GTA News Media

Top Info Bar
22.1°C Toronto Loading date...
Canada Punjab Social

ਕੈਨੇਡਾ ਚੋਣ ਪ੍ਰਕਿਰਿਆ ਵਿੱਚ ਸਖਤੀ: ਪੰਜਾਬੀ ਉਮੀਦਵਾਰਾਂ ਲਈ ਚੁਣੌਤੀਆਂ ਵਧੀਆਂ

ਕੈਨੇਡਾ ਚੋਣ ਪ੍ਰਕਿਰਿਆ ਵਿੱਚ ਸਖਤੀ: ਪੰਜਾਬੀ ਉਮੀਦਵਾਰਾਂ ਲਈ ਚੁਣੌਤੀਆਂ ਵਧੀਆਂ
Share this post via:

ਕੈਨੇਡਾ ਵਿੱਚ ਅਗਲੇ ਸਾਲ ਚੋਣਾਂ ਲੜਨ ਦੀ ਯੋਜਨਾ ਬਣਾਉਣ ਵਾਲੇ ਪੰਜਾਬੀਆਂ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਲੈਕਸ਼ਨਜ਼ ਕੈਨੇਡਾ ਦੇ ਮੁੱਖ ਚੋਣ ਅਧਿਕਾਰੀ ਸਟੀਫਨ ਪੈਰੋ ਨੇ ਸੁਝਾਅ ਦਿੱਤਾ ਹੈ ਕਿ ਨਾਮਜ਼ਦਗੀ ਪ੍ਰਕਿਰਿਆ ਦੌਰਾਨ ਸਿਰਫ ਕੈਨੇਡੀਅਨ ਨਾਗਰਿਕਾਂ ਨੂੰ ਹੀ ਸ਼ਾਮਲ ਕੀਤਾ ਜਾਵੇ ਅਤੇ ਵਿਦੇਸ਼ੀ ਦਖਲ ਨੂੰ ਰੋਕਿਆ ਜਾਵੇ। ਇਹ ਸਿਫਾਰਸ਼ਾਂ ਆਉਣ ਵਾਲੇ ਸਮੇਂ ਵਿੱਚ ਵਿਦੇਸ਼ੀ ਦਖਲ ਦੀ ਪੜਤਾਲ ਕਰ ਰਹੇ ਕਮਿਸ਼ਨ ਨੂੰ ਸੌਂਪੀਆਂ ਜਾਣਗੀਆਂ।

ਮਾਹਰਾਂ ਦਾ ਮੰਨਣਾ ਹੈ ਕਿ ਇਹ ਤਬਦੀਲੀਆਂ ਸੰਭਾਵਿਤ ਉਮੀਦਵਾਰਾਂ ਲਈ ਮੁਸ਼ਕਲਾਂ ਪੈਦਾ ਕਰ ਸਕਦੀਆਂ ਹਨ ਅਤੇ ਸਿਆਸੀ ਪਾਰਟੀਆਂ ਦੀਆਂ ਅੰਦਰੂਨੀ ਨੀਤੀਆਂ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ। ਪਰ ਇਹ ਵੀ ਉਮੀਦ ਹੈ ਕਿ ਨਾਮਜ਼ਦਗੀ ਪ੍ਰਕਿਰਿਆ ਵਿਚ ਸਿਰਫ ਚੋਣਵੇਂ ਵੋਟਰਾਂ ਦੀ ਸ਼ਮੂਲੀਅਤ ਹੋਵੇਗੀ, ਜਿਸ ਨਾਲ ਬੇਨਿਯਮੀਆਂ ਦਾ ਖਤਰਾ ਘਟੇਗਾ।

ਨਾਮਜ਼ਦਗੀ ਪ੍ਰਕਿਰਿਆ ‘ਚ ਤਬਦੀਲੀਆਂ ਦੇ ਚਰਚੇ

ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ, ਸਿਆਸੀ ਪਾਰਟੀਆਂ ਦੀ ਐਡਵਾਇਜ਼ਰੀ ਕਮੇਟੀ ਦੀ ਜੂਨ ਵਿੱਚ ਹੋਈ ਮੀਟਿੰਗ ਦੌਰਾਨ ਕਈ ਮਹੱਤਵਪੂਰਨ ਮਾਮਲਿਆਂ ਤੇ ਵਿਚਾਰ ਕੀਤਾ ਗਿਆ। ਐਡਵਾਇਜ਼ਰੀ ਕਮੇਟੀ ਰਜਿਸਟਰਡ ਸਿਆਸੀ ਪਾਰਟੀਆਂ ਦਾ ਇਕ ਫੋਰਮ ਹੈ ਜੋ ਮੁੱਖ ਚੋਣ ਅਫਸਰ ਨਾਲ ਚੋਣ ਸਬੰਧੀ ਮਸਲਿਆਂ ‘ਤੇ ਗੱਲਬਾਤ ਕਰਦਾ ਹੈ।

ਪਿਛਲੇ ਸਾਲ, ਕਮੇਟੀ ਨੇ ਨਾਮਜ਼ਦਗੀ ਪ੍ਰਕਿਰਿਆ ਵਿੱਚ ਕਿਸੇ ਵੱਡੇ ਬਦਲਾਅ ਤੋਂ ਇਨਕਾਰ ਕੀਤਾ ਸੀ, ਪਰ ਇਸ ਸਾਲ ਮਈ ਵਿੱਚ ਵਿਦੇਸ਼ੀ ਦਖਲ ਬਾਰੇ ਪੇਸ਼ ਕੀਤੀ ਅੰਤਰਿਮ ਰਿਪੋਰਟ ਵਿੱਚ ਨਾਮਜ਼ਦਗੀ ਪ੍ਰਕਿਰਿਆ ਨੂੰ ਵਿਦੇਸ਼ੀ ਦਖਲ ਦੇ ਮੂਲ ਸਰੋਤ ਵਜੋਂ ਮੰਨਿਆ ਗਿਆ।

ਮੁੱਖ ਚੋਣ ਅਫਸਰ ਦੇ ਕਾਰਜ

ਮੁੱਖ ਚੋਣ ਅਫਸਰ ਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਨਾਮਜ਼ਦਗੀ ਪ੍ਰਕਿਰਿਆ ਪਾਰਦਰਸ਼ੀ ਅਤੇ ਸੁਰੱਖਿਅਤ ਹੋਵੇ। ਜੂਨ ਦੇ ਪਹਿਲੇ ਹਫਤੇ ਸੰਸਦ ਮੈਂਬਰਾਂ ਦੀ ਕਮੇਟੀ ਨੇ ਵੀ ਆਪਣੇ ਰਿਪੋਰਟ ਵਿੱਚ ਨਾਮਜ਼ਦਗੀ ਪ੍ਰਕਿਰਿਆ ਨੂੰ ਵਿਦੇਸ਼ੀ ਦਖਲ ਦਾ ਸਰੋਤ ਦੱਸਿਆ।

ਨਿਯਮਾਂ ਦੀ ਪਾਲਣਾ

ਕੈਨੇਡਾ ਦੇ ਇਲੈਕਸ਼ਨਜ਼ ਐਕਟ ਅਨੁਸਾਰ, ਉਮੀਦਵਾਰਾਂ ਨੂੰ ਨਾਮਜ਼ਦਗੀ ਪ੍ਰਕਿਰਿਆ ਦੌਰਾਨ ਫਾਇਨੈਂਸ਼ੀਅਲ ਰਿਟਰਨ ਦਾਖਲ ਕਰਨੀ ਪਏਗੀ ਜੇ ਉਹ ਇਕ ਹਜ਼ਾਰ ਡਾਲਰ ਦਾ ਚੰਦਾ ਪ੍ਰਵਾਨ ਕਰਦਾ ਹੈ ਜਾਂ ਖਰਚ ਕਰਦਾ ਹੈ। ਨਾਮਜ਼ਦਗੀ ਪ੍ਰਕਿਰਿਆ ਵਿੱਚ ਤਬਦੀਲੀਆਂ ਸਿਆਸੀ ਪਾਰਟੀਆਂ ਨੂੰ ਨਿਯਮਾਂ ਦੇ ਤਹਿਤ ਪ੍ਰਕਾਸ਼ਤ ਕਰਨੀ ਹੋਣਗੀਆਂ।

ਸਿਆਸੀ ਪਾਰਟੀਆਂ ਨਾਲ ਸਲਾਹ-ਮਸ਼ਵਰਾ

ਇਲੈਕਸ਼ਨਜ਼ ਕੈਨੇਡਾ ਦੇ ਬੁਲਾਰੇ ਮੈਥਿਊ ਮਕੈਨਾ ਨੇ ਕਿਹਾ ਕਿ ਸਿਆਸੀ ਪਾਰਟੀਆਂ ਨਾਲ ਵਿਚਾਰ-ਵਟਾਂਦਰੇ ਦਾ ਦੌਰ ਜਾਰੀ ਹੈ ਅਤੇ ਪਾਰਟੀਆਂ ਨੂੰ ਸਵੈ-ਜ਼ਾਬਤਾ ਬਣਾਉਣ ਦੇ ਹੱਕ ਦਿੱਤੇ ਜਾ ਸਕਦੇ ਹਨ।