਲੈ ਰਹੀ ਹੈ, ਉਹ ਸੱਤ ਸਾਲ ਦੀ ਸੀ ਜਦੋਂ ਉਹ ਪਹਿਲੀ ਵਾਰ ਆਪਣੇ ਵੱਡੇ ਭਰਾ-ਭੈਣਾਂ ਨਾਲ ਟਰੈਕ ਤੇ ਆਈ।