GTA News Media

Top Info Bar
22.1°C Toronto Loading date...
Canada Crime Punjab Toronto/GTA

ਕੈਨੇਡਾ ਵਿੱਚ ਮੁਸਲਿਮਾਂ ਨੂੰ ਨਿਸ਼ਾਨਾ ਬਣਾਉਣ ਦਾ ਹੋਰ ਮਾਮਲਾ: ਔਰਤ ਦੇ ਕਾਰੋਬਾਰੀ ਅਦਾਰੇ ਨੂੰ ਦੂਜੀ ਵਾਰ ਅੱਗ ਲਾਈ ਗਈ

ਕੈਨੇਡਾ ਵਿੱਚ ਮੁਸਲਿਮਾਂ ਨੂੰ ਨਿਸ਼ਾਨਾ ਬਣਾਉਣ ਦਾ ਹੋਰ ਮਾਮਲਾ: ਔਰਤ ਦੇ ਕਾਰੋਬਾਰੀ ਅਦਾਰੇ ਨੂੰ ਦੂਜੀ ਵਾਰ ਅੱਗ ਲਾਈ ਗਈ
Share this post via:

ਸਕਾਰਬ੍ਰੋਅ ਦੇ ਓਲਡ ਕਿੰਗਸਟਨ ਰੋਡ ’ਤੇ ਸਥਿਤ ਹਾਈਲੈਂਡ ਕ੍ਰੀਕ ਮੈਡ ਸਪਾ ਦੀ ਮਾਲਕਾ, ਮੈਡਲਿਨ ਚੈਲਹੂ ਨੇ ਦੱਸਿਆ ਕਿ ਉਸ ਦੇ ਸਪਾ ਨੂੰ ਇੱਕ ਵਾਰ ਫਿਰ ਅੱਗ ਲਾ ਦਿੱਤੀ ਗਈ ਹੈ। ਪਿਛਲੇ ਸਾਲ ਸਤੰਬਰ ਵਿੱਚ ਵੀ ਉਸ ਦੇ ਕਾਰੋਬਾਰ ਨੂੰ ਅੱਗ ਨਾਲ ਨੁਕਸਾਨ ਪਹੁੰਚਿਆ ਸੀ, ਪਰ ਇਸ ਵਾਰ ਹੋਏ ਹਮਲੇ ਨੇ ਉਸ ਦਾ ਸਾਰਾ ਸਪਾ ਸਾੜ ਕੇ ਸੁਆਹ ਕਰ ਦਿੱਤਾ।

ਮੈਡਲਿਨ, ਜੋ ਕਿ 12 ਸਾਲ ਪਹਿਲਾਂ ਲੈਬਨਨ ਤੋਂ ਕੈਨੇਡਾ ਆਈ ਸੀ, ਨੇ ਦੱਸਿਆ ਕਿ ਸੀ.ਸੀ.ਟੀ.ਵੀ. ਫੁਟੇਜ ਵਿੱਚ ਦੋ ਨਕਾਬਪੋਸ਼ ਦਰਸ਼ਾਏ ਗਏ ਹਨ, ਜਿਨ੍ਹਾਂ ਨੇ ਪਹਿਲਾਂ ਦਰਵਾਜ਼ਾ ਤੋੜਿਆ ਅਤੇ ਫਿਰ ਸਪਾ ਦੇ ਅੰਦਰ ਤੇਲ ਛਿੜਕ ਕੇ ਅੱਗ ਲਾ ਦਿੱਤੀ। ਟੋਰਾਂਟੋ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਹਾਲੇ ਤੱਕ ਕੋਈ ਗਿਰਫ਼ਤਾਰੀ ਨਹੀਂ ਹੋਈ ਹੈ।

ਮੈਡਲਿਨ ਨੇ ਕਿਹਾ ਕਿ ਪਿਛਲੇ ਸਤੰਬਰ ਵਿੱਚ ਵੀ ਉਸ ਦੇ ਸਪਾ ਨੂੰ ਅੱਗ ਲਾਈ ਗਈ ਸੀ ਪਰ ਉਸ ਨੇ ਫਿਰ ਤੋਂ ਆਪਣੇ ਕਾਰੋਬਾਰ ਨੂੰ ਮੁੜ ਖੜ੍ਹਾ ਕਰ ਲਿਆ। ਇਸ ਵਾਰ ਦੇ ਹਮਲੇ ਨਾਲ ਉਸ ਨੂੰ ਕਾਫ਼ੀ ਨੁਕਸਾਨ ਹੋਇਆ ਹੈ। ਉਸ ਨੇ ਦੱਸਿਆ ਕਿ ਹਮਲਾਵਰ ਪੈਸੇ ਦੇ ਪਿੱਛੇ ਨਹੀਂ ਸਨ ਕਿਉਂਕਿ ਸਪਾ ਵਿੱਚ ਪਈਆਂ ਮਹਿੰਗੀਆਂ ਮਸ਼ੀਨਾਂ ਜਾਂ ਗੱਲੇ ਵਿੱਚ ਪਿਆ ਕੈਸ਼ ਨਹੀਂ ਚੁਕਿਆ ਗਿਆ।