GTA News Media

Top Info Bar
22.1°C Toronto Loading date...
Canada Punjab Toronto/GTA

ਟੋਰਾਂਟੋ ਵਿੱਚ ਖੜ੍ਹੇ ਖਾਲੀ ਟਰੱਕ ਨੇ ਗੱਡੀਆਂ ਨੂੰ ਮਾਰੀ ਟੱਕਰ

ਟੋਰਾਂਟੋ ਵਿੱਚ ਖੜ੍ਹੇ ਖਾਲੀ ਟਰੱਕ ਨੇ ਗੱਡੀਆਂ ਨੂੰ ਮਾਰੀ ਟੱਕਰ
Share this post via:

ਟੋਰਾਂਟੋ ਦੇ ਯੌਂਗ ਸਟ੍ਰੀਟ ਅਤੇ ਲਾਰੈਂਸ ਐਵੇਨਿਊ ਦੇ ਰਿਹਾਇਸ਼ੀ ਇਲਾਕੇ ਵਿੱਚ ਇੱਕ ਹੈਰਾਨੀਜਨਕ ਘਟਨਾ ਵਾਪਰੀ, ਜਦੋਂ ਇਕ ਖੜ੍ਹਾ ਟਰੱਕ ਅਚਾਨਕ ਰੁੜ੍ਹ ਗਿਆ ਅਤੇ ਕਈ ਗੱਡੀਆਂ ਵਿੱਚ ਵੱਜ ਗਿਆ। ਇਸ ਹਾਦਸੇ ਤੋਂ ਬਾਅਦ, ਕਾਰਾਂ ਦੇ ਮਾਲਕ ਟਰੱਕ ਡਰਾਈਵਰ ਦੀ ਤਲਾਸ਼ ਕਰਦੇ ਰਹੇ, ਪਰ ਉਸ ਵੇਲੇ ਟਰੱਕ ਵਿਚ ਕੋਈ ਵੀ ਮੌਜੂਦ ਨਹੀਂ ਸੀ।

ਇਲਾਕੇ ਦੇ ਇੱਕ ਵਸਨੀਕ, ਮਾਈਕਲ ਜੈਕਸ, ਨੇ ਦੱਸਿਆ ਕਿ ਉਸ ਦੇ ਘਰ ਦੀ ਡੋਰਬੈਲ ਲਗਾਤਾਰ ਵੱਜ ਰਹੀ ਸੀ ਅਤੇ ਬਾਹਰ ਆਉਣ ‘ਤੇ ਉਸ ਦੇ ਗੁਆਂਢੀਆਂ ਨੇ ਹਾਦਸੇ ਬਾਰੇ ਜਾਣਕਾਰੀ ਦਿੱਤੀ। ਟਰੱਕ ਨੇ ਸਭ ਤੋਂ ਪਹਿਲਾਂ ਮਾਈਕਲ ਦੀ ਜੀਪ ਨੂੰ ਟੱਕਰ ਮਾਰੀ, ਜਿਸ ਤੋਂ ਬਾਅਦ ਕਈ ਹੋਰ ਗੱਡੀਆਂ ਨੂੰ ਵੀ ਨੁਕਸਾਨ ਪਹੁੰਚਿਆ। ਮਾਈਕਲ ਦੇ ਗੁਆਂਢੀ ਨੇ ਕਿਹਾ ਕਿ ਖੁਸ਼ਕਿਸਮਤੀ ਨਾਲ ਉਸ ਦੀ ਕਾਰ ਡਰਾਈਵਵੇਅ ਵਿਚ ਖੜੀ ਸੀ, ਜਿਸ ਨਾਲ ਉਹ ਹਾਦਸੇ ਤੋਂ ਬਚ ਗਈ।

ਇਸ ਘਟਨਾ ਤੋਂ ਕੁਝ ਸਮੇਂ ਬਾਅਦ, ਟਰੱਕ ਡਰਾਈਵਰ ਵੀ ਵਾਪਸ ਆ ਗਿਆ ਅਤੇ ਉਸ ਨੇ ਦੱਸਿਆ ਕਿ ਉਹ ਟਰੱਕ ਨੂੰ ਰੋਕ ਕੇ ਵਾਸ਼ਰੂਮ ਗਿਆ ਸੀ, ਪਰ ਪਤਾ ਨਹੀਂ ਕਿਵੇਂ ਟਰੱਕ ਰੁੜ੍ਹ ਗਿਆ। ਉਸ ਅਨੁਸਾਰ, ਟਰੱਕ ਵਿਚ ਮਿੱਟੀ ਭਰੀ ਹੋਈ ਸੀ ਜੋ ਇੱਕ ਨਿਰਮਾਣ ਸਾਈਟ ‘ਤੇ ਲੈ ਜਾ ਰਹੀ ਸੀ।

ਮਾਈਕਲ ਨੇ ਕਿਹਾ ਕਿ ਹਾਲਾਂਕਿ ਟਰੱਕ ਦੀ ਪਹਿਲੀ ਟੱਕਰ ਉਸ ਦੀ ਜੀਪ ਨਾਲ ਹੋਈ, ਪਰ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾਵ ਹੋ ਗਿਆ, ਜਿਸ ਲਈ ਉਹ ਪ੍ਰਮਾਤਮਾ ਦਾ ਧੰਨਵਾਦ ਕਰਦਾ ਹੈ। ਇਲਾਕੇ ਦੇ ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਇਨ੍ਹਾਂ ਖੇਤਰਾਂ ਵਿੱਚ ਵੱਡੇ ਟਰੱਕਾਂ ਦੀ ਬਜਾਏ ਛੋਟੇ ਟਰੱਕਾਂ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਟੋਰਾਂਟੋ ਪੁਲਿਸ ਨੂੰ ਇਸ ਹਾਦਸੇ ਬਾਰੇ ਸੂਚਿਤ ਕੀਤਾ ਗਿਆ, ਪਰ ਹੁਣ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਟਰੱਕ ਡਰਾਈਵਰ ਵਿਰੁੱਧ ਕੋਈ ਕਾਨੂੰਨੀ ਕਾਰਵਾਈ ਹੋਈ ਹੈ ਜਾਂ ਨਹੀਂ।