ਇਹ ਵਾਧੂ ਜੁਰਮਾਨੇ 123 ਉਲੰਘਣਾਂ ਨੂੰ ਰੋਕਣ ਲਈ ਹਨ, ਜਿਨ੍ਹਾਂ ਵਿੱਚ ਨਜਾਇਜ਼ ਪਾਰਕਿੰਗ, ਰੁਕਣਾ ਅਤੇ ਨਿਰਧਾਰਿਤ ਖੇਤਰਾਂ ਵਿੱਚ ਖੜ੍ਹਾ ਹੋਣਾ ਸ਼ਾਮਲ ਹੈ।
ਇਸ ਨਾਲ ਸ਼ਹਿਰ ਦੀਆਂ ਉੱਚ ਟ੍ਰੈਫਿਕ ਵਾਲੀਆਂ ਥਾਵਾਂ ਨੂੰ ਬਲਾਕ ਕਰਨ ਤੋਂ ਰੋਕਣ ਅਤੇ ਲੋਕਾਂ ਨੂੰ ਪੈਦਲ ਚਲਣ, ਸਾਈਕਲਿੰਗ ਕਰਨ ਜਾਂ ਜਨਤਕ ਆਵਾਜਾਈ ਦੀ ਵਰਤੋਂ ਕਰਨ ਲਈ ਪ੍ਰੇਰਿਤ ਕਰਨ ਦੀ ਉਮੀਦ ਹੈ।
ਵਧੇਰੇ ਜੁਰਮਾਨੇ ਸਿਰਫ ਵੀਰਵਾਰ ਤੋਂ ਜਾਰੀ ਕੀਤੇ ਜਾਣ ਵਾਲੇ ਟਿਕਟਾਂ ਲਈ ਹੀ ਲਾਗੂ ਹੋਣਗੇ। ਕੋਈ ਵੀ ਬਕਾਇਆ, ਬਿਨਾਂ ਭੁਗਤਾਨ ਕੀਤੇ ਪਾਰਕਿੰਗ ਉਲੰਘਣ ਜੁਰਮਾਨੇ ਵਧੇਰੇ ਲਾਗਤਾਂ ‘ਤੇ ਨਹੀਂ ਹੋਣਗੇ।
ਇਹ ਜੁਰਮਾਨੇ ਸ਼ਹਿਰ ਦੀ ਕੌਂਸਲ ਵਲੋਂ ਅਪ੍ਰੈਲ ਵਿੱਚ ਮਨਜ਼ੂਰ ਕੀਤੇ ਗਏ ਸਨ, ਅਤੇ ਇਹਨਾਂ ਦਾ ਮਕਸਦ ਉਲੰਘਣ ਦੀ ਗੰਭੀਰਤਾ ਨੂੰ ਧਿਆਨ ਵਿੱਚ ਰੱਖ ਕੇ ਨਜਾਇਜ਼ ਪਾਰਕਿੰਗ ਦੀਆਂ ਆਦਤਾਂ ਨੂੰ ਰੋਕਣਾ ਸੀ।
ਕੁਝ ਸਜ਼ਾਵਾਂ—ਜਿਵੇਂ ਕਿ ਸਾਈਕਲ ਪਾਥ ‘ਤੇ ਪਾਰਕਿੰਗ ਕਰਨ ‘ਤੇ—ਜੁਰਮਾਨਾ ਪਹਿਲਾ ਨਾਲੋਂ ਤਿਨ ਗੁਣਾ ਵੱਧ ਗਿਆ ਹੈ।
ਟੋਰਾਂਟੋ ਵਿੱਚ ਹਰ ਸਾਲ ਤਕਰੀਬਨ 2.8 ਮਿਲੀਅਨ ਪਾਰਕਿੰਗ ਟਿਕਟਾਂ ਜਾਰੀ ਕੀਤੀਆਂ ਜਾਂਦੀਆਂ ਹਨ, ਜਿਵੇਂ ਕਿ ਓਪਨ ਡਾਟਾ ਟੋਰਾਂਟੋ ਦੇ ਅੰਕੜਿਆਂ ਵਿੱਚ ਦਰਸਾਇਆ ਗਿਆ ਹੈ।
2022 ਵਿੱਚ—ਜੋ ਕਿ ਉਪਲਬਧ ਨਵੀਨਤਮ ਡਾਟਾ ਹੈ—ਸ਼ਹਿਰ ਨੇ 1.8 ਮਿਲੀਅਨ ਤੋਂ ਵੱਧ ਟਿਕਟਾਂ ਜਾਰੀ ਕੀਤੀਆਂ, ਜਿਨ੍ਹਾਂ ਦਾ ਕੁੱਲ ਮਿਲਾਕੇ ਜੁਰਮਾਨਾ $96 ਮਿਲੀਅਨ ਤੋਂ ਵੱਧ ਬਣਿਆ।