GTA ਅਤੇ ਓਟਵਾ ਲਈ ਪੰਜ ਨਵੇਂ ਪੁਲਿਸ ਹੈਲੀਕਾਪਟਰ ਖਰੀਦਣ ਦਾ ਐਲਾਨ
ਓਂਟਾਰੀਓ ਸਰਕਾਰ ਨੇ ਗਰੇਟਰ ਟੋਰਾਂਟੋ ਅਤੇ ਓਟਵਾ ਵਿੱਚ ਪੁਲਿਸ ਸੇਵਾਵਾਂ ਲਈ ਪੰਜ ਨਵੇਂ ਹੈਲੀਕਾਪਟਰ ਖਰੀਦਣ ਲਈ 134 ਮਿਲੀਅਨ ਡਾਲਰ ਰੱਖਣ ਦਾ ਫੈਸਲਾ ਕੀਤਾ ਹੈ। ਇਹ ਸਹੂਲਤ ਮੁਹੱਈਆ ਕਰਵਾਉਣ ਨਾਲ ਆਟੋ ਚੋਰੀ, ਕਾਰ ਚੋਰੀ ਅਤੇ ਸੜਕ ਰੇਸਿੰਗ ਵਰਗੀਆਂ ਸਮੱਸਿਆਵਾਂ ਨੂੰ ਕਾਬੂ ਕਰਨ ਵਿੱਚ ਮਦਦ ਮਿਲੇਗੀ।
ਪਹਿਲਾਂ, ਸੂਬੇ ਦੇ ਬਜਟ ਵਿੱਚ ਚਾਰ ਨਵੇਂ ਹੈਲੀਕਾਪਟਰਾਂ ਦੀ ਖਰੀਦ ਲਈ 36 ਮਿਲੀਅਨ ਡਾਲਰ ਦੀ ਰਾਸ਼ੀ ਨਿਰਧਾਰਤ ਕੀਤੀ ਗਈ ਸੀ, ਪਰ ਹੁਣ ਇਸ ਵਿਚ ਵਾਧਾ ਕਰਦਿਆਂ ਪੰਜ ਮਸ਼ੀਨਾਂ ਲਈ ਵੱਡੀ ਰਾਸ਼ੀ ਖਰਚਣ ਦੀ ਯੋਜਨਾ ਬਣਾਈ ਗਈ ਹੈ। ਪ੍ਰੀਮੀਅਰ ਨੇ ਕਿਹਾ ਕਿ ਪਹਿਲਾਂ ਸੂਬੇ ਨੇ ਇਹ ਹੈਲੀਕਾਪਟਰ ਕਿਰਾਏ `ਤੇ ਲੈਣ ਦਾ ਸੋਚਿਆ ਸੀ, ਪਰ ਹੁਣ ਉਨ੍ਹਾਂ ਨੂੰ ਸਿੱਧੇ ਖਰੀਦਣ ਦਾ ਫੈਸਲਾ ਕੀਤਾ ਗਿਆ ਹੈ।