GTA News Media

Top Info Bar
22.1°C Toronto Loading date...
Canada Punjab Social

ਕੈਨੇਡੀਅਨ ਜ਼ਿਮਨੀ ਚੋਣਾਂ ਲਈ ਸੁਰੱਖਿਆ ਵਧਾਈ, ਵਿਦੇਸ਼ੀ ਦਖਲ ਦੀ ਨਿਗਰਾਨੀ ਲਈ ਟਾਸਕ ਫੋਰਸ ਤਿਆਰ

ਕੈਨੇਡੀਅਨ ਜ਼ਿਮਨੀ ਚੋਣਾਂ ਲਈ ਸੁਰੱਖਿਆ ਵਧਾਈ, ਵਿਦੇਸ਼ੀ ਦਖਲ ਦੀ ਨਿਗਰਾਨੀ ਲਈ ਟਾਸਕ ਫੋਰਸ ਤਿਆਰ
Share this post via:

ਕੈਨੇਡੀਅਨ ਚੋਣਾਂ ‘ਚ ਵਿਦੇਸ਼ੀ ਦਖਲ ਦੇ ਮੱਦੇਨਜ਼ਰ ਫੈਡਰਲ ਸਰਕਾਰ ਨੇ ਭਵਿੱਖ ਦੀਆਂ ਜ਼ਿਮਨੀ ਚੋਣਾਂ ਲਈ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕੀਤਾ ਹੈ। ਲੋਕ ਸੁਰੱਖਿਆ ਮੰਤਰੀ ਡੌਮੀਨਿਕ ਲਬਲੈਂਕ ਨੇ ਦੱਸਿਆ ਕਿ ਸਤੰਬਰ ਵਿੱਚ ਕਿਊਬੈਕ ਅਤੇ ਮੈਨੀਟੋਬਾ ਦੀਆਂ ਦੋ ਸੀਟਾਂ ਲਈ ਹੋਣ ਵਾਲੀਆਂ ਜ਼ਿਮਨੀ ਚੋਣਾਂ ਦੀ ਸੁਰੱਖਿਆ ਲਈ ਇੱਕ ਟਾਸਕ ਫੋਰਸ ਤਿਆਰ ਕੀਤਾ ਗਿਆ ਹੈ। ਇਸ ਟਾਸਕ ਫੋਰਸ ਵਿੱਚ ਕੈਨੇਡੀਅਨ ਖੁਫੀਆ ਏਜੰਸੀ, ਆਰਸੀਐਮਪੀ, ਗਲੋਬਲ ਅਫੇਅਰਜ਼ ਕੈਨੇਡਾ ਅਤੇ ਸੀਐਸਈ ਦੇ ਪ੍ਰਤਿਨਿਧੀ ਸ਼ਾਮਲ ਹਨ। ਇਹ ਟਾਸਕ ਫੋਰਸ 2019 ਵਿੱਚ ਚੋਣ ਪ੍ਰਕਿਰਿਆ ਦੀ ਸੁਰੱਖਿਆ ਲਈ ਬਣਾਈ ਗਈ ਸੀ।

ਲਬਲੈਂਕ ਨੇ ਦੱਸਿਆ ਕਿ ਇਹ ਟਾਸਕ ਫੋਰਸ ਜ਼ਿਮਨੀ ਚੋਣਾਂ ਦੌਰਾਨ ਖੁਫੀਆ ਜਾਣਕਾਰੀ ਇਕੱਠੀ ਕਰਕੇ ਉਪ ਮੰਤਰੀਆਂ ਦੀ ਕਮੇਟੀ ਨੂੰ ਪੇਸ਼ ਕਰੇਗੀ, ਜੋ ਇਸਨੂੰ ਸਬੰਧਤ ਮੰਤਰੀਆਂ ਨਾਲ ਸਾਂਝਾ ਕਰੇਗੀ। ਇਸ ਦੇ ਨਾਲ ਹੀ, ਟਾਸਕ ਫੋਰਸ ਸੁਰੱਖਿਆ ਅਤੇ ਖੁਫੀਆ ਥਰੈਟਸ ਬਾਰੇ ਕਲਾਸੀਫਾਈਡ ਅਤੇ ਅਨਕਲਾਸੀਫਾਈਡ ਦੋਵੇਂ ਕਿਸਮ ਦੀਆਂ ਰਿਪੋਰਟਾਂ ਤਿਆਰ ਕਰਕੇ ਪ੍ਰਧਾਨ ਮੰਤਰੀ, ਮੰਤਰੀਆਂ ਅਤੇ ਸੰਸਦ ਮੈਂਬਰਾਂ ਦੀ ਕੌਮੀ ਸੁਰੱਖਿਆ ਕਮੇਟੀ ਨੂੰ ਪੇਸ਼ ਕਰੇਗੀ। 16 ਸਤੰਬਰ ਨੂੰ ਵਿੰਨੀਪੈਗ ਅਤੇ ਮੌਂਟਰੀਅਲ ਵਿੱਚ ਵੋਟਾਂ ਪੈਣਗੀਆਂ।

ਦੂਜੇ ਪਾਸੇ, ਆਮ ਚੋਣਾਂ ਵਿੱਚ ਵਿਦੇਸ਼ੀ ਦਖਲ ਦੇ ਖਦਸ਼ੇ ਨੂੰ ਲੈ ਕੇ ਵੱਖਰੇ ਪ੍ਰਬੰਧ ਕੀਤੇ ਜਾਂਦੇ ਹਨ। ਪਿਛਲੇ ਸਮੇਂ ਦੌਰਾਨ ਇੱਕ ਖੁਫੀਆ ਰਿਪੋਰਟ ਨੇ ਖੁਲਾਸਾ ਕੀਤਾ ਸੀ ਕਿ ਕੈਨੇਡਾ ਦੀਆਂ ਚੋਣਾਂ ‘ਚ ਵਿਦੇਸ਼ੀ ਦਖਲ ਦਾ ਮਾਮਲਾ ਬਹੁਤ ਗੰਭੀਰ ਹੈ, ਜਿਸ ਵਿੱਚ ਭਾਰਤ, ਚੀਨ ਅਤੇ ਪਾਕਿਸਤਾਨ ਦੇ ਦਖਲ ਦੇ ਦੋਸ਼ ਲੱਗੇ ਸਨ। ਰਿਪੋਰਟ ਮੁਤਾਬਕ, 2019 ਅਤੇ 2021 ਦੀਆਂ ਚੋਣਾਂ ਦੌਰਾਨ ਚੀਨ ਨੇ ਆਪਣੇ ਸਰੋਤਾਂ ਰਾਹੀਂ $250,000 ਖਰਚ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸਦੇ ਨਾਲ ਹੀ ਭਾਰਤ ਅਤੇ ਪਾਕਿਸਤਾਨ ਨੇ ਵੀ ਚੋਣਾਂ ਵਿੱਚ ਦਖਲ ਦੇਣ ਦੇ ਯਤਨ ਕੀਤੇ।

ਚੀਨ ਵੱਲੋਂ ਕਥਿਤ ਤੌਰ ‘ਤੇ ਲਿਬਰਲ ਪਾਰਟੀ ਦੇ ਸੱਤ ਅਤੇ ਕੰਜ਼ਰਵੇਟਿਵ ਪਾਰਟੀ ਦੇ ਚਾਰ ਉਮੀਦਵਾਰਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਭਾਰਤ ਦੀ ਹਮਦਰਦੀ ਹਾਸਲ ਕਰਨ ਲਈ ਖਾਲਿਸਤਾਨੀ ਹਮਦਰਦੀ ਰੱਖਣ ਵਾਲੇ ਇੰਡੋ ਕੈਨੇਡੀਅਨ ਵੋਟਰਾਂ ਨੂੰ ਲੁਭਾਉਣ ਦਾ ਦਾਅਵਾ ਕੀਤਾ ਗਿਆ ਹੈ। ਚੀਨ ਵੱਲੋਂ ਵੀ 11 ਉਮੀਦਵਾਰਾਂ ਅਤੇ 13 ਸਟਾਫ ਮੈਂਬਰਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਗਈ। 2018 ਅਤੇ 2019 ਵਿੱਚ ਚੀਨੀ ਮੂਲ ਦੇ ਕੈਨੇਡੀਅਨ ਨਾਗਰਿਕਾਂ ਰਾਹੀਂ $250,000 ਦੀ ਰਕਮ ਕੈਨੇਡਾ ਲਿਆਂਦੀ ਗਈ, ਜਿਸ ਨੂੰ ‘ਥਰੈਟ ਐਕਟਜ਼’ ਕਹਿਆ ਗਿਆ ਹੈ।