GTA News Media

Top Info Bar
22.1°C Toronto Loading date...
Canada Punjab World

ਪੰਜਾਬੀ ਵਿਦਿਆਰਥੀਆਂ ਵਿੱਚ ਵਿਦੇਸ਼ੀ ਪੜ੍ਹਾਈ ਦਾ ਸ਼ੌਂਕ ਘੱਟਿਆ

ਪੰਜਾਬੀ ਵਿਦਿਆਰਥੀਆਂ ਵਿੱਚ ਵਿਦੇਸ਼ੀ ਪੜ੍ਹਾਈ ਦਾ ਸ਼ੌਂਕ ਘੱਟਿਆ
Share this post via:

ਕੈਨੇਡਾ ‘ਚ ਵਧਦੀ ਬੇਰੁਜ਼ਗਾਰੀ ਅਤੇ ਆਸਟ੍ਰੇਲੀਆ ਦੇ ਸਖਤ ਸਟੂਡੈਂਟ ਵੀਜ਼ਾ ਨਿਯਮਾਂ ਦੇ ਕਾਰਨ ਪੰਜਾਬ ਦੇ ਨੌਜਵਾਨਾਂ ਵਿੱਚ ਪੜ੍ਹਾਈ ਅਤੇ ਕਮਾਈ ਲਈ ਵਿਦੇਸ਼ ਜਾਣ ਦਾ ਰੁਝਾਨ ਘੱਟ ਰਿਹਾ ਹੈ। ਪਿਛਲੇ ਸਾਲ ਤੱਕ ਨੌਜਵਾਨ 12ਵੀਂ ਪਾਸ ਕਰਨ ਤੋਂ ਪਹਿਲਾਂ ਹੀ ਵੀਜ਼ੇ ਦੀ ਤਿਆਰੀ ਸ਼ੁਰੂ ਕਰ ਦਿੰਦੇ ਸਨ, ਪਰ ਹੁਣ ਬਹੁਤ ਸਾਰੇ ਵਿਦਿਆਰਥੀ ਆਪਣੇ ਹੀ ਸੂਬੇ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਦਾਖ਼ਲੇ ਲਈ ਅਰਜ਼ੀਆਂ ਪੈਸ਼ ਕਰ ਰਹੇ ਹਨ।

ਬਾਹਰਲੇ ਦੇਸ਼ਾਂ ਵਿੱਚ ਵੀਜ਼ਾ ਅਤੇ ਪੜ੍ਹਾਈ ਨਾਲ ਜੁੜੇ ਨਿਯਮ ਸਖ਼ਤ ਹੋਣ ਕਰਕੇ ਬਹੁਤ ਸਾਰੇ ਪੰਜਾਬੀ ਵਿਦਿਆਰਥੀ ਹੋਣ ਵਾਲੀਆਂ ਚੁਣੌਤੀਆਂ ਤੋਂ ਗਭਰਾਹਟ ਮਹਿਸੂਸ ਕਰਦੇ ਹਨ। ਇਸ ਨਾਲ ਪੰਜਾਬ ਦੇ ਸਿੱਖਿਆ ਸੰਸਥਾਵਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਧ ਰਹੀ ਹੈ, ਜਿਸ ਕਰਕੇ ਇਨ੍ਹੀਂ ਸੰਸਥਾਵਾਂ ਨੂੰ ਸੀਟਾਂ ਵਿੱਚ ਵਾਧਾ ਕਰਨਾ ਪੈ ਰਿਹਾ ਹੈ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਰਜਿਸਟਰਾਰ, ਕੇਐਸ ਕਾਹਲੋਂ ਨੇ ਜਾਣਕਾਰੀ ਦਿੱਤੀ ਕਿ ਪਿਛਲੇ ਸਾਲ 5800 ਸੀਟਾਂ ਲਈ 10 ਹਜ਼ਾਰ ਅਰਜ਼ੀਆਂ ਮਿਲੀਆਂ ਸਨ, ਜਦਕਿ ਇਸ ਸਾਲ 6100 ਸੀਟਾਂ ਲਈ ਕਰੀਬ 21 ਹਜ਼ਾਰ ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਇੰਜਨੀਅਰਿੰਗ ਕੋਰਸਾਂ ਦੀ ਗੱਲ ਕਰੀਏ ਤਾਂ, ਪਿਛਲੇ ਸਾਲ 571 ਸੀਟਾਂ ਲਈ 800 ਅਰਜ਼ੀਆਂ ਆਈਆਂ ਸਨ, ਜੋ ਇਸ ਸਾਲ ਵਧ ਕੇ 2420 ਹੋ ਗਈਆਂ ਹਨ।

ਵਿਦੇਸ਼ਾਂ ਦੇ ਨਵੇਂ ਨਿਯਮਾਂ ਦੇ ਹਿਸਾਬ ਨਾਲ, ਕੈਨੇਡਾ ਵਿੱਚ ਵੀਜ਼ਾ ਹੱਦਾਂ 3.60 ਲੱਖ ਸੀਮਤ ਕੀਤੀਆਂ ਗਈਆਂ ਹਨ, ਜੋ ਪਿਛਲੇ ਸਾਲ ਨਾਲੋਂ 35% ਘੱਟ ਹਨ ਇਸਦੇ ਇਲਾਵਾ, GIC (ਗਾਰੰਟੀਸ਼ੁਦਾ ਨਿਵੇਸ਼ ਸਰਟੀਫਿਕੇਟ) ਲਈ ਰਕਮ ਵੀ ਵਧਾ ਕੇ 13 ਲੱਖ ਰੁਪਏ ਕਰ ਦਿੱਤੀ ਗਈ ਹੈ। ਉੱਥੇ ਹੀ, ਆਸਟ੍ਰੇਲੀਆ ਵਿੱਚ ਵੀਜ਼ਾ ਅਤੇ ਰਹਿਣ-ਸਹਿਣ ਦੇ ਖਰਚੇ ਵੀ ਬਹੁਤ ਵੱਧ ਚੁੱਕੇ ਹਨ, ਜਿਸ ਨਾਲ ਪੰਜਾਬੀ ਵਿਦਿਆਰਥੀਆਂ ਲਈ ਵਿਦੇਸ਼ੀ ਪੜ੍ਹਾਈ ਦਾ ਸਫ਼ਰ ਔਖਾ ਹੋ ਗਿਆ ਹੈ।