GTA News Media

Top Info Bar
22.1°C Toronto Loading date...
Buy / Sell Canada Crime Punjab Toronto/GTA

ਕੈਨੇਡਾ ਤੋਂ ਲੁੱਟਿਆ ਗਿਆ 400 ਕਿਲੋਗ੍ਰਾਮ ਸੋਨਾ ਪੰਜਾਬ ਵਿਚ ਮੌਜੂਦ ਹੋਣ ਦਾ ਸ਼ੱਕ

ਕੈਨੇਡਾ ਤੋਂ ਲੁੱਟਿਆ ਗਿਆ 400 ਕਿਲੋਗ੍ਰਾਮ ਸੋਨਾ ਪੰਜਾਬ ਵਿਚ ਮੌਜੂਦ ਹੋਣ ਦਾ ਸ਼ੱਕ
Share this post via:

ਪੰਜਾਬ ਵਿਚ ਬਿਨਾਂ ਬਿਲ ਦੇ ਸੋਨੇ ਦੀ ਖਰੀਦਦਾਰੀ ਵਿੱਚ ਵਾਧਾ ਹੋ ਰਿਹਾ ਹੈ। ਅੰਮ੍ਰਿਤਸਰ ਤੋਂ ਬਾਅਦ ਹੁਣ ਲੁਧਿਆਣਾ ਵਿਖੇ ਵੀ 424 ਕਰੋੜ ਰੁਪਏ ਦਾ ਸੋਨਾ ਖਰੀਦੇ ਜਾਣ ਦਾ ਖੁਲਾਸਾ ਹੋਇਆ ਹੈ। ਇਸ ਸੰਦੇਸ਼ ਨਾਲ ਕੈਨੇਡਾ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੋਂ ਲੁੱਟੇ ਗਏ 400 ਕਿਲੋਗ੍ਰਾਮ ਸੋਨੇ ਦੇ ਭਾਰਤ ਪਹੁੰਚਣ ਦਾ ਸ਼ੱਕ ਮਜ਼ਬੂਤ ਹੁੰਦਾ ਜਾ ਰਿਹਾ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਬਿਨਾਂ ਬਿਲ ਦੇ ਸੋਨੇ ਦੀ ਵਿਕਰੀ ਦਾ ਪਤਾ ਲੱਗਣ ’ਤੇ ਅੰਮ੍ਰਿਤਸਰ ਅਤੇ ਲੁਧਿਆਣਾ ਦੇ ਕਈ ਜਿਊਲਰਜ਼ ਦੇ ਲਾਇਸੰਸ ਰੱਦ ਕੀਤੇ ਗਏ ਹਨ। ਇਹਨਾਂ ਜਿਊਲਰਜ਼ ਤੇ ਲਗਭਗ 20 ਅਤੇ 25 ਕਰੋੜ ਰੁਪਏ ਦਾ ਟੈਕਸ ਬਕਾਇਆ ਹੈ।

ਉਹਨਾਂ ਕਿਹਾ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਕਿਹਾ ਇਹ ਸੋਨਾ ਕੈਨੇਡਾ ਤੋਂ ਲੁੱਟੇ ਸੋਨੇ ਦਾ ਹਿੱਸਾ ਹੈ।

ਪਿਛਲੇ ਦਿਨੀਂ ਪੰਜਾਬ ਦੇ ਟੈਕਸੇਸ਼ਨ ਵਿਭਾਗ ਨੂੰ ਪਤਾ ਲੱਗਾ ਕਿ ਲੁਧਿਆਣਾ ਵਿਚ 190 ਕਿਲੋਗ੍ਰਾਮ ਸੋਨਾ ਬਿਨਾਂ ਜੀ.ਐਸ.ਟੀ. ਦੀ ਅਦਾਇਗੀ ਕੀਤੇ ਖਰੀਦਿਆ ਗਿਆ ਹੈ। ਇਸ ਦੇ ਨਾਲ ਹੀ ਕੈਨੇਡੀਅਨ ਜੋੜ ਨੂੰ ਵੀ ਖੰਗਾਲਿਆ ਜਾ ਰਿਹਾ ਹੈ। ਅੰਮ੍ਰਿਤਸਰ ਅਤੇ ਲੁਧਿਆਣਾ ਦੋਹਾਂ ਮਾਮਲਿਆਂ ਵਿਚ ਸੋਨੇ ਦੇ ਸਰੋਤ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ।

ਦੱਸਣਯੋਗ ਹੈ ਕਿ ਅੰਮ੍ਰਿਤਸਰ ਸੋਨੇ ਦੇ ਥੋਕ ਵਪਾਰ ਦਾ ਮਹੱਤਵਪੂਰਨ ਕੇਂਦਰ ਹੈ ਅਤੇ ਉਤਰ ਭਾਰਤ ਦੇ ਬਹੁਤੇ ਜਿਊਲਰਜ਼ ਇਥੋਂ ਹੀ ਸੋਨਾ ਮੰਗਵਾਉਂਦੇ ਹਨ। ਟੈਕਸੇਸ਼ਨ ਵਿਭਾਗ ਦਾ ਮੰਨਣਾ ਹੈ ਕਿ 190 ਕਿਲੋਗ੍ਰਾਮ ਸੋਨੇ ਦੀ ਖੇਪ ਕਈ ਹਿੱਸਿਆਂ ਵਿਚ ਅੰਮ੍ਰਿਤਸਰ ਪਹੁੰਚੀ ਅਤੇ ਥੋਕ ਵਪਾਰੀ ਸੋਨੇ ਦੀ ਖਰੀਦ ਬਾਰੇ ਕੋਈ ਬਿਲ ਪੇਸ਼ ਕਰਨ ਵਿੱਚ ਅਸਫਲ ਰਹੇ।

ਕੈਨੇਡੀਅਨ ਪੁਲਿਸ ਨੇ ਕੁਝ ਦਿਨ ਪਹਿਲਾਂ ਹੀ 400 ਕਿਲੋਗ੍ਰਾਮ ਸੋਨੇ ਦੇ ਭਾਰਤ ਜਾਂ ਦੁਬਈ ਵਿੱਚ ਹੋਣ ਦਾ ਖਦਸ਼ਾ ਜਤਾਇਆ ਸੀ। ਹੁਣ ਪੰਜਾਬ ਦਾ ਟੈਕਸੇਸ਼ਨ ਵਿਭਾਗ ਇਸ ਮਾਮਲੇ ਦੀ ਨਵੀਂ ਪਰਤਾਂ ਖੋਲ੍ਹ ਰਿਹਾ ਹੈ। ਅਜਿਹੇ ਹੀ ਖੁਲਾਸਿਆਂ ਦੇ ਮੱਦੇਨਜ਼ਰ, 760 ਕਰੋੜ ਰੁਪਏ ਤੱਕ ਦੀ ਰਕਮ ਦਾ ਮਾਮਲਾ ਸਾਹਮਣੇ ਆ ਚੁੱਕਾ ਹੈ।

ਪੀਲ ਰੀਜਨਲ ਪੁਲਿਸ ਦਾ ਮੰਨਣਾ ਹੈ ਕਿ ਲੁੱਟੇ ਗਏ 6,600 ਸੋਨੇ ਦੀਆਂ ਇੱਟਾਂ ਦੀ ਕੀਮਤ 3 ਕਰੋੜ 40 ਲੱਖ ਡਾਲਰ ਹੋ ਸਕਦੀ ਹੈ ਅਤੇ ਵੱਡਾ ਹਿੱਸਾ ਸਾਊਥ ਏਸ਼ੀਆ ਜਾਂ ਮੱਧ ਪੂਰਬ ਦੇ ਮੁਲਕਾਂ ਵਿਚ ਪਹੁੰਚਾਇਆ ਗਿਆ ਹੈ।