GTA News Media

Top Info Bar
22.1°C Toronto Loading date...
Canada Punjab Toronto/GTA

ਕੈਨੇਡਾ ਵਿੱਚ ਤਿੰਨ ਪੰਜਾਬੀ ਭੈਣ-ਭਰਾਵਾਂ ਦੀ ਹਾਦਸੇ ‘ਚ ਮੌਤ

ਕੈਨੇਡਾ ਵਿੱਚ ਤਿੰਨ ਪੰਜਾਬੀ ਭੈਣ-ਭਰਾਵਾਂ ਦੀ ਹਾਦਸੇ ‘ਚ ਮੌਤ
Share this post via:

ਕੈਨੇਡਾ ਦੇ ਨਿਊ ਬਰੰਸਵਿਕ ਸੂਬੇ ਵਿੱਚ ਇੱਕ ਹਾਦਸਾ ਵਾਪਰਿਆ ਜਿਸ ‘ਚ ਤਿੰਨ ਪੰਜਾਬੀ ਭੈਣ-ਭਰਾਵਾਂ ਦੀ ਮੌਤ ਹੋ ਗਈ। ਇਹ ਮਾਮਲਾ ਮੌਂਕਟਨ ਸ਼ਹਿਰ ਦੇ ਨੇੜਲੇ ਮਿਲ ਕੋਵ ਕਸਬੇ ਵਿੱਚ ਰਾਤ ਦੇ ਸਮੇਂ ਘਟਿਆ। ਇੱਕ ਕਾਰ ਹਾਦਸੇ ‘ਚ ਮਲੌਦ ਨੇੜਲੇ ਪਿੰਡ ਬੁਰਕਾਰਾ ਦੇ ਦੋ ਜਵਾਨ, ਜਿਨ੍ਹਾਂ ਦੀ ਉਮਰ 19 ਤੇ 23 ਸਾਲ ਸੀ, ਅਤੇ ਸਮਾਣੇ ਦੀ ਇੱਕ 23 ਸਾਲਾਂ ਕੁੜੀ ਸ਼ਾਮਲ ਸਨ।

ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਹਾਈਵੇਅ ‘ਤੇ ਗੱਡੀ ਦੇ ਟਾਇਰ ਫਟ ਗਏ, ਜਿਸ ਕਾਰਨ ਗੱਡੀ ਬੇਕਾਬੂ ਹੋ ਗਈ ਅਤੇ ਦੁਰਘਟਨਾ ਦਾ ਸ਼ਿਕਾਰ ਹੋ ਗਈ। ਹਾਦਸੇ ਦੌਰਾਨ ਤਿੰਨੇ ਮੁਸਾਫ਼ਰ ਗੱਡੀ ਤੋਂ ਬਾਹਰ ਡਿੱਗ ਗਏ ਤੇ ਮੌਕੇ ਤੇ ਹੀ ਉਨ੍ਹਾਂ ਦੀ ਮੌਤ ਹੋ ਗਈ। ਡਰਾਈਵਰ ਜ਼ਖਮੀ ਹੋਣ ਦੇ ਬਾਵਜੂਦ ਵੀ ਬਚ ਗਿਆ। ਪੁਲਿਸ ਦੇ ਅਨੁਸਾਰ, ਇਹ ਹਾਦਸਾ ਪਿਛਲੇ ਕੁਝ ਮਹੀਨਿਆਂ ਵਿੱਚ ਕੈਨੇਡਾ ਵਿੱਚ ਵਾਪਰੀ ਤੀਜੀ ਘਟਨਾ ਹੈ ਜਿੱਥੇ ਚਾਲਕ ਬਚ ਗਏ ਪਰ ਮੁਸਾਫ਼ਰ ਹਲਾਕ ਹੋ ਗਏ। ਮਰਨ ਵਾਲੇ ਹਾਲ ਹੀ ਵਿੱਚ ਪੰਜਾਬ ਤੋਂ ਆਏ ਨੌਜਵਾਨ ਸਨ।